BREAKING NEWS
Search

ਇਥੇ ਪਿੰਡ ਵਾਸੀਆਂ ਨਾਲ ਹੋਈ ਜੱਗੋਂ ਤੇਰਵੀ, ਬੈਂਕ ਮੈਨੇਜਰ ਤੇ ਕੈਸ਼ੀਅਰ 2 ਕਰੋੜ ਲੈ ਹੋਏ ਫਰਾਰ

ਆਈ ਤਾਜ਼ਾ ਵੱਡੀ ਖਬਰ 

ਪੂਰੇ ਭਾਰਤ ਦੇਸ਼ ਵਿਚ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਹਰ ਰੋਜ਼ ਦੇਸ਼ ਭਰ ਦੇ ਵਿੱਚ ਲੁਟੇਰਿਆਂ ਅਤੇ ਚੋਰਾਂ ਦੇ ਵੱਲੋਂ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਹੁਣ ਅਜਿਹਾ ਹੀ ਮਾਮਲਾ ਉੱਤਰਾਖੰਡ ਦੇ ਜੋਖਾਲੀ ਧਾਰ ਬਲਾਕ ਵਿੱਚ ਸਥਿਤ ਨੇਕੀ ਯੂਨੀਅਨ ਬੈਂਕ ਨਾਲ ਸਬੰਧਤ ਸਾਹਮਣੇ ਆਇਆ ਹੈ , ਜਿਥੇ ਬੈਂਕ ਵਿਚ ਕਰੀਬ ਦੋ ਕਰੋੜ ਰੁਪਏ ਗਾਇਬ ਹੋ ਜਾਣ ਸਬੰਧੀ ਖ਼ਬਰ ਸਾਹਮਣੇ ਆਈ ਹੈ । ਬੈਂਕ ਦੇ ਮੈਨੇਜਰ ਅਤੇ ਕੈਸ਼ੀਅਰ ਤੇ ਗਬਨ ਕਰਨ ਦਾ ਦੋਸ਼ ਲਾਇਆ ਗਿਆ ਹੈ ਤੇ ਦੋਵੇਂ ਹੀ ਇਸ ਵੇਲੇ ਫਰਾਰ ਦੱਸੇ ਜਾ ਰਹੇ ਹਨ ।

ਉੱਥੇ ਹੀ ਇੱਥੇ ਬੈਂਕ ਚ ਜਮ੍ਹਾ ਪੈਸੇ ਡੁੱਬਣ ਦੀ ਖ਼ਬਰ ਫੈਲਦਿਆਂ ਸਾਰ ਹੀ ਖਪਤ ਧਾਰਕਾਂ ਵਿਚ ਹਾਹਾਕਾਰ ਮੱਚ ਗਈ ਤੇ ਪਿੰਡ ਵਾਸੀ ਆਪਣੀ ਮਿਹਨਤ ਦੀ ਕਮਾਈ ਨੇ ਬੈਂਕ ਦੇ ਗੇੜੇ ਮਾਰ ਰਿਹੇ ਹਨ । ਉੱਥੇ ਹੀ ਇਸ ਸਬੰਧੀ ਜਦੋਂ ਪੁਲੀਸ ਨੂੰ ਖ਼ਬਰ ਦਿੱਤੀ ਗਈ ਤਾਂ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ । ਇੰਨਾ ਹੀ ਨਹੀਂ ਸਗੋਂ ਪੁਲੀਸ ਵੱਲੋਂ ਦੋਵਾਂ ਖਿਲਾਫ ਸ਼ਿਕਾਇਤ ਵੀ ਦਰਜ ਕਰ ਲਈ ਗਈ ਹੈ ਉਥੇ ਹੀ ਜਦੋਂ ਇਸ ਸਬੰਧੀ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਯੂਨੀਅਨ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਅਤੇ ਬੱਚਤ ਖਾਤੇ ਵਿਚ ਪੈਸੇ ਜਮ੍ਹਾ ਕਰਵਾਏ ਗਏ ਸਨ ਪਰ ਜਦੋਂ ਬੈਂਕ ਦੀ ਬਰਾਂਚ ਚ ਜਾ ਕੇ ਪਤਾ ਲਗਾਇਆ ਗਿਆ ਤਾਂ ਪੈਸੇ ਗਾਇਬ ਸੀ ।

ਜਿਸ ਤੋਂ ਬਾਅਦ ਹੁਣ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਕਿ ਆਖਿਰ ਕਿਨ੍ਹਾਂ ਦੇ ਵੱਲੋਂ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ । ਉੱਥੇ ਹੀ ਜਦੋਂ ਪੱਤਰਕਾਰਾਂ ਦੇ ਵੱਲੋਂ ਪਿੰਡ ਵਾਸੀਆਂ ਨੂੰ ਪੁੱਛਿਆ ਗਿਆ ਤਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਫੀ ਮਿਹਨਤ ਕਰ ਕੇ ਕੁਝ ਪੈਸੇ ਬੈਂਕ ਵਿੱਚ ਜਮ੍ਹਾ ਕਰਵਾਏ ਹਨ।

ਇਸ ਪੈਸੇ ਦੇ ਗਾਇਬ ਹੋਣ ਦੀ ਚਿੰਤਾ ਹੈ। ਤੁਹਾਨੂੰ ਦੱਸ ਦਈਏ ਕਿ ਉਤਰਾਖੰਡ ਦੇ ਟੀਹਰੀ ਵਿੱਚ ਵਿੱਤੀ ਸੰਸਥਾਵਾਂ ਦੇ ਗਬਨ ਅਤੇ ਹੇਰਾਫੇਰੀ ਦੇ ਅਜਿਹੇ ਜ਼ਿਆਦਾਤਰ ਮਾਮਲੇ ਪੇਂਡੂ ਖੇਤਰਾਂ ਤੋਂ ਆ ਰਹੇ ਹਨ। ਫਿਲਹਾਲ ਮਾਮਲੇ ਸਬੰਧੀ ਪੁਲਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ।



error: Content is protected !!