BREAKING NEWS
Search

ਬ੍ਰਿਟੇਨ ਚ ਵਿਦੇਸ਼ੀ ਜੋੜੇ ਵਲੋਂ ਪਕੌੜੇ ਖਾਣ ਤੇ ਏਨੇ ਪਸੰਦ ਆਏ ਕਿ ਨਵਜੰਮੇ ਬੇਟੇ ਦਾ ਨਾਮ ਰੱਖਤਾ ਪਕੌੜਾ, ਸਾਰੇ ਪਾਸੇ ਹੋ ਰਹੀ ਖੂਬ ਚਰਚਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਤੋਂ ਪ੍ਰਭਾਵਤ ਹੁੰਦੇ ਹਨ। ਕਿਉ ਕੇ ਵੱਖ-ਵੱਖ ਖੇਤਰਾਂ ਵਿਚ ਬਹੁਤ ਸਾਰੀਆਂ ਹਸਤੀਆਂ ਵੱਲੋਂ ਜਿਥੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਉਹਨਾਂ ਦੀ ਹਿੰਮਤ ਦੇ ਸਦਕਾ ਦੁਨੀਆਂ ਵਿੱਚ ਬਣੀ ਉਨ੍ਹਾਂ ਦੀ ਪਹਿਚਾਣ ਨੂੰ ਲੈ ਕੇ ਵੀ ਲੋਕ ਕਾਫੀ ਉਤਸ਼ਾਹਿਤ ਹੁੰਦੇ ਹਨ ਅਤੇ ਉਹਨਾਂ ਵੱਲੋਂ ਵੀ ਆਪਣੀ ਅਜਿਹੀ ਕਾਮਯਾਬੀ ਦੇ ਸੁਪਨੇ ਵੇਖੇ ਜਾਂਦੇ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਸਖਸ਼ੀਅਤਾਂ ਦੀ ਚਰਚਾ ਜਿਥੇ ਬਹੁਤ ਸਾਰੇ ਲੋਕਾਂ ਦੇ ਬੱਚਿਆਂ ਲਈ ਅਹਿਮ ਬਣ ਜਾਂਦੀ ਹੈ।

ਕਈ ਲੋਕਾਂ ਵੱਲੋਂ ਜਿੱਥੇ ਆਪਣੇ ਬੱਚਿਆਂ ਨੂੰ ਉਨ੍ਹਾਂ ਵਰਗਾ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕੁਝ ਵੱਲੋਂ ਆਪਣੇ ਬੱਚਿਆਂ ਦੇ ਨਾਮ ਹੀ ਉਨ੍ਹਾਂ ਹਸਤੀਆਂ ਦੇ ਨਾਮ ਉਪਰ ਰੱਖੇ ਜਾਂਦੇ ਹਨ। ਹਰ ਇਨਸਾਨ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ। ਜਿੱਥੇ ਕੁਝ ਲੋਕ ਖਾਣ-ਪੀਣ ਦੇ ਸ਼ੌਕੀਨ ਹੁੰਦੇ ਹਨ ਤਾਂ ਕੁਝ ਲੋਕ ਘੁੰਮਣ ਫਿਰਨ ਦੇ, ਉਥੇ ਹੀ ਉਨ੍ਹਾਂ ਲੋਕਾਂ ਵੱਲੋਂ ਆਪਣੇ ਬੱਚਿਆਂ ਦੇ ਨਾਮ ਵੀ ਉਸ ਦੇ ਅਨੁਸਾਰ ਵੀ ਰੱਖੇ ਜਾਂਦੇ ਹਨ। ਹੁਣ ਇੱਥੇ ਬ੍ਰਿਟੇਨ ਵਿਚ ਇੱਕ ਜੋੜੇ ਵੱਲੋਂ ਪਕੋੜੇ ਖਾਣ ਦੌਰਾਨ ਇੰਨੇ ਪਸੰਦ ਆਏ ਕਿ ਉਨ੍ਹਾਂ ਵੱਲੋਂ ਆਪਣੇ ਬੱਚੇ ਦਾ ਨਾਮ ਹੀ ਪਕੌੜਾ ਰੱਖਿਆ ਗਿਆ ਹੈ, ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਜੋੜੇ ਵੱਲੋਂ ਆਪਣੇ ਬੱਚੇ ਦਾ ਨਾਮ ਇਸ ਲਈ ਪਕੌੜਾ ਰੱਖਿਆ ਗਿਆ ਹੈ। ਕਿਉਂਕਿ ਉਹਨਾਂ ਨੂੰ ਖਾਣ ਵਿਚ ਪਕੌੜੇ ਬਹੁਤ ਪਸੰਦ ਆਏ ਸਨ। ਆਇਰਲੈਂਡ ਦੇ ਨਿਊਟਾਊਨ ਬੇਬੀ ਵਿੱਚ ਰਹਿਣ ਵਾਲੇ ਇਕ ਜੋੜੇ ਵੱਲੋਂ ਜਿੱਥੇ ਇਕ ਰੈਸਟੋਰੈਂਟ ਦੇ ਵਿੱਚ ਟੇਬਲ ਤੇ ਮੇਨੂ ਕਾਰਡ ਦੇ ਵਿੱਚ ਭਾਰਤੀ ਡਿਸ਼ ਨੂੰ ਖਾਣ ਦਾ ਮਨ ਬਣਾਇਆ ਗਿਆ।

ਉਨ੍ਹਾਂ ਵੱਲੋਂ ਪਕੌੜੇ ਖਾਣ ਦਾ ਆਰਡਰ ਦਿੱਤਾ ਗਿਆ ਅਤੇ ਭਾਰਤੀ ਪਕੌੜੇ ਉਨ੍ਹਾਂ ਨੂੰ ਏਨਾ ਜ਼ਿਆਦਾ ਪਸੰਦ ਆਏ ਕਿ ਉਨ੍ਹਾਂ ਵੱਲੋਂ ਹੁਣ ਆਪਣੇ ਨਵ ਜਨਮੇ ਬੱਚੇ ਦਾ ਨਾਮ ਦੀ ਭਾਰਤੀ ਪਕਵਾਨ ਦੇ ਨਾਮ ਉਪਰ ਰੱਖਿਆ ਗਿਆ ਹੈ। ਉਨ੍ਹਾਂ ਵੱਲੋਂ ਜਿੱਥੇ ਵੀ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਬੇਟੇ ਦੀ ਤਸਵੀਰ ਦੇ ਨਾਲ ਉਸ ਦਾ ਨਾਮ ਪਕੌੜਾ ਰੱਖੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਥੇ ਹੀ ਵੱਖ ਵੱਖ ਯੂਜ਼ਰਸ ਵੱਲੋਂ ਬਹੁਤ ਸਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।



error: Content is protected !!