ਆਈ ਤਾਜ਼ਾ ਵੱਡੀ ਖਬਰ
ਇਸ ਗਰਮੀ ਦੇ ਮੌਸਮ ਵਿਚ ਜਿਥੇ ਲੋਕਾਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਅਤੇ ਆਪਣੇ ਪਰਿਵਾਰ ਦੇ ਨਾਲ ਘੁੰਮਣ ਜਾਣ ਦਾ ਪ੍ਰੋਗਰਾਮ ਬਣਾਇਆ ਜਾਂਦਾ ਹੈ। ਬਹੁਤ ਸਾਰੇ ਪਰਿਵਾਰ ਜਿਥੇ ਇਸ ਤਰਾਂ ਦੀ ਤਿਆਰੀ ਕਰਕੇ ਪਿਕਨਿਕ ਲਈ ਵੀ ਚਲੇ ਜਾਂਦੇ ਹਨ ਅਤੇ ਅਣਗਹਿਲੀ ਦੇ ਚਲਦਿਆਂ ਹੋਇਆਂ ਹੀ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ। ਉਥੇ ਹੀ ਅਜਿਹੇ ਹਾਦਸਿਆਂ ਦੇ ਕਾਰਨ ਖੁਸ਼ੀਆਂ ਗਮੀਆਂ ਚ ਤਬਦੀਲ ਹੋ ਜਾਂਦੀਆਂ ਹਨ। ਹੁਣ ਪਿਕਨਿਕ ਮਨਾਉਣ ਗਿਆ ਨਾਲ ਵਾਪਰਿਆ ਭਾਣਾ, 7 ਲੋਕ ਪਾਣੀ ਚ ਰੁੜ੍ਹੇ, 2 ਲਾਸ਼ਾਂ ਕੱਢੀਆਂ ਬਾਹਰ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦੇ ਭਰਤਪੁਰ ਵਿਕਾਸ ਬਲਾਕ ਦੇ ਝਰਨੇ ਵਿੱਚ ਪਿਕਨਿਕ ਮਨਾਉਣ ਗਏ ਛੇ ਲੋਕਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਉਸ ਸਮੇਂ ਮੌਤ ਹੋ ਗਈ। ਜਦੋਂ ਐਤਵਾਰ ਨੂੰ ਇੱਥੇ ਨਹਾਉਣ ਆਏ 6 ਲੋਕਾਂ ਦੇ ਪਾਣੀ ‘ਚ ਡੁੱਬਣ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ ਦੇ ਬੈਧਨ ਤੋਂ 14 ਲੋਕ ਰਾਮਦਾਹਾ ਝਰਨਾ ਦੇਖਣ ਵਾਸਤੇ ਐਤਵਾਰ ਦੀ ਸਵੇਰ ਨੂੰ ਇਸ ਜਗਾ ਤੇ ਆਏ ਸਨ।
ਇਸ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਸਾਰੇ ਲੋਕ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਸ ਸਮੇਂ ਫੋਟੋਆਂ ਖਿੱਚਣ ਲਈ ਸੱਤ ਲੋਕ ਜਿਥੇ ਪਾਣੀ ਵਿੱਚ ਉੱਤਰ ਗਏ। ਇਸ ਦੌਰਾਨ ਇਕ ਲੜਕੀ ਡੂੰਘੇ ਪਾਣੀ ਵਿੱਚ ਚਲੀ ਗਈ ਅਤੇ ਜਿਸ ਨੂੰ ਬਚਾਉਣ ਲਈ 6 ਲੋਕਾਂ ਵੱਲੋਂ ਉਸ ਦੀ ਮਦਦ ਕੀਤੀ ਗਈ। ਉਥੇ ਹੀ ਇਨ੍ਹਾਂ 6 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਕ ਔਰਤ ਨੂੰ ਜਿੰਦਾ ਬਾਹਰ ਕੱਢ ਲਿਆ ਗਿਆ ਹੈ।
ਉਥੇ ਹੀ ਇਸ ਹਾਦਸੇ ਵਿਚ ਮਰਨ ਵਾਲੇ ਛੇ ਲੋਕਾਂ ਦੇ ਵਿੱਚੋਂ ਜਿੱਥੇ ਦੋ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਚਾਰ ਲੋਕਾਂ ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਣ ਤੇ ਜਿਥੇ ਪੁਲਿਸ ਅਤੇ ਬਚਾਅ ਟੀਮਾਂ ਵੱਲੋਂ ਫਿਰ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ। ਉਥੇ ਹੀ ਬਚਾਅ ਕਾਰਜ ਜਾਰੀ ਕਰਨ ਵਾਸਤੇ ਜ਼ਿਲਾ ਹੈੱਡਕੁਆਰਟਰ ‘ਤੇ ਪਹੁੰਚੀ ਤਾਂ ਪੁਲਸ ਦੇ ਨਾਲ-ਨਾਲ ਮਾਲ ਅਤੇ ਬਚਾਅ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ।
ਤਾਜਾ ਜਾਣਕਾਰੀ