BREAKING NEWS
Search

ਆਟੋ ਰਿਕਸ਼ਾ ਚ ਹੋਇਆ ਅਜਿਹਾ ਖੌਫਨਾਕ ਕਾਂਡ, ਦੇਖ ਪੁਲਿਸ ਵੀ ਰਹਿ ਗਈ ਹੱਕੀ ਬੱਕੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਵਧ ਰਹੀਆ ਅਪਰਾਧਿਕ ਘਟਨਾਵਾਂ ਦੇ ਚਲਦਿਆਂ ਹੋਇਆਂ ਜਿੱਥੇ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਹੈ ਅਜਿਹੇ ਹਲਾਤਾਂ ਦਾ ਅਸਰ ਪੰਜਾਬ ਉੱਪਰ ਵੀ ਪੈ ਰਿਹਾ ਹੈ। ਦਿਨ-ਦਿਹਾੜੇ ਵਾਪਰਨ ਵਾਲੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਦੇ ਵਿਚ ਜਿੱਥੇ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਰੋਗਟੇ ਖੜ੍ਹੇ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਬੀਤੇ ਦਿਨੀਂ ਦਿਨ-ਦਿਹਾੜੇ ਹੀ ਮਹਾਂਨਗਰ ਲੁਧਿਆਣਾ ਦੇ ਵਿੱਚ ਇਕ ਤਾਏ ਵੱਲੋਂ ਆਪਣੇ ਭਤੀਜੇ ਨੂੰ ਨਹਿਰ ਤੇ ਵਿਚ ਸੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਉਥੇ ਹੀ ਹੁਣ ਆਟੋ ਰਿਕਸ਼ਾ ਵਿਚ ਅਜਿਹਾ ਖੌਫਨਾਕ ਕਾਂਡ ਹੋਇਆ ਹੈ ਜਿਸ ਨੂੰ ਦੇਖ ਕੇ ਪੁਲਸ ਵੀ ਹੱਕੀ-ਬੱਕੀ ਰਹਿ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਨਗਰ ਲੁਧਿਆਣਾ ਦੇ ਸਥਾਨਕ ਸ਼ਿਮਲਾਪੁਰੀ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਆਟੋ ਦੇ ਵਿੱਚ ਆਟੋ ਚਾਲਕ ਦੀ ਲਾਸ਼ ਸਿੰਧਵਾਂ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਈ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕੁਝ ਰਾਹਗੀਰਾਂ ਵੱਲੋਂ ਆਟੋ ਚਾਲਕ ਦੀ ਲਾਸ਼ ਨੂੰ ਆਟੋ ਵਿਚ ਖੂਨ ਨਾਲ ਲੱਥਪੱਥ ਪਏ ਹੋਏ ਦੇਖਿਆ ਤਾਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਦੱਸਿਆ ਗਿਆ ਹੈ ਕਿ ਆਟੋ ਚਾਲਕ ਦੇ ਸਿਰ ਉਪਰ ਇੱਟ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਥਾਣਾ ਸ਼ਿਮਲਾਪੁਰੀ ਨੂੰ ਮਿਲਣ ਤੇ ਐਸ ਐਚ ਓ ਪ੍ਰਮੋਦ ਕੁਮਾਰ ਵੱਲੋਂ ਆਪਣੀ ਪੁਲਿਸ ਪਾਰਟੀ ਦੇ ਨਾਲ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ। ਉੱਥੇ ਹੀ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਮ੍ਰਿਤਕ ਦੀ ਪਹਿਚਾਣ ਬਾਗੀ ਸਟੈਂਡ ਦੇ ਨਜ਼ਦੀਕ ਰਹਿਣ ਵਾਲੇ ਚੰਦੂ ਨਾਮ ਦੇ ਵਿਅਕਤੀ ਵਜੋਂ ਹੋਈ ਹੈ ਅਤੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ਤੇ ਪੁਲਸ ਵੱਲੋਂ ਅਣਪਛਾਤੇ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।



error: Content is protected !!