ਆਈ ਤਾਜ਼ਾ ਵੱਡੀ ਖਬਰ

ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਸਥਾਪਤ ਰੱਖਣ ਵਾਸਤੇ ਪੁਲਸ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਕੰਮ ਕਰਨ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਕੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾ ਸਕੇ। ਉਥੇ ਕੁਝ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੇ ਅਜਿਹੇ ਮਾਮਲਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਅਣਪਛਾਤੇ ਵਿਅਕਤੀਆਂ ਵੱਲੋਂ ਹੋਸਟਲ ਚ ਦਾਖਲ ਹੋ ਕੇ ਨਰਸਾਂ ਤੇ ਹਮਲਾ ਕੀਤਾ ਗਿਆ ਹੈ ਜਿੱਥੇ ਇੱਕ ਦੀ ਮੌਤ ਹੋਈ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਦੇ ਗ੍ਰੀਨ ਮਾਡਲ ਟਾਊਨ ਤੋਂ ਸਾਹਮਣੇ ਆਇਆ ਹੈ। ਜਿੱਥੇ ਸੰਘਾ ਚੌਕ ਦੇ ਨਜ਼ਦੀਕ ਨਿੱਜੀ ਹਸਪਤਾਲ ਪਰਲ ਆਈਜ਼ ਐਂਡ ਮੈਟਰਨਿਟੀ ਹੋਮ ਦੇ ਵਿੱਚ ਉਸ ਸਮੇਂ ਸੰਜੀਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹੋਸਟਲ ਵਿੱਚ ਦਾਖਲ ਹੋ ਕੇ ਦੋ ਨਰਸਾਂ ਉਪਰ ਹਮਲਾ ਕਰ ਦਿੱਤਾ ਗਿਆ।

ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਕ ਲੜਕੀ ਵੱਲੋਂ ਸਿਹਤ ਠੀਕ ਨਾ ਹੋਣ ਦੇ ਚਲਦਿਆਂ ਹੋਇਆਂ ਡਿਊਟੀ ਉੱਪਰ ਨਾਂ ਆ ਜਾਣ ਕਾਰਨ ਇਕ ਲੜਕੀ ਵੱਲੋਂ ਉੱਪਰ ਜਾ ਕੇ ਰਾਤ ਦੇ ਕਰੀਬ 2 ਵਜੇ ਵੇਖਿਆ ਗਿਆ ਤਾਂ ਉਸ ਦੇ ਹੋਸ਼ ਉੱਡ ਗਏ ਕਿਉਂਕਿ ਹੋਸਟਲ ਦੀ ਛੱਤ ਉਪਰ ਦੋ ਨਰਸਾਂ ਗੰਭੀਰ ਜ਼ਖਮੀ ਹਾਲਤ ਵਿੱਚ ਪਈਆਂ ਹੋਈਆਂ ਸਨ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਜਾਣ ਤੇ ਇਕ ਲੜਕੀ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ ਜਿਸ ਦੀ ਪਹਿਚਾਣ ਬਲਜਿੰਦਰ ਕੌਰ ਬਾਸੀ ਬਿਆਸ ਵਜੋਂ ਦੱਸੀ ਗਈ ਹੈ।

ਜਦ ਕਿ ਫਗਵਾੜੇ ਦੀ ਰਹਿਣ ਵਾਲੀ ਜੋਤੀ ਇਸ ਸਮੇਂ ਗੰਭੀਰ ਜ਼ਖਮੀ ਹਾਲਤ ਵਿੱਚ ਘਈ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਘਟਨਾ ਹਸਪਤਾਲ ਦੇ ਉਪਰ ਬਣੇ ਹੋਏ ਹੋਸਟਲ ਦੀ ਛੱਤ ਤੇ ਵਾਪਰੀ ਹੈ। ਜਿੱਥੇ ਤੇਜ਼ਧਾਰ ਹਥਿਆਰਾਂ ਦੇ ਨਾਲ ਨਰਸਾਂ ਉਪਰ ਹਮਲਾ ਕੀਤਾ ਗਿਆ ਸੀ।


ਤਾਜਾ ਜਾਣਕਾਰੀ
ਪੰਜਾਬ: ਅਣਪਛਾਤਿਆਂ ਵਲੋਂ ਹੋਸਟਲ ਚ ਦਾਖਿਲ ਹੋ ਨਰਸਾਂ ਤੇ ਕੀਤਾ ਹਮਲਾ, ਹੋਈ 1 ਦੀ ਮੌਤ
ByadminAugust 25, 2022Comments Off on ਪੰਜਾਬ: ਅਣਪਛਾਤਿਆਂ ਵਲੋਂ ਹੋਸਟਲ ਚ ਦਾਖਿਲ ਹੋ ਨਰਸਾਂ ਤੇ ਕੀਤਾ ਹਮਲਾ, ਹੋਈ 1 ਦੀ ਮੌਤ
Previous Postਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਆਈ ਮਾੜੀ ਖਬਰ, ਕੋਟਕਪੂਰਾ ਗੋਲੀਕਾਂਡ ਮਾਮਲੇ ਚ SIT ਕਰੇਗੀ ਪੁੱਛਗਿੱਛ
Next Postਪੰਜਾਬ ਚ ਇਥੇ ਵਿਆਹਾਂ ਅਤੇ ਮੈਰਿਜ ਪੈਲੇਸਾਂ ਲਈ ਜਾਰੀ ਹੋਇਆ ਇਹ ਹੁਕਮ, ਤਾਜਾ ਵੱਡੀ ਖਬਰ