ਆਈ ਤਾਜ਼ਾ ਵੱਡੀ ਖਬਰ
ਵੱਖ ਵੱਖ ਕਾਰਨਾ ਦੇ ਚਲਦਿਆਂ ਪੰਜਾਬ ਅੰਦਰ ਜਿਥੇ ਵੱਖ-ਵੱਖ ਖੇਤਰਾਂ ਵਿਚ ਅਪਰਾਧਿਕ ਘਟਨਾਵਾਂ ਸੁਣਨ ਨੂੰ ਸਾਹਮਣੇ ਆਉਂਦੀਆਂ ਹਨ ਉਥੇ ਹੀ ਇਨ੍ਹਾਂ ਘਟਨਾਵਾਂ ਦੇ ਕਾਰਨ ਉਨ੍ਹਾਂ ਖੇਤਰਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਅੱਜ ਇਥੇ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਲੁੱਟ-ਖੋਹ ਅਤੇ ਚੋਰੀ ਠੱਗੀ ਦੇ ਮਕਸਦ ਨਾਲ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਕਈ ਪਰਿਵਾਰਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਉਥੇ ਹੀ ਕੁਝ ਲੋਕਾਂ ਦੀ ਜਾਨ ਤੱਕ ਵੀ ਚਲੇ ਜਾਂਦੀ ਹੈ। ਜਿੱਥੇ ਦੋਸ਼ੀਆਂ ਵੱਲੋਂ ਆਪਣੇ ਬਚਾਅ ਲਈ ਉਹਨਾਂ ਲੋਕਾਂ ਦੀ ਜਾਨ ਤੱਕ ਲੈ ਲਈ ਜਾਂਦੀ ਹੈ।
ਉੱਥੇ ਹੀ ਕੁੱਝ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਗੁਆਂਢੀਆਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ ਘਰ ਵਿੱਚ ਦਾਖਲ ਹੋ ਕੇ ਬੱਚੇ ਦੇ ਸਾਹਮਣੇ ਮਾਂ ਦਾ ਕਤਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਅੰਮ੍ਰਿਤਸਰ ਦੇ ਇੱਕ ਘਰ ਵਿੱਚ ਦਾਖਲ ਹੋ ਕੇ ਇੱਕ ਗੁਆਂਢੀ ਵੱਲੋਂ ਇਕ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜਿੱਥੇ ਇਸ ਘਟਨਾ ਨੂੰ ਉਸ ਦੋਸ਼ੀ ਵੱਲੋਂ ਉਸ ਦੇ ਪੰਜ ਸਾਲਾ ਮਾਸੂਮ ਬੱਚੇ ਦੇ ਸਾਹਮਣੇ ਅੰਜਾਮ ਦਿੱਤਾ ਗਿਆ ਹੈ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਤੀ ਵੱਲੋਂ ਦੱਸਿਆ ਗਿਆ ਹੈ ਕਿ ਜੋ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਰਾਮ ਤੀਰਥ ਰੋਡ ਤੇ ਬਾਬਾ ਦਰਸ਼ਨ ਸਿੰਘ ਕਲੋਨੀ ਵਿਚ ਰਹਿੰਦੇ ਹਨ। ਉਥੇ ਹੀ ਉਹਨਾਂ ਦੇ ਗੁਆਂਢੀ ਨੌਜਵਾਨ ਵੱਲੋਂ ਉਸਦੀ ਪਤਨੀ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਜਦੋਂ ਉਹ ਦੁੱਧ ਲੈਣ ਲਈ ਗਿਆ ਹੋਇਆ ਸੀ। ਪੀੜਤ ਵੱਲੋਂ ਦੱਸਿਆ ਗਿਆ ਕਿ ਜਿੱਥੇ ਉਹ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਉਥੇ ਹੀ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਉਸਦੀ ਪਤਨੀ ਨਿਰਮਲਜੀਤ ਕੌਰ ਉਰਫ਼ ਜੋਤੀ ਨੂੰ ਇਸ ਦਰਦਨਾਕ ਮੌਤ ਦਿੱਤੀ ਗਈ ਹੈ।
ਜਿਸ ਨੇ ਘਰ ਵਿੱਚ ਦਾਖਲ ਹੋ ਕੇ ਚਾਕੂ ਨਾਲ ਉਸ ਦਾ ਗਲਾ ਵੱਢ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਵੀ ਜਾਰੀ ਹੈ।
Home ਤਾਜਾ ਜਾਣਕਾਰੀ ਪੰਜਾਬ ਚ ਇਥ੍ਹੇ ਗੁਆਂਢੀ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਘਰ ਚ ਦਾਖਿਲ ਹੋ ਬੱਚੇ ਸਾਹਮਣੇ ਮਾਂ ਦਾ ਗਲਾ ਵਡਿਆ
ਤਾਜਾ ਜਾਣਕਾਰੀ