BREAKING NEWS
Search

ਪੰਜਾਬ: ਫਲਾਂ ਦੇ ਡੱਬੇ ਚੋਂ ਮਿਲੀ ਨੋਟਾਂ ਦੀ ਸਕਰੈਪ, ਲੋਕਾਂ ਵਲੋਂ ਲਗਾਇਆ ਗਿਆ ਜਾਅਲੀ ਨੋਟ ਬਣਾਉਣ ਦਾ ਖਦਸ਼ਾ

ਆਈ ਤਾਜ਼ਾ ਵੱਡੀ ਖਬਰ 

ਅੱਜ ਪੰਜਾਬ ਵਿਚ ਜਿਥੇ ਨਸ਼ਾਖੋਰੀ ਵੱਧ ਗਈ ਹੈ ਉਥੇ ਹੀ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਰ ਕੁਝ ਲੋਕਾਂ ਵੱਲੋਂ ਜਲਦ ਅਮੀਰ ਬਣਨ ਦੇ ਚੱਕਰ ਵਿੱਚ ਬਹੁਤ ਸਾਰੇ ਗੈਰ ਸਮਾਜਿਕ ਕੰਮਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਖੁਲਾਸਾ ਹੋਣ ਤੇ ਲੋਕ ਹੈਰਾਨ ਰਹਿ ਜਾਂਦੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਰਹੀਆਂ ਹਨ। ਹੁਣ ਪੰਜਾਬ ਵਿੱਚ ਫਲਾਂ ਦੇ ਡੱਬੇ ਚੋਂ ਮਿਲੀ ਨੋਟਾਂ ਦੀ ਸਕਰੈਪ, ਲੋਕਾਂ ਵਲੋਂ ਲਗਾਇਆ ਗਿਆ ਜਾਅਲੀ ਨੋਟ ਬਣਾਉਣ ਦਾ ਖਦਸ਼ਾ , ਜਿਸ ਬਾਰੇ ਤਾਜਾ ਵਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਅੱਜ ਬਠਿੰਡਾ ਦੇ ਵਿੱਚ ਇਕ ਅਨਾਰ ਦੇ ਡੱਬੇ ਵਿਚੋਂ ਨੋਟਾਂ ਦੇ ਸਕਰੈਪ ਬਰਾਮਦ ਕੀਤੇ ਗਏ ਹਨ। ਤੇ ਇਹ ਘਟਨਾ ਬਠਿੰਡਾ ਵਿਚ ਇਕ ਪਾਰਕ ਦੇ ਨਜ਼ਦੀਕ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਫਲ ਵੇਚਣ ਵਾਲੇ ਵਿਅਕਤੀ ਦੇ ਕੋਲੋਂ ਇਹ ਪੈਸੇ ਬਰਾਮਦ ਕੀਤੇ ਗਏ ਹਨ। ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਮਿਲਣ ਤੇ ਜਿਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਅਨਾਰਾ ਦੇ ਡੱਬੇ ਵਿਚ ਚੈਕਿੰਗ ਕੀਤੀ ਗਈ।

ਉੱਥੇ ਹੀ ਪੁਲੀਸ ਵੱਲੋਂ ਅਨਾਰਾਂ ਦੇ ਡੱਬਿਆਂ ਵਿੱਚੋਂ ਸਕਰੈਪ ਮਿਲਣ ਦੇ ਚਲਦਿਆ ਹੋਇਆ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਥੇ ਹੀ ਇਹ ਨੋਟਾਂ ਦੇ ਮਿਲਣ ਦੀ ਜਾਣਕਾਰੀ ਮਿਲਦੇ ਹੀ ਲੋਕਾਂ ਵੱਲੋਂ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਵੱਲੋਂ ਜਾਅਲੀ ਨੋਟ ਬਣਾਏ ਜਾ ਰਹੇ ਹਨ। ਇਸ ਜਾਅਲੀ ਨੋਟ ਬਣਾਏ ਜਾਣ ਦਾ ਖਦਸ਼ਾ ਜਤਾਉਂਦੇ ਹੋਏ ਲੋਕਾਂ ਵਿਚ ਹਲਚਲ ਵੀ ਦੇਖੀ ਜਾ ਰਹੀ ਹੈ।

ਮੌਕੇ ਤੇ ਪਹੁੰਚ ਕੇ ਪੁਲੀਸ ਵੱਲੋਂ ਸਕੈਂਚ ਵਾਲੇ ਡੱਬਿਆਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਇਸ ਮਾਮਲੇ ਸਬੰਧੀ ਬਠਿੰਡਾ ਦੇ ਇਕ ਪਾਰਕ ਦੇ ਕੋਲ ਇਸ ਕਾਬੂ ਕੀਤੇ ਗਏ ਫਲ ਵਿਕਰੇਤਾ ਕੋਲੋਂ ਅਨਾਰਾਂ ਦੇ ਡੱਬੇ ‘ਚੋਂ ਮਿਲੇ ਨੋਟਾਂ ਦੇ ਸਕਰੈਪ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।



error: Content is protected !!