ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਦੇ ਬਾਰੇ ਜਿੱਥੇ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਮਾਨਸਿਕ ਤਣਾਅ ਦੇ ਦੌਰ ਵਿੱਚੋਂ ਗੁਜ਼ਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਕਿਉਂਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਰੁਜ਼ਗਾਰ ਦੀ ਖਾਤਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਥੇ ਹੀ ਕੁਝ ਲੋਕਾਂ ਨੂੰ ਸਰਕਾਰੀ ਨੌਕਰੀ ਮਿਲ ਜਾਣ ਦੇ ਬਾਵਜੂਦ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਜਿਹੇ ਨੌਜਵਾਨਾਂ ਵੱਲੋਂ ਜਵਾਨੀ ਦੇ ਜੋਸ਼ ਵਿਚ ਹੋਸ਼ ਤੋਂ ਕੰਮ ਨਹੀਂ ਲਿਆ ਜਾਂਦਾ ਅਤੇ ਕਈ ਕਾਰਨਾ ਦੇ ਚਲਦਿਆਂ ਹੋਇਆਂ ਅਜਿਹੇ ਨੌਜਵਾਨ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਹੁਣ ਇੱਥੇ ਡਿਊਟੀ ਤੋਂ ਘਰ ਪਰਤ ਕੇ ਕੁੜੀ ਵੱਲੋਂ ਅਚਾਨਕ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ ਜਿਸ ਦੀ ਮੌਤ ਦਾ ਕਾਰਨ ਸੁਣ ਕੇ ਹਰ ਕੋਈ ਹੈਰਾਨ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬੰਗਾ ਦੇ ਅਧੀਨ ਆਉਣ ਵਾਲੇ ਪਿੰਡ ਕਾਹਮਾ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਕੁੜੀ ਵੱਲੋਂ ਆਪਣੇ ਹੀ ਘਰ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਇਸ ਲੜਕੀ ਨੂੰ ਉਸ ਦੇ ਪਿਤਾ ਸੁਖਦੇਵ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਜਗ੍ਹਾ ਤੇ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਹੋਮ ਗਾਰਡ ਦੀ ਨੌਕਰੀ ਮਿਲੀ ਸੀ। ਜਿਸ ਦੇ ਚਲਦਿਆਂ ਹੋਇਆਂ ਇਹ ਲੜਕੀ ਮਨਪ੍ਰੀਤ ਕੌਰ ਬੰਗਾ ਦੇ ਥਾਣਾ ਸਿਟੀ ਦੇ ਵਿੱਚ ਨੌਕਰੀ ਕਰ ਰਹੀ ਸੀ।

ਜਦੋਂ 18 ਅਗਸਤ ਨੂੰ ਇਹ ਲੜਕੀ ਆਪਣੀ ਡਿਊਟੀ ਕਰਨ ਤੋਂ ਬਾਅਦ ਆਪਣੇ ਘਰ ਪਰਤੀ ਤਾਂ 3 ਵਜੇ ਦੇ ਕਰੀਬ ਆਪਣੀ ਮਾਂ ਕੋਲੋਂ ਧਾਰਮਿਕ ਅਸਥਾਨ ਤੋਂ ਘਰ ਦੀਆਂ ਚਾਬੀਆਂ ਲੈ ਆਈ। ਅਤੇ ਆ ਕੇ ਆਪਣੇ ਘਰ ਫਾਹਾ ਲੈ ਲਿਆ ਗਿਆ ਜਿਸ ਦੀ ਜਾਣਕਾਰੀ ਦਿੰਦੇ ਹੋਏ ਉਸ ਦੀ ਮਾਂ ਵੱਲੋਂ ਦੱਸਿਆ ਗਿਆ ਕਿ ਉਹ ਘਰ ਆਈ ਸੀ ਅਤੇ ਆਪਣੀ ਬੇਟੀ ਨੂੰ ਸਭ ਕੁਛ ਪੁੱਛਿਆ ਜਿਸ ਨੇ ਦੱਸਿਆ ਸੀ ਕਿ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ ਕਿਉਂਕਿ ਉਸ ਦਾ ਉਸਤਾਦ ਵਿਕਰਮਜੀਤ ਸਿੰਘ ਜਿੱਥੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਉਸ ਦਾ ਸਰੀਰਕ ਸੋਸ਼ਣ ਕਰ ਚੁੱਕਾ ਹੈ ਅਤੇ ਹੁਣ ਉਹ ਉਸ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਰਿਹਾ ਹੈ।

ਮਾ ਵੱਲੋਂ ਜਿਥੇ ਲੜਕੀ ਨੂੰ ਸਮਝਾਇਆ ਗਿਆ ਅਤੇ ਵਾਪਸ ਧਾਰਮਿਕ ਅਸਥਾਨ ਤੇ ਚਲੀ ਗਈ। ਜਿਸ ਤੋਂ ਬਾਅਦ ਲੜਕੀ ਵੱਲੋਂ ਇਹ ਕਦਮ ਚੁੱਕਿਆ ਗਿਆ ਅਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ

Home ਤਾਜਾ ਜਾਣਕਾਰੀ ਪੰਜਾਬ: ਡਿਊਟੀ ਤੋਂ ਘਰ ਪਰਤ ਕੁੜੀ ਨੇ ਅਚਾਨਕ ਫਾਹਾ ਲਗਾ ਕੀਤੀ ਖ਼ੁਦਕੁਸ਼ੀ- ਮਾਂ ਨੇ ਮੌਤ ਦਾ ਦਸਿਆ ਹੋਸ਼ ਉਡਾਉ ਕਾਰਨ

ਤਾਜਾ ਜਾਣਕਾਰੀ
ਪੰਜਾਬ: ਡਿਊਟੀ ਤੋਂ ਘਰ ਪਰਤ ਕੁੜੀ ਨੇ ਅਚਾਨਕ ਫਾਹਾ ਲਗਾ ਕੀਤੀ ਖ਼ੁਦਕੁਸ਼ੀ- ਮਾਂ ਨੇ ਮੌਤ ਦਾ ਦਸਿਆ ਹੋਸ਼ ਉਡਾਉ ਕਾਰਨ
ByadminAugust 21, 2022Comments Off on ਪੰਜਾਬ: ਡਿਊਟੀ ਤੋਂ ਘਰ ਪਰਤ ਕੁੜੀ ਨੇ ਅਚਾਨਕ ਫਾਹਾ ਲਗਾ ਕੀਤੀ ਖ਼ੁਦਕੁਸ਼ੀ- ਮਾਂ ਨੇ ਮੌਤ ਦਾ ਦਸਿਆ ਹੋਸ਼ ਉਡਾਉ ਕਾਰਨ
Previous Postਪੰਜਾਬ ਚ ਵਜਿਆ ਖਤਰੇ ਦਾ ਘੁੱਗੂ, ਵਾਇਰਲ ਬੁਖਾਰ ਨੇ ਮਰੀਜਾਂ ਤੇ ਕੀਤਾ ਹਮਲਾ- ਠੀਕ ਹੋਣ ਲਈ ਲਗਦੇ ਏਨੇ ਦਿਨ
Next Postਕੈਨੇਡਾ ਚ ਸਰਦਾਰ ਮੁੰਡੇ ਨੇ ਕੀਤਾ ਅਜਿਹਾ ਕਾਰਨਾਮਾ, ਮਾਪਿਆਂ ਨੂੰ ਮਾਣ ਹੋ ਰਿਹਾ ਮਹਿਸੂਸ