ਉੱਤਰਪ੍ਰਦੇਸ਼ ਦੇ ਪ੍ਰਤਾਪਗੜ੍ਹ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਦਿੱਖ ਰਿਹਾ ਹੈ ਕਿ ਕੁਝ ਲੋਕ ਇੱਕ ਮਹਿਲਾ ਅਤੇ ਇੱਕ ਆਦਮੀ ਦੀ ਕੁੱਟਮਾਰ ਕਰ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰੇਮੀ ਜੋੜਾ ਫਰਾਰ ਹੋ ਗਿਆ, ਉਧਰ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀ ਹੈ।
ਕੋਹਡੌਰ ਇਲਾਕੇ ‘ਚ ਇੱਕ ਨੋਜਵਾਨ ਦਾ ਪਿਆਰ ਇੱਕ ਵਿਹਾਉਤਾ ਔਰਤ ਨਾਲ ਸੀ। ਕਰੀਬ ਦੋ ਦਿਨ ਪਹਿਲਾ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗ ਗਿਆ। ਜਿਸ ਤੋਂ ਬਾਅਦ ਪਿੰਡਵਾਸੀਆਂ ਨੇ ਦੋਵਾਂ ਨੂੰ ਬੁਰੀ ਤਰ੍ਹਾਂ ਕੁੱਟਿਆ।
ਲੋਕ ਇਸ ਘਟਨਾ ਦਾ ਵੀਡੀਓ ਬਣਾ ਰਹੇ ਸੀ। ਜਿਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੂਮਚੀ ਪੁਲਿਸ ਨੇ 13 ਮਈ ਨੂੰ ਸ਼ਾਤਿਭੰਗ ਕਰਨ ਦੀ ਧਾਰਾਵਾਂ ‘ਚ ਚਾਲਾਨ ਕਰ ਦਿੱਤਾ ਅਤੇ ਦੋਵਾਂ ਪੱਖਾਂ ‘ਚ ਸਮਝੌਤਾ ਹੋ ਗਿਆ। ਪਰ ਹੁਣ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ।
ਹੁਣ ਇਹ ਕਪਲ ਆਪਣੇ ਘਰਾਂ ਤੋਂ ਫਰਾਰ ਦੱਸੇ ਜਾ ਰਹੇ ਹਨ। ਪਰਿਵਾਰਕ ਮੈਂਬਰ ਉਨ੍ਹਾਂ ਦੀ ਭਾਲ ‘ਚ ਲੱਗੇ ਹੋਏ ਹਨ। ਪਰ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਨੇ ਇਸ ਦੀ ਸ਼ਿਕਾਇਤ ਥਾਣੇ ‘ਚ ਨਹੀ ਦਿੱਤੀ।
ਵਾਇਰਲ