ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆ ਜਾਂਦੇ ਹਨ ਜਿਸ ਨੂੰ ਸੁਣ ਕੇ ਬੱਚਿਆਂ ਦੇ ਮਾਪਿਆਂ ਵਿਚ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਵੀ ਡਰ ਪੈਦਾ ਹੋ ਜਾਂਦਾ ਹੈ। ਜਿੱਥੇ ਅੱਜਕਲ੍ਹ ਬਹੁਤ ਸਾਰੇ ਮਾਮਲੇ ਲੁੱਟ-ਖੋਹ ਦੇ ਸਾਹਮਣੇ ਆਉਂਦੇ ਹਨ ਉੱਥੇ ਹੀ ਕਈ ਮਾਮਲੇ ਬੱਚਿਆਂ ਨੂੰ ਅਗਵਾ ਕਰਕੇ ਫਿਰੌਤੀ ਮੰਗੇ ਜਾਣ ਤੇ ਵੀ ਸਾਹਮਣੇ ਆਉਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਤਰ੍ਹਾਂ ਦੀ ਖਬਰ ਸਾਹਮਣੇ ਆਉਂਦੇ ਹੀ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਫਿਰੌਤੀ ਖ਼ਾਤਰ ਅਗਵਾ ਕਰ ਲਿਆ ਗਿਆ ਹੈ।
ਹੁਣ ਪੁੱਤ ਦੇ ਅਗਵਾਹ ਹੋਣ ਦਾ ਪਿਤਾ ਨੂੰ ਮੈਸੇਜ ਆਇਆ ਫਿਰ ਪੁਲਿਸ ਵੱਲੋਂ ਸੱਚਾਈ ਸਭ ਦੇ ਸਾਹਮਣੇ ਲਿਆਂਦੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਵਾਰ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਨ੍ਹਾਂ ਦੇ ਫੋਨ ਤੇ ਆਏ ਇਕ ਮੈਸਜ ਨੇ ਸਾਰੇ ਪ੍ਰਵਾਰ ਦੇ ਹੋਸ਼ ਉਡਾ ਦਿੱਤੇ ਉਨ੍ਹਾਂ ਦੇ 16 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ। ਅਤੇ 40 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕਰਦੇ ਹੋਏ ਇਕ ਚੇਤਾਵਨੀ ਵੀ ਜਾਰੀ ਕੀਤੀ ਗਈ ਕਿ ਅਗਰ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦੱਸਿਆ, ਜਾਂ ਪੈਸੇ ਨਾ ਦਿੱਤੇ ਤਾਂ ਇਨ੍ਹਾਂ ਦੇ ਮੁੰਡੇ ਦੀ ਲਾਸ਼ ਬਰਾਮਦ ਹੋਵੇਗੀ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿਤਾ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦਾ ਬੇਟਾ ਆਪਣੀ ਦਾਦੀ ਦੇ ਨਾਲ ਰਾਮਾ ਮੰਡੀ ਤੋ ਕੋਟਕਪੂਰਾ ਆ ਰਿਹਾ ਸੀ ਤਾਂ ਰਸਤੇ ਵਿੱਚ ਹੀ ਬੱਚਾ ਮੈਚ ਦੇਖਣ ਲਈ ਰੁਕ ਗਿਆ ਅਤੇ ਦਾਦੀ ਘਰ ਆ ਗਈ। ਜਿਸ ਤੋਂ ਬਾਅਦ ਬੱਚੇ ਦੇ ਫੋਨ ਤੋਂ ਆਏ ਮੈਸਜ ਨੇ ਮਾਪਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਉਨ੍ਹਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਇੱਕ ਘੰਟੇ ਦੇ ਅੰਦਰ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ।
ਬੱਚੇ ਵੱਲੋਂ ਖੁਦ ਹੀ ਇਹ ਮੈਸਜ ਆਪਣੇ ਪਰਿਵਾਰ ਨੂੰ ਕੀਤੇ ਗਏ ਸਨ ਕਿਉਂਕਿ ਬੱਚੇ ਵੱਲੋਂ ਜਿੱਥੇ ਇਸ ਸਕੂਲ ਵਿੱਚ ਹੋਣ ਵਾਲੀ ਮੀਟਿੰਗ ਦੀ ਜਾਣਕਾਰੀ ਪਰਿਵਾਰ ਨੂੰ ਨਹੀਂ ਦਿੱਤੀ ਗਈ ਜਿਸ ਕਾਰਨ ਮਾਪਿਆਂ ਵੱਲੋਂ ਉਸ ਨੂੰ ਝਿੜਕਿਆ ਗਿਆ ਸੀ। ਮਾਪਿਆਂ ਵੱਲੋਂ ਪੁਲਸ ਦਾ ਧੰਨਵਾਦ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਤੁਰੰਤ ਹੀ ਕਾਰਵਾਈ ਕੀਤੀ ਗਈ ਹੈ।
Home ਤਾਜਾ ਜਾਣਕਾਰੀ ਪੁੱਤ ਦੇ ਅਗਵਾਹ ਹੋਣ ਦਾ ਪਿਤਾ ਨੂੰ ਆਇਆ ਮੈਸਿਜ – ਫਿਰ ਪੁਲਸ ਨੇ ਲਿਆਂਦੀ ਅਜਿਹੀ ਸਚਾਈ ਸਾਹਮਣੇ ਸਭ ਰਹਿ ਗਏ ਹੈਰਾਨ
ਤਾਜਾ ਜਾਣਕਾਰੀ