ਆਈ ਤਾਜ਼ਾ ਵੱਡੀ ਖਬਰ

ਆਏ ਦਿਨ ਹੀ ਸਾਹਮਣੇ ਆਉਣਗੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੇ ਜਿਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਉਥੇ ਹੀ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ, ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਵੱਖ ਵੱਖ ਕਾਰਨਾ ਤੇ ਚਲਦਿਆਂ ਹੋਇਆਂ ਮੌਤ ਹੋ ਜਾਂਦੀ ਹੈ। ਅੱਜ ਇਥੇ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਸਰੋਵਰ ਦੇ ਵਿਚ ਤੈਰਦੀ ਹੋਈ ਮਿਲੀ ਸੀ। ਉੱਥੇ ਹੀ ਅਜਿਹੇ ਬਹੁਤ ਸਾਰੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਹੁਣ ਇੱਥੇ ਖੇਤਾਂ ਵਿਚ ਖ਼ੌਫ਼ਨਾਕ ਕਾਂਡ ਹੋਇਆ ਹੈ ਜਿੱਥੇ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਦੇ ਦਿਹਾਤੀ ਖੇਤਰ ਦੇ ਅਧੀਨ ਆਉਂਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਮੁਬਾਰਕਪੁਰ ਸ਼ੇਖਾ ਦੇ ਨਜ਼ਦੀਕ ਹੀ ਇਕ ਨੌਜਵਾਨ ਦੀ ਗਲੀ-ਸੜੀ ਹਾਲਤ ਦੇ ਵਿੱਚ ਲਾਸ਼ ਖੇਤਾਂ ਵਿਚੋਂ ਬਰਾਮਦ ਕੀਤੀ ਗਈ ਹੈ। ਇਸ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਜਿਥੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਉਥੇ ਹੀ 6 ਘੰਟੇ ਦਾ ਸਮਾਂ ਬੀਤਣ ਤੇ ਕੋਈ ਵੀ ਪੁਲਿਸ ਅਧਿਕਾਰੀ ਘਟਨਾ ਸਥਾਨ ਤੇ ਨਹੀਂ ਪਹੁੰਚਿਆ ਸੀ।

ਕਿਉਂਕਿ ਇਸ ਖੇਤਰ ਨੂੰ ਲੈ ਕੇ ਪੁਲਿਸ ਅਜੇ ਵੀ ਹੱਦ ਬੰਦੀ ਦੇ ਮਾਮਲੇ ਵਿੱਚ ਉਲਝੀ ਹੋਈ ਸੀ। ਜਿੱਥੇ ਇਹ ਲਾਸ਼ ਕਾਫੀ ਗਲੀ ਸੜੀ ਹੈ ਉਥੇ ਹੀ ਪੁਲਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਪਰ ਥਾਣਾ ਪਤਾਰਾ ਅਤੇ ਥਾਣਾ ਮਕਸੂਦਾਂ,ਥਾਣਾ ਰਾਮਾ ਮੰਡੀ, ਥਾਣਾ ਆਦਮਪੁਰ ਦੀ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ।

ਪਰ ਉਥੇ ਇਹ ਜਾਣਕਾਰੀ ਸਪਸ਼ਟ ਨਹੀਂ ਕੀਤੀ ਗਈ ਹੈ ਕਿ ਕਿਸ ਥਾਣੇ ਦੀ ਪੁਲਿਸ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ । ਮ੍ਰਿਤਕ ਦੀ ਲਾਸ਼ ਸਬੰਧੀ ਨਾ ਤਾਂ ਕੋਈ ਅਜੇ ਤਕ ਸ਼ਨਾਖਤ ਹੋ ਪਾਈ ਹੈ ਅਤੇ ਨਾ ਹੀ ਇਸ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।


ਤਾਜਾ ਜਾਣਕਾਰੀ
ਪੰਜਾਬ: ਖੇਤਾਂ ਚ ਹੋਇਆ ਖੌਫਨਾਕ ਕਾਂਡ, ਇਲਾਕੇ ਚ ਫੈਲੀ ਸਨਸਨੀ
ByadminAugust 21, 2022Comments Off on ਪੰਜਾਬ: ਖੇਤਾਂ ਚ ਹੋਇਆ ਖੌਫਨਾਕ ਕਾਂਡ, ਇਲਾਕੇ ਚ ਫੈਲੀ ਸਨਸਨੀ
Previous Postਆਮ ਜਨਤਾ ਨੂੰ ਲਗਿਆ ਵੱਡਾ ਝਟਕਾ, ਸਰਕਾਰ ਵਲੋਂ ਕੀਤੀ ਇਹ ਚੀਜ ਮਹਿੰਗੀ
Next Postਚੋਟੀ ਦੇ ਮਸ਼ਹੂਰ ਐਕਟਰ ਅਨਿਲ ਕਪੂਰ ਦੇ ਘਰੋਂ ਆਈ ਵੱਡੀ ਖੁਸ਼ਖਬਰੀ, ਮਿਲ ਰਹੀਆਂ ਵਧਾਈਆਂ