ਆਈ ਤਾਜ਼ਾ ਵੱਡੀ ਖਬਰ
ਇਨਸਾਨ ਵੱਲੋਂ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਲੰਬਾ ਸਮਾਂ ਜਿੱਥੇ ਮਿਹਨਤ ਮੁਸ਼ੱਕਤ ਕੀਤੀ ਜਾਂਦੀ ਹੈ। ਉਥੇ ਹੀ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਅਨੁਭਵ ਵੀ ਹੁੰਦੇ ਹਨ। ਪਰ ਜਦੋ ਉੱਪਰ ਵਾਲੇ ਦੀ ਨਜ਼ਰ ਸਵੱਲੀ ਹੁੰਦੀ ਹੈ ਤਾਂ ਇਨਸਾਨ ਦੀ ਕਿਸਮਤ ਰਾਤੋ-ਰਾਤ ਚਮਕ ਜਾਂਦੀ ਹੈ ਅਤੇ ਉਸ ਨੂੰ ਛੱਪਰ ਪਾੜ ਕੇ ਦੇ ਦਿੰਦਾ ਹੈ। ਇਨਸਾਨ ਵੱਲੋਂ ਜਿਸ ਬਾਰੇ ਸੋਚਿਆ ਵੀ ਨਹੀਂ ਗਿਆ ਹੁੰਦਾ ਤਾਂ ਉਹ ਖੁਸ਼ੀਆਂ ਉਸ ਦੀ ਜਿੰਦਗੀ ਵਿੱਚ ਆ ਜਾਣ ਤਾਂ ਇਨਸਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਹੁਣ 25 ਸਾਲ ਤੋਂ ਜਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰਮਾਤਮਾ ਵੱਲੋਂ ਸੁਣੀ ਗਈ ਹੈ ਅਤੇ ਵਿਅਕਤੀ ਨੂੰ ਰਾਤੋ-ਰਾਤ ਲੱਖਪਤੀ ਬਣਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੁਕੇਰੀਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਨੂੰ 50 ਲੱਖ ਰੁਪਏ ਦਾ ਪੰਜਾਬ ਰਾਜ ਮਾਸਿਕ ਲਾਟਰੀ ਬੰਪਰ ਨਿਕਲਿਆ ਹੈ। ਲਾਟਰੀ ਪ੍ਰਾਪਤ ਕਰਨ ਵਾਲਾ ਤਰਸੇਮ ਲਾਲ ਜਿਥੇ ਪਿਛਲੇ ਪੱਚੀ ਸਾਲਾਂ ਤੋਂ ਲਾਟਰੀ ਬੰਪਰ ਖਰੀਦਦਾ ਆ ਰਿਹਾ ਹੈ। ਇੱਥੇ ਪਹਿਲੀ ਵਾਰ ਉਸ ਨੂੰ 25 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਜਿਸ ਕਾਰਨ ਉਸ ਦੇ ਪਰਿਵਾਰ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਇਸ ਦੀ ਜਾਣਕਾਰੀ ਦਿੰਦੇ ਹੋਏ ਤਰਸੇਮ ਲਾਲ ਨੇ ਦੱਸਿਆ ਕਿ ਜਿੱਥੇ ਉਸ ਵੱਲੋਂ ਇਹ ਟਿਕਟ ਖਰੀਦੀ ਗਈ ਸੀ ਅਤੇ ਉਸ ਤੋਂ ਬਾਅਦ ਆਪਣੀ ਪਤਨੀ ਰਾਜ ਰਾਣੀ ਨੂੰ ਦੇ ਦਿੱਤੀ ਗਈ ਸੀ, ਕਿ ਇਸ ਤੋਂ ਨਿਕਲਣ ਵਾਲਾ ਪੈਸਾ ਉਸ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਵੱਲੋਂ ਲਾਟਰੀ ਦੀ ਟਿਕਟ ਖਰੀਦੀ ਗਈ ਸੀ ਉਸ ਸਮੇਂ ਉਨ੍ਹਾਂ ਦੀ ਜੇਬ ਵਿਚ ਸਿਰਫ 100 ਰੁਪਿਆ ਸੀ। ਇਸ ਨਿਕਲੀ ਹੋਈ ਟਿਕਟ ਵਾਸਤੇ ਉਨ੍ਹਾਂ ਵੱਲੋਂ ਭਗਵਾਨ ਵਾਲਮੀਕ ਜੀ ਦਾ ਧੰਨਵਾਦ ਕੀਤਾ ਗਿਆ ਹੈ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਅਤੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਉਨ੍ਹਾਂ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋਇਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਲਾਟਰੀ ਦੀ ਟਿਕਟ ਬੱਸ ਸਟੈਂਡ ਦੇ ਨਜ਼ਦੀਕ ਗੌਰਵ ਸੁਸ਼ਾਂਤ ਲਾਟਰੀ ਸਟਾਲ ਤੋਂ ਖਰੀਦੀ ਗਈ ਸੀ। ਅਤੇ ਇਸ ਲਾਟਰੀ ਦੇ ਇਨਾਮ ਬਾਰੇ ਵੀ ਜਾਣਕਾਰੀ ਸੰਜੀਵ ਕੁਮਾਰ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੈਸੇ ਦੇ ਨਾਲ ਜਿੱਥੇ ਉਹ ਆਪਣੇ ਬੱਚਿਆਂ ਨੂੰ ਦੁਕਾਨ ਬਣਾ ਕੇ ਦੇਣਗੇ ਅਤੇ ਆਪਣੀ ਬੇਟੀ ਦਾ ਵਿਆਹ ਕਰਨਗੇ ਅਤੇ ਕੁੱਝ ਪੈਸਾ ਆਪਣੇ ਬੁਢਾਪੇ ਲਈ ਵੀ ਸੰਭਾਲ ਕੇ ਰੱਖਣਗੇ, ਅਤੇ ਆਪਣੀ ਸਵੀਪਰ ਦੀ ਨੌਕਰੀ ਨੂੰ ਵੀ ਲਗਾਤਾਰ ਜਾਰੀ ਰੱਖਣਗੇ।
ਤਾਜਾ ਜਾਣਕਾਰੀ