BREAKING NEWS
Search

ਪੰਜਾਬ ਚ ਇਥੇ ਚੋਰਾਂ ਨੇ ਕਰਤੀ ਜੱਗੋਂ ਤੇਰਵੀ, ਸੇਵਾ ਕੇਂਦਰ ਚ ਲਗਾਤਾਰ 12 ਵੀਂ ਚੋਰੀ ਕਰ ਬਣਾਤਾ ਰਿਕਾਰਡ

ਆਈ ਤਾਜ਼ਾ ਵੱਡੀ ਖਬਰ 

ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਰਾਤ ਦੇ ਸਮੇਂ ਵੀ ਅਜਿਹੇ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਪੁਲਸ ਵੱਲੋਂ ਗਸ਼ਤ ਨੂੰ ਵਧਾ ਦਿੱਤਾ ਜਾਂਦਾ ਹੈ। ਪਰ ਇਸ ਸਭ ਦੇ ਬਾਵਜੂਦ ਵੀ ਚੋਰਾਂ ਵੱਲੋਂ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਖੇਤਰਾਂ ਦੇ ਵਿੱਚ ਲੋਕਾਂ ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਿੱਥੇ ਚੋਰਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਆਏ ਦਿਨ ਠੀਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖਬਰਾਂ ਨੂੰ ਸੁਣ ਕੇ ਲੋਕ ਵੀ ਹੈਰਾਨ ਪਰੇਸ਼ਾਨ ਰਹਿ ਜਾਂਦੇ ਹਨ।

ਹੁਣ ਪੰਜਾਬ ਵਿਚ ਚੋਰਾਂ ਵੱਲੋਂ ਜੱਗੋਂ ਤੇਰਵੀਂ ਕੀਤੀ ਗਈ ਹੈ ਉਥੇ ਸੇਵਾ ਕੇਂਦਰ ਨੂੰ 12ਵੀ ਵਾਰ ਚੋਰੀ ਦਾ ਸ਼ਿਕਾਰ ਬਣਾ ਕੇ ਰਿਕਾਰਡ ਪੈਦਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ ਬੀਤੀ ਰਾਤ ਇਕ ਸਰਕਾਰੀ ਸੇਵਾ ਕੇਂਦਰ ਨੂੰ ਚੋਰੀ ਦਾ ਸ਼ਿਕਾਰ ਬਣਾਇਆ ਗਿਆ ਹੈ। ਦੱਸ ਦਈਏ ਕਿ ਸਥਾਨਕ ਬਾਬਾ ਗਧੀਆ ਵਿਖੇ ਜਿੱਥੇ ਚੋਰਾਂ ਵੱਲੋਂ ਇਹ ਚੋਰੀ ਬਾਰ੍ਹਵੀ ਵਾਰ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਵੀ ਸੇਵਾ ਕੇਂਦਰ ਵਿੱਚ 11 ਵਾਰ ਚੋਰੀਆਂ ਹੋ ਚੁੱਕੀਆਂ ਹਨ।

ਲੁਟੇਰਿਆਂ ਵੱਲੋਂ ਜਿੱਥੇ ਬੀਤੀ ਰਾਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਜਿਥੇ ਲੁਟੇਰਿਆਂ ਵੱਲੋਂ ਤਾਲੇ ਤੋੜ ਕੇ ਅੰਦਰ ਦਾਖਲ ਹੋਇਆ ਗਿਆ ਅਤੇ ਅੰਦਰ ਲੱਗੀ ਹੋਈ ਐੱਲ ਸੀ ਡੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਜਿਥੇ ਪੁਲਿਸ ਨੂੰ ਦਿੱਤੀ ਗਈ ਹੈ। ਓਥੇ ਹੀ ਪੁਲਿਸ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕੀਤੇ ਜਾਣ ਦੀ ਗੱਲ ਆਖੀ ਗਈ ਹੈ ਤੇ ਇਸ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ।

ਉਥੇ ਹੀ ਲੋਕਾਂ ਵੱਲੋਂ ਇਹ ਸਵਾਲ ਵੀ ਕੀਤਾ ਜਾ ਰਿਹਾ ਹੈ ਕਿ ਜਿਥੇ ਪਹਿਲਾਂ ਹੀ ਗਿਆਰਾਂ ਵਾਰ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਕਿ ਇਸ ਵਾਰ ਪੁਲਿਸ ਵੱਲੋਂ ਹੋਈ ਇਸ ਚੋਰੀ ਦੇ ਦੋਸ਼ੀ ਲੁਟੇਰਿਆਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਜਾਵੇਗਾ। ਪੁਲਿਸ ਵੱਲੋਂ ਇਸ ਬਾਬਤ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵੀ ਦੇਖੀ ਜਾ ਰਹੀ ਹੈ।



error: Content is protected !!