ਆਈ ਤਾਜ਼ਾ ਵੱਡੀ ਖਬਰ

ਕਈ ਘਰਾਂ ਦੇ ਵਿੱਚ ਆਪਸੀ ਵਿਵਾਦ ਇਸ ਕਦਰ ਵਧ ਜਾਂਦੇ ਹਨ ਕਿ ਜਿੱਥੇ ਕਈ ਲੋਕਾਂ ਵੱਲੋਂ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ ਤੇ ਅਜਿਹੀਆਂ ਘਟਨਾਵਾਂ ਦਾ ਖੁਲਾਸਾ ਹੋਣ ਤੇ ਹਰ ਇਕ ਵਿਅਕਤੀ ਹੈਰਾਨ ਰਹਿ ਜਾਂਦਾ ਹੈ। ਅਕਸਰ ਹੀ ਅਸੀਂ ਬਹੁਤ ਸਾਰੀਆਂ ਕਹਾਵਤਾਂ ਸੁਣਦੇ ਆਉਂਦੇ ਹਾਂ ਜਿਥੇ ਕਿਹਾ ਜਾਂਦਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ। ਜਿੱਥੇ ਪੁਲਿਸ ਦੋਸ਼ੀਆਂ ਤੱਕ ਪਹੁੰਚ ਹੀ ਜਾਂਦੀ ਹੈ। ਨੂੰਹ ਵੱਲੋਂ ਸੱਸ ਤੋਂ ਬਦਲਾ ਲੈਣ ਲਈ ਜੁਗਾੜ ਲਗਾਇਆ ਗਿਆ ਜਿਥੇ 6 ਲੱਖ ਦੇ ਗਹਿਣੇ ਚੋਰੀ ਕੀਤੇ ਗਏ ਇਸ ਤਰ੍ਹਾਂ ਫੜ੍ਹੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਦੇ ਬੈਤੂਲ ਤੋਂ ਸਾਹਮਣੇ ਆਇਆ ਹੈ।

ਜਿੱਥੇ ਇੱਕ ਪਰਿਵਾਰਕ ਝਗੜੇ ਦੇ ਚਲਦਿਆਂ ਹੋਇਆਂ ਨੂੰਹ ਵੱਲੋਂ ਆਪਣੀ ਨਨਾਣ ਅਤੇ ਸੱਸ ਤੋਂ ਬਦਲਾ ਲੈਣ ਦੀ ਨੀਅਤ ਨਾਲ ਆਪਣੇ ਹੀ ਘਰ ਵਿਚ 6 ਲੱਖ ਦੇ ਗਹਿਣੇ ਚੋਰੀ ਕਰ ਲਏ ਗਏ ਅਤੇ ਜਿਨ੍ਹਾਂ ਨੂੰ ਆਪਣੀ ਭੈਣ ਦੇ ਘਰ ਜ਼ਮੀਨ ਵਿਚ ਦਬਾ ਕੇ ਲੁਕੋ ਦਿੱਤਾ ਗਿਆ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲਿਸ ਨੂੰ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਜਿਥੇ ਇਹ ਮਾਮਲਾ 14 ਅਗਸਤ ਨੂੰ ਸ਼ਹਿਰ ਦੇ ਮੋਤੀ ਵਾਰਡ ਇਲਾਕੇ ਦਾ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਗਈ।

ਜਿੱਥੇ ਬਾਹਰ ਦੇ ਕਿਸੇ ਵਿਅਕਤੀ ਦਾ ਹੱਥ ਹੋਣ ਦਾ ਕੋਈ ਸੁਰਾਗ ਸਾਹਮਣੇ ਨਾ ਆਇਆ ਤਾਂ ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਸ ਦੀ ਪੁੱਛ ਗਿੱਛ ਸ਼ੁਰੂ ਕੀਤੀ ਗਈ। ਜਦੋਂ ਪੁਲਿਸ ਵੱਲੋਂ ਸਾਰਿਆਂ ਤੋਂ ਵੱਖ ਵੱਖ ਜਾਂਚ ਕੀਤੀ ਜਾ ਰਹੀ ਸੀ। ਉਸ ਸਮੇਂ ਪਤਾ ਲੱਗਿਆ ਕਿ ਸਾਰਾ ਪਰਿਵਾਰ ਰਖੜੀ ਦੇ ਮੌਕੇ ਤੇ ਤਿਉਹਾਰ ਮਨਾਉਣ ਲਈ ਕਿਧਰੇ ਗਿਆ ਹੋਇਆ ਸੀ ਅਤੇ ਛੋਟੀ ਨੂੰਹ ਰਸਤੇ ਵਿੱਚ ਆਪਣੀ ਭੈਣ ਦੇ ਘਰ ਰੁੱਕ ਗਈ ਜੋ ਆਪਣੀ ਭੈਣ ਅਤੇ ਜੀਜੇ ਦੇ ਨਾਲ ਵਾਪਸ ਘਰ ਪਰਤੀ ਅਤੇ ਪਿਛਲੇ ਦਰਵਾਜ਼ੇ ਰਾਹੀਂ ਘਰ ਵਿੱਚ ਦਾਖਲ ਹੋ ਕੇ ਚੋਰੀ ਕਰਨ ਤੋਂ ਬਾਅਦ ਪਿਛਲੇ ਦਰਵਾਜ਼ੇ ਨੂੰ ਖੁੱਲ੍ਹਾ ਛੱਡ ਗਈ।

ਜਿੱਥੇ ਉਸ ਵੱਲੋਂ ਆਪਣਾ ਗੁਨਾਹ ਕਬੂਲ ਕੀਤਾ ਗਿਆ ਹੈ ਪੁਲਿਸ ਵੱਲੋਂ ਉਥੇ ਹੀ ਉਸਨੂੰ ਅਤੇ ਭੈਣ ਅਤੇ ਜੀਜੇ ਨੂੰ ਹਿਰਾਸਤ ਵਿੱਚ ਲੈ ਕੇ ਜੇਲ ਭੇਜ ਦਿੱਤਾ ਗਿਆ ਹੈ। ਭੈਣ ਦੇ ਘਰ ਤੋਂ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਦੱਸਿਆ ਗਿਆ ਕਿ ਇਨ੍ਹਾਂ ਵੱਲੋਂ ਇਹ ਸਭ ਕੁਝ ਸੱਸ ਅਤੇ ਨਣਾਨ ਦੇ ਨਾਲ ਝਗੜੇ ਨੂੰ ਚਲਦਿਆਂ ਹੋਇਆਂ ਬਦਲਾ ਲੈਣ ਦੀ ਭਾਵਨਾ ਨਾਲ ਕੀਤਾ ਗਿਆ ਸੀ।


ਤਾਜਾ ਜਾਣਕਾਰੀ
ਨੂੰਹ ਨੇ ਲਗਾਇਆ ਸੱਸ ਤੋਂ ਬਦਲਾ ਲੈਣ ਲਈ ਜੁਗਾੜ – 6 ਲੱਖ ਦੇ ਗਹਿਣੇ ਚੋਰੀ ਕਰਕੇ ਪਰ ਏਦਾਂ ਗਈ ਫੜੀ
ByadminAugust 21, 2022Comments Off on ਨੂੰਹ ਨੇ ਲਗਾਇਆ ਸੱਸ ਤੋਂ ਬਦਲਾ ਲੈਣ ਲਈ ਜੁਗਾੜ – 6 ਲੱਖ ਦੇ ਗਹਿਣੇ ਚੋਰੀ ਕਰਕੇ ਪਰ ਏਦਾਂ ਗਈ ਫੜੀ
Previous Postਚੋਟੀ ਦੇ ਮਸ਼ਹੂਰ ਐਕਟਰ ਅਨਿਲ ਕਪੂਰ ਦੇ ਘਰੋਂ ਆਈ ਵੱਡੀ ਖੁਸ਼ਖਬਰੀ, ਮਿਲ ਰਹੀਆਂ ਵਧਾਈਆਂ
Next Postਪੰਜਾਬ: 8 ਸਾਲਾਂ ਪੁੱਤ ਹੋਇਆ ਲਾਪਤਾ- ਮਾਪਿਆਂ ਦਾ ਰੋ ਰੋ ਬੁਰਾ ਹਾਲ