BREAKING NEWS
Search

ਪੰਜਾਬ: ਸ਼ੱਕੀ ਹਾਲਾਤਾਂ ਚ 5 ਮਹੀਨੇ ਦੀ ਬੱਚੀ ਦੇ ਪਿਤਾ ਦੀ ਹੋਈ ਮੌਤ, ਇਲਾਕੇ ਚ ਪਿਆ ਸਹਿਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਬੇਰੁਜ਼ਗਾਰੀ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਵੱਲੋਂ ਨਸ਼ਿਆਂ ਦੀ ਲੱਤ ਦੇ ਕਾਰਨ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਮਾਨਸਿਕ ਤਣਾਅ ਦੇ ਚਲਦਿਆਂ ਹੋਇਆਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਸਰਕਾਰ ਵੱਲੋਂ ਜਿਥੇ ਨਸ਼ਿਆਂ ਨੂੰ ਖਤਮ ਕੀਤੇ ਜਾਣ ਵਾਸਤੇ ਐਲਾਨ ਕੀਤਾ ਗਿਆ ਸੀ। ਉਥੇ ਹੀ ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਬਹੁਤ ਸਾਰੇ ਨੌਜਵਾਨਾਂ ਦੀ ਨਸ਼ਿਆਂ ਦੇ ਕਾਰਨ ਮੌਤ ਹੋਈ ਹੈ। ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਂਦੇ ਹੀ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ।

ਬਹੁਤ ਸਾਰੇ ਪਰਵਾਰਾਂ ਵੱਲੋਂ ਜਿੱਥੇ ਆਪਣੇ ਘਰ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੇ ਹੀ ਕਈ ਹਾਦਸੇ ਵਾਪਰ ਜਾਂਦੇ ਹਨ। ਹੁਣ ਇੱਥੇ ਸ਼ੱਕੀ ਹਲਾਤਾਂ ਵਿੱਚ 5 ਮਹੀਨੇ ਦੀ ਬੱਚੀ ਦੇ ਪਿਤਾ ਦੀ ਮੌਤ ਹੋਈ ਹੈ ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਦੀ ਨਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪੱਚੀ ਸਾਲਾਂ ਦੇ ਨੌਜਵਾਨ ਸ਼ਮਸ਼ੇਰ ਸਿੰਘ ਪੁੱਤਰ ਪਰਗਟ ਸਿੰਘ ਪਿੰਡ ਰੋਸਾ ਦੀ ਲਾਸ਼ ਭੇਦ-ਭਰੇ ਹਲਾਤਾ ਵਿੱਚ ਨਹਿਰ ਤੋਂ ਬਰਾਮਦ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਜਿੱਥੇ ਮ੍ਰਿਤਕ ਨਸ਼ੇ ਕਰਦਾ ਸੀ ਉੱਥੇ ਹੀ ਉਸ ਨੂੰ ਕਪੂਰਥਲਾ ਦੇ ਨਸ਼ਾ ਛਡਾਊ ਕੇਂਦਰ ਵਿੱਚ ਛੱਡਿਆ ਗਿਆ ਸੀ। ਜਿਸ ਵੱਲੋਂ ਪਿਛਲੇ ਚਾਰ ਪੰਜ ਸਾਲਾਂ ਤੋਂ ਲਗਾਤਾਰ ਨਸ਼ੇ ਕੀਤੇ ਜਾ ਰਹੇ ਸਨ ਅਤੇ ਉਸ ਦੀ ਇਸੇ ਆਦਤ ਨੂੰ ਦੇਖਦਿਆਂ ਹੋਇਆਂ ਨਸ਼ਾ ਛੁਡਾਉਣ ਵਾਸਤੇ ਛੱਡਿਆ ਗਿਆ ਸੀ ਜੋ ਕਾਫੀ ਲੰਮੇ ਸਮੇਂ ਬਾਅਦ ਆਪਣੇ ਘਰ ਵਾਪਸ ਪਰਤਿਆ ਸੀ।

ਇਹ ਨੌਜਵਾਨ ਜਿੱਥੇ ਵਿਆਹਿਆ ਹੋਇਆ ਸੀ ਅਤੇ ਉਸਦਾ ਇਕ ਪੰਜ ਮਹੀਨੇ ਦਾ ਬੱਚਾ ਵੀ ਹੈ। ਜਿੱਥੇ ਇਹ ਨੌਜਵਾਨ ਗੁਰਸਿੱਖ ਸੀ ਉੱਥੇ ਹੀ ਇਸ ਨੌਜਵਾਨ ਦੀ ਮੌਤ ਭੇਤ ਭਰੇ ਹਾਲਾਤਾਂ ਵਿੱਚ ਹੋਈ ਹੈ। ਪੁਲੀਸ ਵੱਲੋਂ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ।
 



error: Content is protected !!