ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਵਾਪਰ ਰਹੀਆਂ ਲੁੱਟ-ਖੋਹ ਅਤੇ ਚੋਰੀ ਠਗੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਅਤੇ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ। ਹੁਣ ਪੰਜਾਬ ਵਿੱਚ ਪਰਿਵਾਰ ਕਰ ਰਿਹਾ ਸੀ 2 ਸਕੇ ਭਰਾਵਾਂ ਦੇ ਵਿਆਹ ਦੀ ਤਿਆਰੀ , ਚੋਰ ਸੋਨਾ ਅਤੇ ਨਗਦੀ ਲੈ ਹੋਏ ਫਰਾਰ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਚੋਰੀ ਠੱਗੀ ਦੀਆਂ ਘਟਨਾਵਾਂ ਵਿੱਚ ਉਸ ਸਮੇਂ ਵਾਧਾ ਹੋ ਗਿਆ, ਜਦੋਂ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਵਿੱਚ ਚੋਰਾਂ ਵੱਲੋਂ ਇਕ ਉਸ ਘਰ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ ਜਿਸ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।
ਹੁਣ ਚੋਰਾਂ ਵੱਲੋਂ ਜਿੱਥੇ ਬਟਾਲਾ ਦੇ ਨੇੜਲੇ ਪਿੰਡ ਭਾਰਥਵਾਲ ਦੇ ਇਕ ਘਰ ਵਿਚ ਚੋਰੀ ਕੀਤੀ ਗਈ ਹੈ ਜਿੱਥੇ ਘਰ ਵਿੱਚ ਦੋ ਸਕੇ ਭਰਾਵਾਂ ਦੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਥੇ ਹੀ ਚੋਰਾਂ ਵੱਲੋਂ ਵਿਆਹ ਤੋਂ ਪਹਿਲਾਂ ਵਿਆਹ ਵਾਲੇ ਘਰ ਵਿੱਚੋਂ ਸੋਨਾ ਅਤੇ ਨਕਦੀ ਚੋਰੀ ਕਰ ਲਿਆ ਗਿਆ ਹੈ। ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ,ਜਦੋਂ ਵੇਖਿਆ ਗਿਆ ਕਿ ਸਵੇਰ ਦੇ ਸਮੇਂ ਘਰ ਵਿੱਚ ਖਿੜਕੀਆਂ ਦੀਆਂ ਜਾਲੀਆਂ ਨੂੰ ਪਾੜ ਕੇ ਚੋਰਾਂ ਵੱਲੋਂ ਅੰਦਰ ਦਾਖਲ ਹੋ ਕੇ ਚੋਰੀ ਕੀਤੀ ਗਈ ਹੈ।
ਘਰ ਵਿੱਚ ਹੋਈ ਚੋਰੀ ਦੀ ਜਾਣਕਾਰੀ ਦਿੰਦੇ ਹੋਏ ਅਜੀਤ ਸਿੰਘ ਬਾਗ ਵਾਲਿਆਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਬੇਟੇ ਦੀਵਾਨ ਸਿੰਘ ਅਤੇ ਅਜਮੇਰ ਸਿੰਘ ਦੇ ਘਰਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਜਿੱਥੇ ਉਨ੍ਹਾਂ ਦੇ ਦੋਹਾਂ ਪੁੱਤਰਾਂ ਦੇ ਬੱਚਿਆਂ ਦਾ ਵਿਆਹ ਸੀ। ਅਤੇ ਪੋਤਰੇ ਤੇ ਪੋਤੀ ਦੇ ਵਿਆਹ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਅਜੇ ਸਮਾਨ ਖਰੀਦ ਕੇ ਘਰ ਨਹੀਂ ਲਿਆਂਦਾ ਗਿਆ ਸੀ।
ਚੋਰਾਂ ਵੱਲੋਂ ਜਿਥੇ ਘਰ ਵਿਚ ਦਾਖ਼ਲ ਹੋ ਕੇ ਚੋਰੀ ਕੀਤੀ ਗਈ ਉਥੇ ਹੀ ਚੋਰਾਂ ਵਲੋ ਬੀਤੀ ਰਾਤ 90 ਹਜ਼ਾਰ ਰੁਪਏ ਨਗਦੀ,, 7 ਤੋਲੇ ਸੋਨਾਂ,, ਦੋ ਵਿਦੇਸੀ ਘੜੀਆਂ ਤੇ ਬੈਂਕ ਦੇ ਦੋ ਖਾਲੀ ਚੈਕ ਚੋਰੀ ਕਰ ਲਏ ਗਏ ਹਨ। ਚੋਰੀ ਦੀ ਘਟਨਾ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੀ ਨੂੰ ਸੂਚਨਾਂ ਦੇ ਦਿੱਤੀ ਗਈ ਹੈ।
Home ਤਾਜਾ ਜਾਣਕਾਰੀ ਪੰਜਾਬ : ਪਰਿਵਾਰ ਕਰ ਰਿਹਾ ਸੀ 2 ਸਕੇ ਭਰਾਵਾਂ ਦੇ ਵਿਆਹ ਦੀ ਤਿਆਰੀ , ਚੋਰ ਸੋਨਾ ਅਤੇ ਨਗਦੀ ਲੈ ਹੋਏ ਫਰਾਰ
ਤਾਜਾ ਜਾਣਕਾਰੀ