ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਜਿਥੇ ਪੁਲਸ ਪ੍ਰਸ਼ਾਸ਼ਨ ਵੱਲੋਂ ਸਖਤੀ ਵਰਤੀ ਜਾਂਦੀ ਹੈ ਉਥੇ ਹੀ ਵੱਖ-ਵੱਖ ਜਿਨ੍ਹਾਂ ਅਧਿਕਾਰੀਆਂ ਵੱਲੋਂ ਵੀ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਆਪਣੇ ਜ਼ਿਲ੍ਹੇ ਦੀ ਹੱਦ ਅੰਦਰ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਖੁਸ਼ੀ ਦੇ ਮੌਕਿਆਂ ਉੱਪਰ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਉੱਥੇ ਹੀ ਕੁਝ ਲੋਕਾਂ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਗੋਲੀਆਂ ਤੱਕ ਚਲਾ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਵਿਆਹ ਦੀਆਂ ਖੁਸ਼ੀਆਂ ਗਮ ਵਿਚ ਤਬਦੀਲ ਹੋ ਜਾਂਦੀਆਂ ਹਨ ਅਤੇ ਬਹੁਤ ਸਾਰੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਹੈ।
ਜਦੋਂ ਉਨ੍ਹਾਂ ਘਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ। ਆਏ ਦਿਨ ਸਾਮ੍ਹਣੇ ਆਉਣ ਵਾਲੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਨੌਜਵਾਨ ਵੱਲੋਂ ਕੈਨੇਡਾ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਵਿਆਹ ਦੌਰਾਨ ਚੱਲੀ ਗੋਲੀ ਵਿੱਚ ਉਸਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਵਡਾਲਾ ਜੌਹਲ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੇ ਇੱਕ ਨੌਜਵਾਨ ਸੁਖਚੈਨ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੁਖਚੈਨ ਸਿੰਘ ਪੁੱਤਰ ਜਗਜੀਤ ਸਿੰਘ ਆਪਣੇ ਦੋਸਤਾਂ ਦੇ ਨਾਲ ਪਿੰਡ ਨਿੱਝਰਪੁਰਾ ਵਿਖੇ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ। ਉਥੇ ਹੀ ਵਿਆਹ ਸਮਾਗਮ ਦੇ ਵਿਚ ਉਸਦੇ ਦੋਸਤ ਵੱਲੋਂ ਗੋਲੀ ਚਲਾਈ ਜਾ ਰਹੀ ਸੀ। ਜਿੱਥੇ ਬਦਕਿਸਮਤੀ ਦੇ ਨਾਲ ਇਕ ਗੋਲੀ ਇਸ ਨੌਜਵਾਨ ਨੂੰ ਲੱਗ ਗਈ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ।
ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਦੇ ਮਾਂ-ਬਾਪ ਦੀ 22 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਉਸਦੇ ਦਾਦੇ ਵੱਲੋਂ ਉਸਦਾ ਪਾਲਣ ਪੋਸ਼ਣ ਕੀਤਾ ਗਿਆ ਅਤੇ ਕੁਝ ਮਹੀਨੇ ਪਹਿਲਾਂ ਉਸਦਾ ਵਿਆਹ ਕੀਤਾ ਗਿਆ ਸੀ ਅਤੇ ਉਸ ਦੀ ਪਤਨੀ ਪੜਾਈ ਦੇ ਤੌਰ ਤੇ ਕੈਨੇਡਾ ਚਲੇ ਗਈ। ਜਿਸ ਤੋਂ ਬਾਅਦ ਇਸ ਨੌਜਵਾਨ ਵੱਲੋਂ ਵੀ ਹੁਣ ਕੈਨੇਡਾ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।
Home ਤਾਜਾ ਜਾਣਕਾਰੀ ਨੌਜਵਾਨ ਕਰ ਰਿਹਾ ਸੀ ਕੈਨੇਡਾ ਜਾਣ ਦੀ ਤਿਆਰੀ, ਕਿਸਮਤ ਨੂੰ ਸੀ ਕੁਝ ਹੋਰ ਮਨਜ਼ੂਰ- ਵਿਆਹ ਚ ਚਲੀ ਗੋਲੀ ਨਾਲ ਹੋਈ ਮੌਤ
ਤਾਜਾ ਜਾਣਕਾਰੀ