ਆਈ ਤਾਜ਼ਾ ਵੱਡੀ ਖਬਰ
ਆਏ ਦਿਨ ਹੀ ਲੋਕਾਂ ਨੂੰ ਸਿਹਤ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ 2 ਸਾਲਾਂ ਤੋਂ ਕਰੋਨਾ ਦੇ ਚਲਦਿਆਂ ਹੋਇਆਂ ਜਿੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਈਆਂ ਹਨ ਉਥੇ ਹੀ ਕੋਈ ਨਾ ਕੋਈ ਨਵੀਂ ਬਿਮਾਰੀ ਸਾਹਮਣੇ ਆਈ ਹੈ। ਹੁਣ ਪੰਜਾਬ ਚ ਕਰੋਨਾ ਤੋਂ ਬਾਅਦ ਹੁਣ ਸਵਾਈਨ ਫਲੂ ਕਾਰਨ ਲੋਕਾਂ ਦੀ ਵਧੀ ਚਿੰਤਾ, ਇਥੇ ਹੋਈ 6 ਲੋਕਾਂ ਦੀ ਮੌਤ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਇਨ ਫ਼ਲੂ ਦਾ ਖ਼ਤਰਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ।
ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਆ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮਹਾਨਗਰ ਲੁਧਿਆਣੇ ਤੋਂ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਜ਼ਿਲ੍ਹੇ ਵਿੱਚ ਹੁਣ ਤੱਕ 94 ਮਾਮਲੇ ਸਵਾਇਨ ਫਲੂ ਦੀ ਚਪੇਟ ਵਿੱਚ ਆਉਣ ਦੇ ਸਾਹਮਣੇ ਆ ਚੁੱਕੇ ਹਨ। ਜਿੱਥੇ ਇਨ੍ਹਾਂ ਸਾਰੇ ਮਰੀਜ਼ਾਂ ਦੇ ਟੈਸਟ ਕੀਤੇ ਗਏ ਹਨ ਉਥੇ ਹੀ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਵਾਇਨ ਫਲੂ ਦੀ ਚਪੇਟ ਵਿੱਚ ਹੋਣ ਕਾਰਨ 6 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਲੁਧਿਆਣੇ ਜ਼ਿਲੇ ਤੋਂ ਬਾਹਰ ਵੀ ਮਰੀਜ਼ ਸਵਾਇਨ ਫਲੂ ਦੀ ਚਪੇਟ ਵਿਚ ਆਏ ਹਨ ਜਿਨ੍ਹਾਂ ਦੀ ਗਿਣਤੀ 186 ਦੱਸੀ ਗਈ।
ਇਨ੍ਹਾਂ ਮਰੀਜ਼ਾਂ ਦੇ ਕੀਤੇ ਗਏ ਟੈਸਟਾਂ ਵਿੱਚੋਂ 34 ਮਰੀਜ਼ਾਂ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਇਨ੍ਹਾਂ ਮਰੀਜ਼ਾਂ ਦੇ ਵਿੱਚੋ 10 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਉਥੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਆਪਣਾਂ ਬਚਾ ਰੱਖਣ ਵਾਸਤੇ ਵੀ ਜਾਣਕਾਰੀ ਦਿੱਤੀ ਗਈ ਹੈ।
ਸਵਾਇਨ ਫ਼ਲੂ ਦੇ ਸਾਹਮਣੇ ਆਉਣ ਵਾਲੇ ਲੱਛਣਾਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਕਮਜ਼ੋਰੀ ਮਹਿਸੂਸ ਕਰਨਾ,ਖਾਂਸੀ ਆਉਣਾ,ਤੇਜ਼ ਸਿਰਦਰਦ ਹੋਣਾ, ਮਾਸਪੇਸ਼ੀਆਂ ’ਚ ਦਰਦ ਹੋਣਾ,ਗਲਾ ਖ਼ਰਾਬ ਹੋ ਜਾਣਾ,ਤੇਜ਼ ਠੰਡ ਲੱਗਣਾ,ਬੁਖ਼ਾਰ ਹੋ ਜਾਣਾ ਸ਼ਾਮਲ ਹੈ। ਉੱਥੇ ਹੀ ਇਸ ਦੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਜਿੱਥੇ ਲੋਕਾਂ ਵੱਲੋਂ ਕਰੋਨਾ ਤੋਂ ਆਪਣਾ ਬਚਾਅ ਕੀਤਾ ਜਾ ਰਿਹਾ ਹੈ। ਇਸ ਰਾਹੀਂ ਲੋਕਾਂ ਨੂੰ ਸਵਾਈਨ ਫਲੂ ਤੋਂ ਬਚਣ ਵਾਸਤੇ ਵੀ ਇਹਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
Home ਤਾਜਾ ਜਾਣਕਾਰੀ ਪੰਜਾਬ ਚ ਕਰੋਨਾ ਤੋਂ ਬਾਅਦ ਹੁਣ ਸਵਾਈਨ ਫਲੂ ਕਾਰਨ ਲੋਕਾਂ ਦੀ ਵਧੀ ਚਿੰਤਾ, ਇਥੇ ਹੋਈ 6 ਲੋਕਾਂ ਦੀ ਮੌਤ
ਤਾਜਾ ਜਾਣਕਾਰੀ