ਆਈ ਤਾਜ਼ਾ ਵੱਡੀ ਖਬਰ

ਪੰਜਾਬ ਭਰ ਦੇ ਵਿੱਚ ਅਪਰਾਧਕ ਵਾਰਦਾਤਾਂ ਵਿੱਚ ਹਰ ਰੋਜ਼ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਹਰ ਰੋਜ਼ ਪੰਜਾਬ ਭਰ ਵਿਚ ਵੱਖੋ ਵੱਖਰੀਆਂ ਥਾਵਾਂ ਤੇ ਅਜਿਹੀਆਂ ਅਪਰਾਧਕ ਵਾਰਦਾਤਾਂ ਵਾਪਰਦੀਆਂ ਹਨ ਜੋ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ । ਜਿਸ ਦੇ ਚੱਲਦੇ ਪੁਲਸ ਪ੍ਰਸ਼ਾਸਨ ਉੱਪਰ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ । ਹੁਣ ਪੰਜਾਬ ਦੇ ਸੰਗਰੂਰ ਤੋਂ ਅਜਿਹਾ ਮਾਮਲਾ ਆਇਆ ਹੈ ਜਿਸਦੇ ਚੱਲਦੇ ਸੰਗਰੂਰ ਸ਼ਹਿਰ ਵਿੱਚ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਇਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇਡ਼ੇ ਬਨਾਸਰ ਬਾਗ਼ ਸੰਗਰੂਰ ਦੀਆਂ ਅੱਠਵੀਂ ਜਮਾਤ ਚ ਪੜ੍ਹਦਿਆਂ ਤਿੰਨ ਵਿਦਿਆਰਥਣਾਂ ਛੁੱਟੀ ਤੋਂ ਬਾਅਦ ਲਾਪਤਾ ਹੋ ਗਈਆਂ ।

ਉਥੇ ਹੀ ਜਦੋਂ ਹੀ ਵਿਦਿਆਰਥਣਾਂ ਦੇਰ ਰਾਤ ਤੱਕ ਘਰ ਨਹੀਂ ਆਇਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ । ਪੁਲੀਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਪੀੜਤ ਪਰਿਵਾਰ ਦੇ ਵਿਪਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਬਨਾਰਸ ਬਾਗ ਸੰਗਰੂਰ ਵਿਖੇ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ ।

ਜਿਸ ਨੂੰ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਅੱਠ ਵਜੇ ਸਕੂਲ ਵਿੱਚ ਛੱਡ ਕੇ ਗਿਆ ਸੀ ਅਤੇ ਬੀਤੀ ਬੀਤੇ ਦਿਨ ਸਕੂਲ ਚ ਅੱਧਾ ਦਿਨ ਸਕੂਲ ਲੱਗਣ ਕਾਰਨ ਗਿਆਰਾਂ ਵਜੇ ਛੁੱਟੀ ਹੋ ਗਈ ਤਾਂ ਜਦੋਂ ਉਹ ਕੁੜੀ ਨੂੰ ਲੈਣ ਆਇਆ ਤਾਂ ਪਤਾ ਲੱਗਿਆ ਕਿ ਕੁੜੀ ਸਕੂਲ ਅੰਦਰ ਹੀ ਨਹੀਂ ਸੀ । ਜਦੋਂ ਉਹ ਆਪਣੀ ਕੁੜੀ ਨੂੰ ਲੱਭਣ ਗਿਆ ਤੇ ਜਾਣਕਾਰੀ ਮੁਤਾਬਕ ਉਸ ਦੀਆਂ ਦੋ ਸਹੇਲੀਆਂ ਵੀ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਲਾਪਤਾ ਹੋਈਆਂ ।

ਉਥੇ ਹੀ ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਤਿੰਨਾਂ ਵਿਦਿਆਰਥਣਾਂ ਦੇ ਮਾਪਿਆਂ ਵੱਲੋਂ ਸਾਂਝੇ ਤੌਰ ਤੇ ਪੁਲੀਸ ਨੂੰ ਬਿਆਨ ਦਰਜ ਕਰਵਾਏ ਗਏ ਤੇ ਤਿੰਨੇ ਲੜਕੀਆਂ ਦੇ ਲਾਪਤਾ ਦੱਸੀਆਂ ਜਾ ਰਹੀਆਂ ਹਨ । ਇਨ੍ਹਾਂ ਤਿੰਨ ਲੜਕਿਆਂ ਵਿਚੋਂ ਇਕ ਕੋਲ ਮੋਬਾਇਲ ਫੋਨ ਸੀ ਜਿਸ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ ਫਿਲਹਾਲ ਪੁਲਸ ਵੱਲੋਂ ਮਾਮਲੇ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ।

Home ਤਾਜਾ ਜਾਣਕਾਰੀ ਪੰਜਾਬ: ਅੱਠਵੀਂ ਕਲਾਸ ਦੀਆਂ 3 ਵਿਦਿਆਰਥਣਾਂ ਹੋਈਆਂ ਸ਼ੱਕੀ ਹਾਲਾਤਾਂ ਚ ਲਾਪਤਾ, ਇਲਾਕੇ ਚ ਫੈਲੀ ਸਨਸਨੀ

ਤਾਜਾ ਜਾਣਕਾਰੀ
ਪੰਜਾਬ: ਅੱਠਵੀਂ ਕਲਾਸ ਦੀਆਂ 3 ਵਿਦਿਆਰਥਣਾਂ ਹੋਈਆਂ ਸ਼ੱਕੀ ਹਾਲਾਤਾਂ ਚ ਲਾਪਤਾ, ਇਲਾਕੇ ਚ ਫੈਲੀ ਸਨਸਨੀ
ByadminAugust 19, 2022Comments Off on ਪੰਜਾਬ: ਅੱਠਵੀਂ ਕਲਾਸ ਦੀਆਂ 3 ਵਿਦਿਆਰਥਣਾਂ ਹੋਈਆਂ ਸ਼ੱਕੀ ਹਾਲਾਤਾਂ ਚ ਲਾਪਤਾ, ਇਲਾਕੇ ਚ ਫੈਲੀ ਸਨਸਨੀ
Previous Postਨੌਜਵਾਨ ਪੰਜਾਬੀ ਕੁੜੀ ਨੂੰ ਵਿਦੇਸ਼ ਚ ਮਿਲੀ ਇਸ ਤਰਾਂ ਦਰਦਨਾਕ ਮੌਤ
Next Postਪੰਜਾਬ ਦੀ ਇਸ ਮਸ਼ਹੂਰ ਹਸਤੀ ਦਾ ਅਚਾਨਕ ਹੋਇਆ ਦਿਹਾਂਤ, ਭਗਵੰਤ ਮਾਨ ਨੇ ਵੀ ਪ੍ਰਗਟਾਇਆ ਦੁੱਖ