BREAKING NEWS
Search

ਸਮੁੰਦਰ ਚ ਜਹਾਜ ਨੂੰ ਲੱਗੀ ਭਿਆਨਕ ਅੱਗ, ਯਾਤਰੀਆਂ ਨੇ ਮਾਰ ਮਾਰ ਛਾਲਾਂ ਬਚਾਈ ਜਾਨ

ਆਈ ਤਾਜ਼ਾ ਵੱਡੀ ਖਬਰ .

ਜਿਥੇ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਸਦਕਾ ਉਹ ਆਪਣੇ ਕੰਮ ਅਤੇ ਆਪਣੀ ਮੰਜ਼ਲ ਤੇ ਆਸਾਨੀ ਨਾਲ ਪਹੁੰਚ ਸਕਣ। ਜਿਸ ਵਾਸਤੇ ਯਾਤਰੀਆਂ ਵੱਲੋਂ ਸੜਕੀ, ਹਵਾਈ, ਰੇਲਵੇ ਤੇ ਸਮੁੰਦਰੀ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਹੀ ਯਾਤਰੀਆਂ ਵੱਲੋਂ ਆਪਣੀ ਪਹੁੰਚ ਦੇ ਅਨੁਸਾਰ ਇਹ ਸਫ਼ਰ ਕੀਤਾ ਜਾਂਦਾ ਹੈ ਅਤੇ ਜਲਦ ਮੰਜ਼ਲ ਤੱਕ ਪਹੁੰਚਣ ਵਾਲੇ ਇਸ ਰਸਤੇ ਦੇ ਵਿਚ ਉਨ੍ਹਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਵੀ ਕਈ ਵਾਰ ਸਾਹਮਣਾ ਕਰਨਾ ਪੈ ਜਾਂਦਾ ਹੈ। ਰਸਤੇ ਵਿੱਚ ਵਾਪਰਨ ਵਾਲੇ ਹਾਦਸਿਆਂ ਦੇ ਚਲਦਿਆਂ ਹੋਇਆਂ ਯਾਤਰੀਆਂ ਵਿੱਚ ਡਰ ਵੀ ਪੈਦਾ ਹੋ ਜਾਂਦਾ ਹੈ ਅਤੇ ਕਈ ਹਾਦਸਿਆਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।

ਹੁਣ ਇੱਥੇ ਸਮੁੰਦਰ ਵਿਚੋਂ ਜਹਾਜ਼ ਨੂੰ ਲੱਗੀ ਭਿਆਨਕ ਅੱਗ ਦੇ ਚਲਦਿਆਂ ਹੋਇਆਂ ਯਾਤਰੀਆਂ ਵੱਲੋਂ ਸਮੁੰਦਰ ਵਿਚ ਛਾਲ ਮਾਰ ਕੇ ਜਾਨ ਬਚਾਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਿਲਪਾਈਨ ਤੋਂ ਸਾਹਮਣੇ ਆਈ ਹੈ। ਜਿੱਥੇ ਦੱਖਣੀ ਮਨੀਲਾ ਵਿੱਚ ਇੱਕ ਯਾਤਰੀਆਂ ਵਾਲਾ ਜਹਾਜ਼ ਜਦੋਂ ਬੰਦਰਗਾਹ ਵੱਲ ਜਾ ਰਿਹਾ ਸੀ ਤਾਂ ਉਸ ਸਮੇਂ ਅੱਗ ਲੱਗਣ ਦੀ ਘਟਨਾ ਦਾ ਸ਼ਿਕਾਰ ਹੋ ਗਿਆ। ਇਸ ਸਮੁੰਦਰੀ ਜਹਾਜ਼ ਦੇ ਵਿੱਚ ਜਿੱਥੇ ਕੁਝ ਵਾਹਨ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਘੱਟੋ ਘੱਟ 16 ਕਾਰਾਂ ਅਤੇ ਟਰੱਕ ਸਵਾਰ ਸਨ।

ਉਥੇ ਹੀ ਇਸ ਜਹਾਜ਼ ਦੇ ਵਿਚ 87 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚ 49 ਯਾਤਰੀ ਅਤੇ 38 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ M/V ਏਸ਼ੀਆ ਫਿਲਪੀਨਜ਼ ਜਹਾਜ਼ ਓਰੀਐਂਟਲ ਮਿੰਡੋਰੋ ਸੂਬੇ ਦੇ ਕਲਾਪਨ ਸ਼ਹਿਰ ਤੋਂ ਦੱਖਣੀ ਮਨੀਲਾ ਬੰਦਰਗਾਹ ਵੱਲ ਜਾ ਰਿਹਾ ਸੀ। ਉਸ ਸਮੇਂ ਇਸ ਦੇ ਇਕ ਕਿਲੋਮੀਟਰ ਦੀ ਦੂਰੀ ਤੇ ਜਾਣ ਤੇ ਦੂਜੇ ਡੈੱਕ ਤੋਂ ਧੂੰਆਂ ਨਿਕਲਣ ਲੱਗ ਪਿਆ, ਅਤੇ ਲਪਟਾਂ ਉੱਠਣ ਲੱਗ ਪਈਆਂ।

ਅੱਗ ਨੂੰ ਦੇਖ ਕੇ ਕੁਝ ਯਾਤਰੀਆਂ ਵੱਲੋਂ ਸਮੁੰਦਰ ਵਿਚ ਛਾਲ ਮਾਰ ਦਿੱਤੀ ਗਈ ਤੇ ਆਪਣੀ ਜਾਨ ਦਾ ਬਚਾਅ ਕੀਤਾ ਗਿਆ ਉਥੇ ਹੀ ਜਹਾਜ਼ ਨੂੰ ਤੁਰੰਤ ਹੀ ਫਿਰ ਬੰਦਰਗਾਹ ਤੇ ਵਾਪਸ ਲਿਆਂਦਾ ਗਿਆ ਅਤੇ ਇਸ ਅੱਗ ਉਪਰ ਕਾਬੂ ਪਾਇਆ ਗਿਆ। ਜਿੱਥੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਅੱਗ ਲੱਗਣ ਦੀ ਕਾਰਨ ਹੋਏ ਨੁਕਸਾਨ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।



error: Content is protected !!