ਆਈ ਤਾਜ਼ਾ ਵੱਡੀ ਖਬਰ

ਅੱਜਕਲ ਬਹੁਤ ਸਾਰੇ ਘਰਾਂ ਵਿੱਚ ਜਿੱਥੇ ਪਤੀ-ਪਤਨੀ ਦੇ ਵਿਚਕਾਰ ਆਪਸੀ ਝਗੜੇ ਵੇਖੇ ਜਾਂਦੇ ਹਨ , ਕਿਉਂਕਿ ਅੱਜ ਕਲ ਰਿਸ਼ਤਿਆ ਦੇ ਵਿਚ ਸਹਿਣ ਸ਼ਕਤੀ ਖ਼ਤਮ ਹੁੰਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਹੋਇਆਂ ਛੋਟੇ ਛੋਟੇ ਵਿਵਾਦ ਇਸ ਕਦਰ ਵਧ ਜਾਂਦੇ ਹਨ ਕਿ ਪਤੀ ਪਤਨੀ ਦੇ ਤਲਾਕ ਤੱਕ ਨੌਬਤ ਆ ਜਾਂਦੀ ਹੈ। ਉਥੇ ਹੀ ਅੱਜ ਕੁਝ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਨਜਾਇਜ਼ ਸਬੰਧ ਵੀ ਬਣ ਰਹੇ ਹਨ ਜਿਸ ਕਾਰਨ ਬਹੁਤ ਸਾਰੇ ਘਰ ਖਰਾਬ ਹੋ ਰਿਹਾ ਹੈ ਅਤੇ ਕਈ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਹੁਣ ਪੰਜਾਬ ਵਿੱਚ ਇੱਥੇ ਪਤਨੀ ਕਿਸੇ ਹੋਰ ਨਾਲ ਰਹਿਣਾ ਚਾਹੁੰਦੀ ਸੀ ਤਾਂ ਪਤੀ ਵੱਲੋਂ ਦੁਖੀ ਹੋ ਕੇ ਇਹ ਕਾਂਡ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਵਿਨਾਇੱਕ ਕਲੋਨੀ ਗਲੀ ਨੰਬਰ 8 ਮੌੜ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 45 ਸਾਲਾਂ ਵਿਅਕਤੀ ਸੁਨੀਲ ਕੁਮਾਰ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਦੱਸਿਆ ਗਿਆ ਹੈ ਕਿ ਬੀਤੇ 20 ਦਿਨ ਪਹਿਲਾਂ ਜਿਥੇ ਇਸ ਵਿਅਕਤੀ ਦੀ ਪਤਨੀ ਕਿਸੇ ਹੋਰ ਵਿਅਕਤੀ ਦੇ ਨਾਲ ਕਿਧਰੇ ਚਲੀ ਗਈ ਸੀ। ਜਿੱਥੇ ਪਤਨੀ ਦੇ ਇਨ੍ਹਾਂ ਪ੍ਰੇਮ ਸਬੰਧਾਂ ਤੋਂ ਦੁਖੀ ਆ ਕੇ ਇਸ ਵਿਅਕਤੀ ਵੱਲੋਂ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਜਾ ਰਹੀ ਸੀ।

ਪਰ ਪੁਲਿਸ ਸਟੇਸ਼ਨ ਦੇ ਵਿੱਚ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਸਗੋਂ ਪੁਲਸ ਅਧਿਕਾਰੀਆਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ। ਉਥੇ ਹੀ ਪੁਲਿਸ ਵੱਲੋਂ ਉਸ ਉਪਰ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਦੇਵੇ ਕਿਉਂਕਿ ਉਸ ਦੀ ਪਤਨੀ ਕਿਸੇ ਹੋਰ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿਚ ਰਹਿਣਾ ਚਾਹੁੰਦੀ ਸੀ। ਇਹ ਸਭ ਤੋਂ ਤੰਗ ਆ ਕੇ ਮ੍ਰਿਤਕ ਵੱਲੋਂ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।

ਮ੍ਰਿਤਕ ਦੇ ਚਾਰ ਬੱਚੇ ਹਨ, ਉਥੇ ਹੀ ਮ੍ਰਿਤਕ ਦੇ ਬੇਟੇ ਸਾਜਨ ਵੱਲੋਂ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਆਖਿਆ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ,ਉਸ ਦੇ ਪਿਤਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਥਾਣੇ ਦੇ ਚੱਕਰ ਕੱਟ ਰਿਹਾ ਸੀ। ਜਿਸ ਨੇ ਆਪਣੀ ਬੇਇਜਤੀ ਦੇ ਚਲਦਿਆਂ ਹੋਇਆਂ ਇਹ ਸਭ ਕੁਝ ਕੀਤਾ ਹੈ।


ਤਾਜਾ ਜਾਣਕਾਰੀ
ਪੰਜਾਬ: ਪਤਨੀ ਰਹਿਣਾ ਚਾਹੁੰਦੀ ਸੀ ਕਿਸੇ ਹੋਰ ਨਾਲ- ਤਾਂ ਦੁਖੀ ਹੋ ਪਤੀ ਨੇ ਕਰਤਾ ਖੌਫਨਾਕ ਕਾਂਡ
ByadminAugust 15, 2022Comments Off on ਪੰਜਾਬ: ਪਤਨੀ ਰਹਿਣਾ ਚਾਹੁੰਦੀ ਸੀ ਕਿਸੇ ਹੋਰ ਨਾਲ- ਤਾਂ ਦੁਖੀ ਹੋ ਪਤੀ ਨੇ ਕਰਤਾ ਖੌਫਨਾਕ ਕਾਂਡ
Previous Postਪੰਜਾਬ ਸਰਕਾਰ ਵਲੋਂ ਕੀਤੀ ਨਿਵੇਕਲੀ ਪਹਿਲ, ਪਰਾਲੀ ਸਾੜੀ ਜਾਵੇਗੀ ਫੈਕਟਰੀਆਂ ਚ
Next Post39 ਦਿਨ ਦੀ ਧੀ ਬਣੀ ਦੁਨੀਆ ਦੀ ਸਭ ਤੋਂ ਛੋਟੀ ਡੋਨਰ, ਮਾਤਾ ਪਿਤਾ ਦੇ ਹੋਂਸਲੇ ਨੂੰ ਸਲਾਮ- ਕਈਆਂ ਨੂੰ ਦਿੱਤੀ ਨਵੀ ਜ਼ਿੰਦਗੀ