ਆਈ ਤਾਜ਼ਾ ਵੱਡੀ ਖਬਰ
ਵਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਅਤੇ ਪੰਜਾਬ ਦੇ ਹਲਾਤਾਂ ਤੇ ਗਹਿਰਾ ਅਸਰ ਪਾਇਆ ਹੈ ਉਥੇ ਅਜਿਹੀਆਂ ਘਟਨਾਵਾਂ ਸਾਹਮਣੇ ਆਉਦੇ ਹੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਪੰਜਾਬ ਚ ਇਥੇ ਲੁਟੇਰੇ ਕਰਨ ਆਏ ਸੀ ਵੱਡੀ ਵਾਰਦਾਤ- ਦੁਕਾਨਦਾਰ ਨੇ ਹਿੰਮਤ ਦਿਖਾ ਭਜਾਏ- ਘਟਨਾ CCTV ਚ ਕੈਦ, ਇਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ। ਜਿੱਥੇ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਹੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ
ਦੱਸ ਦਈਏ ਕਿ ਲੁਟੇਰਿਆਂ ਵੱਲੋਂ ਬਠਿੰਡਾ ਅੰਦਰ ਮੈਡੀਸਨ ਦੇ ਹੋਲਸੇਲਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿੱਥੇ ਉਹ ਆਪਣੇ ਪੰਜ ਤੋਂ ਛੇ ਦਿਨਾਂ ਤੇ ਪੈਸੇ ਦਸ ਲੱਖ ਰੁਪਏ ਬੈਂਕ ਵਿਚ ਜਮਾਂ ਕਰਵਾਉਣ ਲਈ ਆਪਣੇ ਘਰ ਤੋਂ ਨਿਕਲਿਆ ਸੀ। ਉੱਥੇ ਹੀ ਲੁਟੇਰਿਆਂ ਵੱਲੋਂ ਵਿਕਾਸ ਗਰਗ ਉੱਪਰ ਨਜ਼ਰ ਰੱਖੀ ਗਈ ਸੀ। ਜਿਸ ਕਾਰਨ ਉਨ੍ਹਾਂ ਵੱਲੋਂ 10 ਲੱਖ ਰੁਪਏ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਵਿਕਾਸ ਗਰਗ ਜੋ ਕਿ ਬਠਿੰਡਾ ਦੀ ਹੀ ਗਾਂਧੀ ਮਾਰਕੀਟ ਵਿੱਚ ਦਵਾਈਆਂ ਦਾ ਹੋਲਸੇਲ ਦਾ ਕੰਮ ਕਰਦਾ ਹੈ, ਉੱਥੇ ਕਿ ਉਸ ਵੱਲੋਂ ਹੁਸ਼ਿਆਰੀ ਵਰਤੀ ਗਈ ਅਤੇ ਆਪਣੇ ਦਸ ਲੱਖ ਰੁਪਏ ਲੁੱਟੇ ਜਾਣ ਤੋਂ ਬਚਾ ਲੈ ਗਏ।
ਲੁਟੇਰੇ ਜਿੱਥੇ ਘਟਨਾ ਸਥਾਨ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ, ਉੱਥੇ ਹੀí ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਵਿਕਾਸ ਦੇ ਬੈਂਕ ਵੱਲ ਜਾਂਦਿਆਂ ਸਮੇਂ ਰਾਹ ਵਿੱਚ ਬੈਠੇ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਗਰਗ ਨੂੰ ਘੇਰ ਕੇ ਲੁੱਟਣ ਦੀ ਕੋਸ਼ਿਸ਼ ਕੀਤੀ । ਜਿਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਵੀ ਘਟਨਾ ਸਥਾਨ ਤੇ ਪਹੁੰਚ ਕੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਉਥੇ ਹੀ ਇਹ ਸਾਰੀ ਘਟਨਾ ਉਸ ਸਥਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਇਸ ਘਟਨਾ ਕਾਰਨ ਇਲਾਕੇ ਵਿਚ ਲੋਕਾਂ ਵਿਚ ਡਰ ਦਾ ਮਾਹੌਲ ਵੀ ਕਿਹਾ ਜਾ ਰਿਹਾ ਹੈ ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕੀਤੇ ਜਾਣ ਦਾ ਭਰੋਸਾ ਦੁਆਇਆ ਗਿਆ ਹੈ।
Home ਤਾਜਾ ਜਾਣਕਾਰੀ ਪੰਜਾਬ ਚ ਇਥੇ ਲੁਟੇਰੇ ਕਰਨ ਆਏ ਸੀ ਵੱਡੀ ਵਾਰਦਾਤ- ਦੁਕਾਨਦਾਰ ਨੇ ਹਿੰਮਤ ਦਿਖਾ ਭਜਾਏ- ਘਟਨਾ CCTV ਚ ਕੈਦ
ਤਾਜਾ ਜਾਣਕਾਰੀ