ਆਈ ਤਾਜ਼ਾ ਵੱਡੀ ਖਬਰ

ਅੰਮ੍ਰਿਤਸਰ ਦਾ ਹਵਾਈ ਅੱਡਾ ਕਿਸੇ ਨਾ ਕਿਸੇ ਘਟਨਾ ਦੇ ਚਲਦਿਆਂ ਹੋਇਆਂ ਸੁਰਖੀਆਂ ਵਿੱਚ ਰਹਿੰਦਾ ਹੈ ਉਥੇ ਹੀ ਹੁਣ ਅਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ, ਇਸ ਕਾਰਨ ਹੋਇਆ ਹੰਗਾਮਾ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਾ ਹਵਾਈ ਅੱਡਾ ਜਿਥੇ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਆਏ ਦਿਨ ਚਰਚਾ ਦੇ ਵਿੱਚ ਬਣ ਜਾਂਦਾ ਹੈ। ਉੱਥੇ ਹੀ ਹੁਣ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਤੋਂ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਹਵਾਈ ਅੱਡੇ ਤੇ ਉਸ ਸਮੇਂ ਹੰਗਾਮਾ ਪੈਦਾ ਹੋ ਗਿਆ ਜਦੋਂ ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾਣ ਵਾਲੀ ਫਲਾਈਟ ਨੂੰ ਅਚਾਨਕ ਹੀ ਕਿਸੇ ਕਾਰਣ ਰੱਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਰਾਤ 11 ਵਜੇ ਹਵਾਈ ਅੱਡੇ ਉਪਰ ਹੰਗਾਮਾ ਕਰ ਦਿੱਤਾ ਗਿਆ।

ਦੱਸ ਦਈਏ ਕਿ ਇਹ ਫ਼ਲਾਈਟ ਜਿੱਥੇ ਦੇਰੀ ਦੇ ਚਲਦਿਆਂ ਹੋਇਆਂ ਰੱਦ ਕੀਤੀ ਗਈ, ਕਿਉਂਕਿ ਸਪਾਈਸ ਜੈੱਟ ਦੀ ਫਲਾਈਟ SG3790 ਕਰੀਬ ਇਕ ਘੰਟੇ ਦੀ ਦੇਰੀ ਨਾਲ ਅਹਿਮਦਾਬਾਦ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ ਸੀ। ਇਸ ਫਲਾਈਟ ਵੱਲੋਂ ਵੀ ਮੁੜ ਕੇ ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾਣਾ ਸੀ। ਜਿੱਥੇ ਇਸ ਫਲਾਈਟ SG3791 ਨੇ ਰਾਤ 10 ਵਜੇ ਮੁੜ ਉਡਾਨ ਭਰਨੀ ਸੀ। ਪਰ ਇਹ ਫ਼ਲਾਈਟ ਇਕ ਘੰਟੇ ਦੀ ਦੇਰੀ ਨਾਲ ਰਾਤ 10:23 ‘ਤੇ ਅੰਮ੍ਰਿਤਸਰ ਪਹੁੰਚੀ ਸੀ।

ਜੋ ਕਿ ਸਮਾਂ ਮੁੜ ਉਡਾਣ ਭਰਨ ਦੇ ਸਮੇਂ ਤੋਂ ਵੀ ਵਧੇਰੇ ਲੇਟ ਸੀ। ਉਡਾਣ ਭਰਨ ਵਾਸਤੇ ਜਿਥੇ ਯਾਤਰੀ ਹਵਾਈ ਅੱਡੇ ਤੇ ਪਹੁੰਚ ਚੁੱਕੇ ਸਨ ਅਤੇ ਸਾਰੀ ਕਾਰਵਾਈ ਵੀ ਹੋ ਚੁੱਕੀ ਸੀ। ਉਨ੍ਹਾਂ ਦੀ ਚੈਕਿੰਗ ਹੋਣ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਉਡਾਣ ਨੂੰ ਰੱਦ ਕਰ ਦਿੱਤੀ ਗਈ ਹੈ ਤਾਂ ਉਨ੍ਹਾਂ ਵੱਲੋਂ ਰਾਤ 11 ਵਜੇ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਕਿਉਂਕਿ ਫਲਾਈਟ ਰੱਦ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਯਾਤਰੀਆਂ ਕੋਲ ਨਾ ਤਾਂ ਅੱਗੇ ਜਾਣ ਲਈ ਕੋਈ ਫਲਾਈਟ ਸੀ ਅਤੇ ਨਾ ਹੀ ਰਾਤ ਦੇ ਠਹਿਰਨ ਦਾ ਪ੍ਰਬੰਧ ਸੀ।

ਦੱਸ ਦੇਈਏ ਅੰਮ੍ਰਿਤਸਰ ‘ਚ ਰਹਿਣ ਵਾਲੇ ਯਾਤਰੀ ਤਾਂ ਵਾਪਸ ਪਰਤ ਗਏ ਹੋਰ ਸ਼ਹਿਰਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਤ ਸਮੇਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਵੱਲੋਂ ਦੇਰ ਰਾਤ ਤੱਕ ਮੰਗ ਕੀਤੀ ਜਾਂਦੀ ਰਹੀ ਹੈ ਉਨ੍ਹਾਂ ਦੇ ਜਾਣ ਵਾਸਤੇ ਹੋਰ ਉਡਾਣ ਦਾ ਪ੍ਰਬੰਧ ਕੀਤਾ ਜਾਵੇ। ਉਥੇ ਹੀ ਅਧਿਕਾਰੀਆਂ ਵੱਲੋਂ ਇਸ ਨੂੰ ਤਕਨੀਕੀ ਕਾਰਨਾਂ ਦਾ ਹਵਾਲਾ ਦਿੱਤਾ ਹੈ।’


ਤਾਜਾ ਜਾਣਕਾਰੀ
ਅਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ, ਇਸ ਕਾਰਨ ਹੋਇਆ ਹੰਗਾਮਾ
ByadminAugust 16, 2022Comments Off on ਅਮ੍ਰਿਤਸਰ ਏਅਰਪੋਰਟ ਤੋਂ ਆਈ ਵੱਡੀ ਖਬਰ, ਇਸ ਕਾਰਨ ਹੋਇਆ ਹੰਗਾਮਾ
Previous Postਚੋਟੀ ਦੇ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਸਮੇਤ ਪੂਰੇ ਪਰਿਵਾਰ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਤਾਜਾ ਵੱਡੀ ਖਬਰ
Next Postਪੰਜਾਬ: ਡੇਢ ਸਾਲਾਂ ਬੱਚੇ ਦੀ ਲਾਸ਼ ਕੀਤੀ ਬਰਾਮਦ, ਕੁਝ ਦਿਨ ਪਹਿਲਾ ਡਿਗਿਆ ਸੀ ਗੰਦੇ ਨਾਲੇ ਚ