ਆਈ ਤਾਜ਼ਾ ਵੱਡੀ ਖਬਰ

ਅੱਜ ਦੇ ਦੌਰ ਵਿਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਖੂਨ ਦੇ ਰਿਸ਼ਤੇ ਤਾਰ-ਤਾਰ ਹੁੰਦੇ ਦੇਖੇ ਜਾਂਦੇ ਹਨ। ਮਾਂ-ਬਾਪ ਵੱਲੋਂ ਜਿੱਥੇ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਦੀ ਖੁਸ਼ੀ ਨੂੰ ਦੇਖਦੇ ਹੋਏ ਸਭ ਕੁਝ ਕੁਰਬਾਨ ਕਰ ਦਿੱਤਾ ਜਾਂਦਾ ਹੈ। ਉਥੇ ਹੀ ਆਪਣੇ ਬੱਚੇ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੀ ਮਾਂ-ਬਾਪ ਵੱਲੋਂ ਹੱਸ ਕੇ ਸਹਿ ਲਿਆ ਜਾਂਦਾ ਹੈ। ਪਰ ਆਪਣੇ ਬੱਚਿਆਂ ਨੂੰ ਹਰ ਇਕ ਮੁਸੀਬਤ ਤੋਂ ਬਚਾਇਆ ਜਾਂਦਾ ਹੈ। ਉਨ੍ਹਾਂ ਮਾਪਿਆਂ ਨੂੰ ਬੁਢਾਪੇ ਦੇ ਦੌਰ ਵਿੱਚ ਕਈ ਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ।

ਹੁਣ ਖ਼ੂਨ ਦੇ ਰਿਸ਼ਤੇ ਹੋਏ ਪਾਣੀ ਜਿੱਥੇ ਬਜ਼ੁਰਗ ਔਰਤ ਨੂੰ ਬੋਰੀ ਵਿੱਚ ਪਾ ਕੇ ਸੜਕ ਤੇ ਸੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਲਾਕਾ ਨਿਵਾਸੀਆ ਵਿੱਚ ਭਾਜੜਾਂ ਪੈ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੱਛਮੀ ਬੰਗਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੁਗਲੀ ਜ਼ਿਲ੍ਹੇ ਦੇ ਚੁੰਚੁਡਾ ਵਿੱਚ ਵਾਪਰੀ ਹੈ। ਜਿੱਥੇ ਕੁਝ ਰਾਹਗੀਰਾਂ ਵੱਲੋਂ ਸੜਕ ਦੇ ਕਿਨਾਰੇ ਤੇ ਇੱਕ ਬੋਰੀ ਦੇਖੀ ਗਈ ਤਾਂ ਸਭ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਹ ਹਿਲ ਰਹੀ ਸੀ।

ਜਿਸ ਤੋਂ ਬਾਅਦ ਉਨ੍ਹਾਂ ਰਾਹਗੀਰ ਲੋਕਾਂ ਵੱਲੋਂ ਉਸ ਬੋਰੀ ਦਾ ਮੂੰਹ ਖੋਲ੍ਹ ਕੇ ਵੇਖਿਆ ਗਿਆ ਤਾਂ ਉਹ ਹੈਰਾਨ ਰਹਿ ਗਏ ਕਿ ਉਸ ਵਿਚ ਕੋਈ ਜਾਨਵਰ ਨਹੀਂ ਸਗੋਂ ਜਿਉਂਦਾ ਜਾਗਦਾ ਇਨਸਾਨ ਹੈ। ਕਿਉਂਕਿ ਉਸ ਬੋਰੀ ਦੇ ਵਿੱਚ 80 ਸਾਲਾਂ ਦੀ ਇਕ ਬਜ਼ੁਰਗ ਔਰਤ ਨੂੰ ਬੰਨ੍ਹ ਕੇ ਸੜਕ ਤੇ ਸੁੱਟ ਦਿਤਾ ਗਿਆ ਸੀ। ਇਸ ਘਟਨਾ ਦੀ ਜਾਣਕਾਰੀ ਜਿਥੇ ਮੌਕੇ ਤੇ ਮੌਜੂਦ ਇਕ ਨੌਜਵਾਨ ਵੱਲੋਂ ਪੁਲਿਸ ਵਿੱਚ ਤੈਨਾਤ ਆਪਣੀ ਮਾਂ ਪਰਦੀਪ ਨੂੰ ਦਿੱਤੀ ਗਈ।

ਉਥੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਉਸ ਬਜ਼ੁਰਗ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ ਅਤੇ ਉਸ ਵੱਲੋਂ ਆਪਣਾ ਨਾਮ ਅਨੂ ਕੁਮਾਰੀ ਦੱਸਿਆ ਗਿਆ ਹੈ ਤੇ ਅਸ਼ੋਕਨਗਰ ਦੀ ਰਹਿਣ ਵਾਲੀ ਹੈ। ਜਿੱਥੇ ਉਹ ਬਜ਼ੁਰਗ ਔਰਤ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਉਥੇ ਹੀ ਉਸ ਨੇ ਦੱਸਿਆ ਕਿ ਉਸ ਨੂੰ ਰੇਲ ਗੱਡੀ ਰਾਹੀਂ ਲਿਆਂਦਾ ਗਿਆ ਸੀ ਪਰ ਇਹ ਔਰਤ ਇਸ ਜਗਾ ਕਿਸ ਤਰ੍ਹਾਂ ਪਹੁੰਚੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Home ਤਾਜਾ ਜਾਣਕਾਰੀ ਖੂਨ ਦੇ ਰਿਸ਼ਤੇ ਹੋਏ ਪਾਣੀ, ਬਜ਼ੁਰਗ ਔਰਤ ਨੂੰ ਬੋਰੀ ਚ ਪਾ ਸੜਕ ਤੇ ਸੁੱਟ ਹੋਏ ਫਰਾਰ- ਇਲਾਕਾ ਨਿਵਾਸੀਆਂ ਚ ਪਈਆਂ ਭਾਜੜਾਂ

ਤਾਜਾ ਜਾਣਕਾਰੀ
ਖੂਨ ਦੇ ਰਿਸ਼ਤੇ ਹੋਏ ਪਾਣੀ, ਬਜ਼ੁਰਗ ਔਰਤ ਨੂੰ ਬੋਰੀ ਚ ਪਾ ਸੜਕ ਤੇ ਸੁੱਟ ਹੋਏ ਫਰਾਰ- ਇਲਾਕਾ ਨਿਵਾਸੀਆਂ ਚ ਪਈਆਂ ਭਾਜੜਾਂ
ByadminAugust 23, 2022Comments Off on ਖੂਨ ਦੇ ਰਿਸ਼ਤੇ ਹੋਏ ਪਾਣੀ, ਬਜ਼ੁਰਗ ਔਰਤ ਨੂੰ ਬੋਰੀ ਚ ਪਾ ਸੜਕ ਤੇ ਸੁੱਟ ਹੋਏ ਫਰਾਰ- ਇਲਾਕਾ ਨਿਵਾਸੀਆਂ ਚ ਪਈਆਂ ਭਾਜੜਾਂ
Previous Postਆਸਟ੍ਰਲੀਆ ਚ 16 ਸਾਲਾਂ ਤੋਂ ਵਸ ਰਹੇ ਪੰਜਾਬੀ ਜੋੜੇ ਨੂੰ ਡਿਪੋਰਟ ਕਰਨ ਦੇ ਹੁਕਮ ਹੋਏ ਜਾਰੀ, ਲਗਾ ਰਹੇ ਮਦਦ ਦੀ ਗੁਹਾਰ
Next Postਇਹ ਪਿੰਡ ਧਰਤੀ ਤੋਂ 3000 ਫੁੱਟ ਪਾਤਾਲ ਲੋਕ ਚ ਵਸਿਆ ਹੈ, ਕੁਲ ਅਬਾਦੀ ਹੈ ਸਿਰਫ ਏਨੀ