BREAKING NEWS
Search

ਪੰਜਾਬ: ਵਿਆਹ ਦੀ ਚਲ ਰਹੀ ਪਾਰਟੀ ਚ ਅਚਾਨਕ ਗੋਲੀ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ, ਖੁਸ਼ੀਆਂ ਬਦਲੀਆਂ ਮਾਤਮ ਚ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਧਰਤੀ ਤੇ ਹੋਣ ਵਾਲੇ ਖੁਸ਼ੀ ਦੇ ਮੌਕਿਆਂ ਨੂੰ ਲੈ ਕੇ ਸਭ ਲੋਕਾਂ ਵੱਲੋਂ ਆਪਣੇ ਆਪਣੇ ਮਨ ਦੀ ਖੁਸ਼ੀ ਨੂੰ ਆਪਣੇ ਅਨੁਸਾਰ ਸਾਂਝਾ ਕੀਤਾ ਜਾਂਦਾ ਹੈ। ਉੱਥੇ ਹੀ ਇਸ ਖੁਸ਼ੀ ਦਾ ਮਾਹੌਲ ਉਸ ਸਮੇਂ ਗ਼ਮ ਦੇ ਵਿਚ ਤਬਦੀਲ ਹੋਣ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਦੋਂ ਲੋਕਾਂ ਵੱਲੋਂ ਖੁਸ਼ੀ ਦੇ ਮੌਕਿਆਂ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਵਿਆਹ ਦੀ ਚਲ ਰਹੀ ਪਾਰਟੀ ਚ ਅਚਾਨਕ ਗੋਲੀ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ, ਖੁਸ਼ੀਆਂ ਬਦਲੀਆਂ ਮਾਤਮ ਵਿੱਚ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਇੱਕ ਪਿੰਡ ਦੇ ਵਿੱਚ ਵਿਆਹ ਸਮਾਗਮ ਦੇ ਦੌਰਾਨ ਗੋਲੀ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਦੁਖਦਾਈ ਘਟਨਾ ਦੇ ਚਲਦਿਆਂ ਹੋਇਆਂ ਵਿਆਹ ਦਾ ਸਮਾਗਮ ਗ਼ਮ ਵਿਚ ਤਬਦੀਲ ਹੋ ਗਿਆ। ਦੱਸ ਦਈਏ ਕਿ ਇਹ ਘਟਨਾ ਪਿੰਡ ਨਿੱਜਰਪੁਰਾ ਵਿਚ ਉਸ ਸਮੇਂ ਵਾਪਰੀ ਜਦੋਂ ਵਿਆਹ ਸਮਾਗਮ ਦੀ ਕੀਤੀ ਜਾ ਰਹੀ ਪਾਰਟੀ ਦੀ ਖ਼ੁਸ਼ੀ ਸਮੇਂ ਰਾਤ ਨੂੰ ਭੰਗੜਾ ਪਾਉਂਦੇ ਮੌਕੇ ਖ਼ੁਸ਼ੀ ‘ਚ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਉਸੇ ਸਮੇਂ ਹੀ ਚਲਾਈਆਂ ਗਈਆਂ ਗੋਲੀਆਂ ਦੇ ਨਾਲ ਵਿਆਹ ਪਾਰਟੀ ਦੇ ਜਸ਼ਨਾਂ ਵਿਚ ਸ਼ਾਮਿਲ ਇਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਜਿੱਥੇ ਇਸ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਉਥੇ ਹੀ ਵਿਆਹ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਤਬਦੀਲ ਹੋ ਗਈਆਂ। ਇਸ ਘਟਨਾ ਦਾ ਸ਼ਿਕਾਰ ਹੋਣ ਵਾਲੇ ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਚੈਨ ਸਿੰਘ ਪਿੰਡ ਵਡਾਲਾ ਜੌਹਲ ਵਜੋਂ ਹੋਈ ਹੈ। ਜੋ ਇਸ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਅਤੇ ਇਸ ਤਰ੍ਹਾਂ ਮੌਤ ਨੇ ਉਸ ਨੂੰ ਆਪਣੀ ਚਪੇਟ ਵਿਚ ਲੈ ਲਿਆ। ਜਿੱਥੇ ਸਾਰੇ ਲੋਕਾਂ ਨੂੰ ਵਿਆਹ ਦੀ ਖੁਸ਼ੀ ਸੀ ਉਥੇ ਹੀ ਇਸ ਨੌਜਵਾਨ ਦੀ ਮੌਤ ਕਾਰਨ ਇਹ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ।

ਜਿਸ ਨਾਲ ਵਿਆਹ ਵਾਲੇ ਘਰ ਵਿੱਚ ਮਾਤਮ ਛਾ ਗਿਆ। ਇਸ ਤੋਂ ਪਹਿਲਾਂ ਵੀ ਪੰਜਾਬ ਅੰਦਰ ਹੋਣ ਵਾਲੇ ਬਹੁਤ ਸਾਰੇ ਵਿਆਹ ਸਮਾਗਮਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਇਸ ਦੇ ਬਾਵਜੂਦ ਵੀ ਲੋਕਾਂ ਵੱਲੋਂ ਅਜਿਹੇ ਮੌਕਿਆਂ ਤੇ ਗੋਲੀਆਂ ਚਲਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ।



error: Content is protected !!