ਆਈ ਤਾਜ਼ਾ ਵੱਡੀ ਖਬਰ
ਪੰਜਾਬ ਅੰਦਰ ਵਾਪਰੀਆਂ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਥੇ ਅਜਿਹੀਆਂ ਘਟਨਾਵਾਂ ਦੀ ਖ਼ਬਰ ਸੁਣ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਅੱਜ ਦੇ ਦੌਰ ਵਿਚ ਜਿੱਥੇ ਲੋਕਾਂ ਦਾ ਆਪਣੇ ਘਰ ਤੋਂ ਬਾਹਰ ਆਉਣਾ ਜਾਣਾ ਵੀ ਸੁਰੱਖਿਅਤ ਨਹੀਂ ਰਿਹਾ ਹੈ ਉਥੇ ਹੀ ਹੁਣ ਘਰਾਂ ਦੇ ਵਿੱਚ ਵੀ ਹੋਣ ਵਾਲੀਆਂ ਚੋਰੀਆ ਦੇ ਚਲਦਿਆਂ ਹੋਇਆਂ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਪੈਸਾ ਹੜੱਪਣ ਵਾਸਤੇ ਵੱਖ ਵੱਖ ਰਸਤੇ ਅਪਣਾਏ ਜਾਂਦੇ ਹਨ। ਜਿਨ੍ਹਾਂ ਦਾ ਸ਼ਿਕਾਰ ਉਹਨਾਂ ਵੱਲੋਂ ਕਈ ਪਰਿਵਾਰਾਂ ਨੂੰ ਬਣਾ ਲਿਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਪਰਿਵਾਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਇਥੇ ਫਿਲਮੀ ਸਟਾਈਲ ਵਿੱਚ ਡਾਕਾ ਪਿਆ ਹੈ ਜਿੱਥੇ ਲੁਟੇਰੇ ਅਰਾਮ ਨਾਲ ਲੁੱਟ ਕਰਕੇ ਫਰਾਰ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਖੰਨਾ ਦੇ ਅਧੀਨ ਆਉਣ ਵਾਲੇ ਪਿੰਡ ਰੋਹਣੋ ਖੁਰਦ ਤੋਂ ਸਾਹਮਣੇ ਆਇਆ ਹੈ। ਜਿੱਥੇ ਕੁਝ ਲੋਕਾਂ ਵੱਲੋਂ ਇਕ ਪਰਿਵਾਰ ਦੇ ਘਰ ਵੱਡਾ ਡਾਕਾ ਮਾਰਿਆ ਗਿਆ ਹੈ ਜਿੱਥੇ ਪੀੜਿਤ ਕਿਸਾਨ ਸੱਜਣ ਸਿੰਘ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਜਿਥੇ ਆਪਣੀ ਕੁਝ ਜ਼ਮੀਨ ਵੇਚੀ ਗਈ ਸੀ ਜੋ ਕਿ ਪੱਚੀ ਲੱਖ ਵਿੱਚ ਵੇਚੀ ਸੀ ਅਤੇ ਇਹ ਪੱਚੀ ਲੱਖ ਰੁਪਈਆ ਉਹਨਾਂ ਵੱਲੋਂ ਆਪਣੇ ਘਰ ਵਿੱਚ ਹੋਰ ਜ਼ਮੀਨ ਖਰੀਦਣ ਵਾਸਤੇ ਰੱਖਿਆ ਹੋਇਆ ਸੀ।
ਜਿੱਥੇ ਐਤਵਾਰ ਦੀ ਸਵੇਰ ਨੂੰ 4 ਵਿਅਕਤੀ ਉਹਨਾਂ ਦੇ ਘਰ ਸਵੇਰੇ 5 ਵਜੇ ਦੇ ਕਰੀਬ ਇਨਕਮ ਟੈਕਸ ਦੇ ਅਧਿਕਾਰੀ ਬਣ ਕੇ ਆ ਗਏ। ਜਿਨ੍ਹਾਂ ਵੱਲੋਂ ਉਨ੍ਹਾਂ ਦੇ ਘਰ ਛਾਪਾ ਮਾਰ ਕੇ ਘਰ ਦੀ ਫੋਲਾ-ਫਰਾਲੀ ਕੀਤੀ ਗਈ। ਜੋ ਘਰ ਵਿਚ ਪਈ ਪੱਚੀ ਲੱਖ ਦੀ ਨਗਦੀ ਨੂੰ ਲੈ ਕੇ ਉਨ੍ਹਾਂ ਦੇ ਘਰ ਤੋਂ ਫਰਾਰ ਹੋ ਗਏ।
ਇਸ ਘਟਨਾ ਦੀ ਜਾਣਕਾਰੀ ਪੀੜਤ ਪਰਿਵਾਰ ਵੱਲੋਂ ਪੁਲੀਸ ਨੂੰ ਦਿੱਤੀ ਗਈ ਹੈ। ਪੁਲਿਸ ਵੱਲੋਂ ਜਿਥੇ ਇਸ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਪੀੜਤ ਪਰਿਵਾਰ ਨੇ ਦੱਸਿਆ ਕਿ ਘਰ ਵਿੱਚ ਆਏ ਇਨ੍ਹਾਂ ਚਾਰ ਵਿਅਕਤੀਆਂ ਵੱਲੋਂ ਆਪਣੇ ਚਿਹਰੇ ਢਕੇ ਹੋਏ ਸਨ।
ਤਾਜਾ ਜਾਣਕਾਰੀ