ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿਥੇ ਲੋਕਾਂ ਵੱਲੋ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਕਾਹਲ ਕੀਤੀ ਜਾਂਦੀ ਹੈ। ਉੱਥੇ ਹੀ ਇਹ ਕਾਹਲ ਬਹੁਤ ਸਾਰੇ ਪਰਵਾਰਾਂ ਤੇ ਭਾਰੀ ਪੈ ਜਾਂਦੀ ਹੈ ਜਦੋਂ ਤੇਜ਼ ਰਫਤਾਰ ਗੱਡੀ ਦੇ ਚਲਦਿਆਂ ਹੋਇਆ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਅਤੇ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਹਨ ਅਤੇ ਉਨ੍ਹਾਂ ਵਾਹਨਾਂ ਵਿਚ ਸਵਾਰ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਅਗਰ ਅਜਿਹੇ ਹਾਦਸੇ ਕਿਸੇ ਖੁਸ਼ੀ ਵਾਲੇ ਘਰ ਵਿੱਚ ਵਾਪਰ ਜਾਣ ਤਾਂ ਉਸ ਪਰਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਅਤੇ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆ ਹਨ। ਹੁਣ ਪੰਜਾਬ ਵਿੱਚ ਇਥੇ ਪੁੱਤਰ ਦਾ ਸ਼ਗਨ ਪਾਉਣ ਜਾ ਰਿਹਾ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਥੇ ਨੂੰਹ ਤੇ ਸੱਸ ਸਣੇ ਤਿੰਨ ਦੀ ਮੌਤ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਦੋਂ ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ਦੇ ਨਜ਼ਦੀਕ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਗਾ ਤੋਂ ਨਵਾਂਸ਼ਹਿਰ ਵਿਆਹ ਵਾਸਤੇ ਸ਼ਗਨ ਪਾਉਣ ਜਾ ਰਹੇ ਇਕ ਪਰਿਵਾਰ ਦੀ ਗੱਡੀ ਤੇਜ਼ ਰਫਤਾਰ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਤੇਜ਼ ਰਫ਼ਤਾਰ ਦੇ ਚਲਦਿਆਂ ਹੋਇਆਂ ਜਿਥੇ ਇਹ ਗੱਡੀ ਨਾਲ ਟਕਰਾ ਕੇ ਪੁਲ਼ ਦੇ ਹੇਠਾਂ ਖੇਤਾਂ ਵਿੱਚ ਜਾ ਕੇ ਡਿੱਗ ਗਈ।
ਉੱਥੇ ਹੀ ਇਸ ਗੱਡੀ ਵਿਚ ਸਵਾਰ ਲੜਕੇ ਦੀ ਮਾਂ ,ਦਾਦੀ, ਦਾਦਾ , ਅਤੇ ਗੱਡੀ ਚਲਾ ਰਿਹਾ ਲੜਕਾ ਹਾਦਸੇ ਦਾ ਸ਼ਿਕਾਰ ਹੋਇਆ ਹੈ। ਉੱਥੇ ਹੀ ਲੜਕੇ ਦੀ ਗੱਡੀ ਵੀ ਇਸ ਗੱਡੀ ਦੇ ਪਿੱਛੇ ਆ ਰਹੀ ਸੀ ਜੋ ਰੇਲਿੰਗ ਵਿੱਚ ਲੱਗਣ ਕਾਰਨ ਹਾਦਸਾਗ੍ਰਸਤ ਹੋਈ ਹੈ। ਹਾਦਸੇ ਵਾਲੀ ਗੱਡੀ ਦੇ ਪਿੱਛੇ ਹੀ ਪਰਵਾਰ ਦੀਆਂ ਦੋ ਹੋਰ ਗੱਡੀਆਂ ਵੀ ਆ ਰਹੀਆਂ ਸਨ।
ਦੱਸਿਆ ਗਿਆ ਹੈ ਕਿ ਇਸ ਗੱਡੀ ਵਿਚ ਜਿੱਥੇ ਮੁੰਡੇ ਦਾ ਦੋਸਤ ਪਿੰਕ ਪ੍ਰੀਤ ਸਿੰਘ ਸੀ ਜੋ ਗੱਡੀ ਚਲਾ ਰਿਹਾ ਸੀ, ਉਸਦੇ ਨਾਲ ਵਿਆਹ ਵਾਲੇ ਲੜਕੇ ਦੀ ਮਾਂ ਰਣਜੀਤ ਕੌਰ ਅਤੇ ਦਾਦੀ ਕੁਲਵਿੰਦਰ ਕੌਰ ਵੀ ਮੌਜੂਦ ਸਨ, ਤੇ ਲੜਕੇ ਦਾ ਦਾਦਾ ਵੀ ਇਸ ਗੱਡੀ ਵਿਚ ਬੈਠਾ ਹੋਇਆ ਸੀ। ਇਸ ਹਾਦਸੇ ਵਿਚ ਜਿੱਥੇ ਲੜਕੇ ਦੇ ਦੋਸਤ ਪਿੰਕ ਪ੍ਰੀਤ, ਮਾਂ ਅਤੇ ਦਾਦੀ ਦੀ ਮੌਤ ਹੋਈ ਹੈ। ਉੱਥੇ ਹੀ ਜ਼ਖ਼ਮੀਆਂ ਨੂੰ ਐਂਬੂਲੈਂਸ 108 ਦੇ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਲੜਕੇ ਦਾ ਦਾਦਾ ਜੇਰੇ ਇਲਾਜ ਹੈ।
ਤਾਜਾ ਜਾਣਕਾਰੀ