ਮਾਂ ਆਪਣੇ ਬੱਚੇ ਨੂੰ ਹਰ ਮੁਸੀਬਤ ਤੋਂ ਬਚਾਉਂਦੀ ਹੈ ਪਰ ਇੱਕ ਕਲਯੁੱਗੀ ਮਾਂ ਨੇ ਆਪਣੇ ਹੀ ਬੱਚੀ ਦਾ ਗਲਾ ਘੋਟ ਕੇ ਮਾਰ ਦਿੱਤਾ । ਇਹ ਦਿਲ ਦਹਿਲਾਉਣ ਵਾਲੀ ਘਟਨਾ ਅਮਰੀਕਾ ਦੀ ਹੈ ਜਿੱਥੇ ਇੱਕ ਭਾਰਤੀ ਮੂਲ ਦੀ ਔਰਤ ਵਲੋਂ ਨੌ ਸਾਲ ਦੀ ਮਤਰੱਈ ਧੀ ਦਾ ਕਤਲ ਕਰ ਦਿੱਤਾ । ਦੱਸ ਦੇਈਏ ਕਿ ਦੋਸ਼ੀ ਨੂੰ ਸਜ਼ਾ 3 ਜੂਨ ਨੂੰ ਸੁਣਾਈ ਜਾਵੇਗੀ । ਕੋਰਟ ਵਲੋਂ ਦੋਸ਼ੀ ਨੂੰ 25 ਸਾਲ ਤੱਕ ਦੀ ਕੈਦ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਘਟਨਾ ਦੀ ਗੱਲ ਕਰੀਏ ਤਾਂ 2016‘ਚ 55 ਸਾਲਾ ਦੀ ਸ਼ਾਮਦਈ ਅਰਜੁਨ ਵਲੋਂ ਆਪਣੀ ਧੀ ਅਸਦੀਪ ਕੌਰ ਦਾ ਕਤਲ ਕੀਤਾ ਗਿਆ ਸੀ।

ਕਾਰਜਕਾਰੀ ਡਿਸਟ੍ਰਿਕਟ ਅਟਾਰਨੀ ਜੌਨ ਰਿਆਨ ਵੱਲੋਂ ਫੈਸਲਾ ਸੁਣਾਉਂਦੇ ਹੋਏ ਕਿਹਾ ਗਿਆ ਕਿ “ਬੇਵੱਸ ਬੱਚੀ ਨਾਲ ਹੋਇਆ ਇਹ ਦਿਲ ਦਹਿਲਾਉਣ ਵਾਲਾ ਮਾਮਲਾ ਹੈ। ਉਸ ਦੀ ਦੇਖਭਾਲ ਮਤਰੱਈ ਮਾਂ ਨੇ ਕਰਨੀ ਸੀ, ਪਰ ਉਸ ਨੇ ਹੀ ਗੱਲ ਘੁੱਟ ਦਿੱਤਾ।” ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ।

ਚਸ਼ਮਦੀਦ ਦੀ ਮੰਨੀਏ ਤਾਂ 19 ਅਗਸਤ, 2016 ਦੀ ਸ਼ਾਮ ਸ਼ਾਮਦਈ ਨੂੰ ਸਾਬਕਾ ਪਤੀ ਰੇਮੰਡ ਨਾਰਾਇਣ ਅਤੇ 3 ਤੇ 5 ਸਾਲਾ ਦੇ ਦੋ ਬੱਚਿਆਂ ਨਾਲ ਕੁਈਨਜ਼ ਦੇ ਕੋਲ ਇੱਕ ਅਪਾਰਮੈਂਟ ‘ਚੋਂ ਨਿਕਲਦੇ ਦੇਖਿਆ ਸੀ। ਜਿਸ ਤੋਂ ਬਾਅਦ ਸ਼ੱਕ ਹੋਣ ‘ਤੇ ਚਸ਼ਮਦੀਦ ਵਲੋਂ ਅਸਦੀਪ ਬਾਰੇ ਪੁੱਛਿਆ ਗਿਆ ਤਾਂ ਸ਼ਾਮਦਈ ਵਲੋਂ ਬਹੁਤ ਬੇਫਿਕਰੀ ਨਾਲ ਜਵਾਬ ਦਿੱਤਾ ਗਿਆ ਕਿ ਉਹ ਬਾਥਰੂਮ ‘ਚ ਹੈ ਅਤੇ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਉਹਨਾਂ ਨਾਲ ਹੀ ਆਵੇਗੀ ।

ਬਾਅਦ ‘ਚ ਕਈ ਘੰਟਿਆਂ ਤੱਕ ਬਾਥਰੂਮ ਦੀ ਲਾਈਟ ਚੱਲਦੀ ਰਹੀ ਅਤੇ ਉਸਨੂੰ ਸ਼ੱਕ ਹੋਣ ਲੱਗਾ ਤਾਂ ਉਸ ਨੇ ਬੱਚੀ ਦੇ ਪਿਓ ਸੁਖਜਿੰਦਰ ਨੂੰ ਫੋਨ ਕੀਤਾ। ਬਾਥਰੂਮ ਦਾ ਦਰਵਾਜ਼ਾ ਤੋੜਨ ਤੋਂ ਬਾਅਦ ਦੇਖਿਆ ਅਸਦੀਪ ਦੀ ਲਾਸ਼ ਬਾਥ ਟੱਬ ‘ਚ ਸੀ ਅਤੇ ਪੂਰੇ ਸਰੀਰ ‘ਤੇ ਸੱਟਾਂ ਹੀ ਸੱਟਾਂ ਸਨ ।
Home ਤਾਜਾ ਜਾਣਕਾਰੀ ਮਾਂ ਨੇ ਆਪਣੀ ਹੀ ਮਾਸੂਮ ਧੀ ਨੂੰ ਗਲਾ ਕੁੱਟ ਕੇ ਦਿੱਤੀ ਦਰਦਨਾਕ ਮੌਤ ਤੇ ਕਾਰਨ ਜਾਣ ਕੇ ਤੁਹਾਡੇ ਵੀ ਹੋ ਜਾਣਗੇ ਰੌਗਟੇ ਖੜ੍ਹੇ

ਤਾਜਾ ਜਾਣਕਾਰੀ
ਮਾਂ ਨੇ ਆਪਣੀ ਹੀ ਮਾਸੂਮ ਧੀ ਨੂੰ ਗਲਾ ਕੁੱਟ ਕੇ ਦਿੱਤੀ ਦਰਦਨਾਕ ਮੌਤ ਤੇ ਕਾਰਨ ਜਾਣ ਕੇ ਤੁਹਾਡੇ ਵੀ ਹੋ ਜਾਣਗੇ ਰੌਗਟੇ ਖੜ੍ਹੇ
ByadminMay 14, 2019Comments Off on ਮਾਂ ਨੇ ਆਪਣੀ ਹੀ ਮਾਸੂਮ ਧੀ ਨੂੰ ਗਲਾ ਕੁੱਟ ਕੇ ਦਿੱਤੀ ਦਰਦਨਾਕ ਮੌਤ ਤੇ ਕਾਰਨ ਜਾਣ ਕੇ ਤੁਹਾਡੇ ਵੀ ਹੋ ਜਾਣਗੇ ਰੌਗਟੇ ਖੜ੍ਹੇ
Previous Postਜੇਕਰ ਤੁਸੀਂ ਵੀ ਸਵੇਰੇ ਸ਼ਾਮ ਭੋਜਨ ਵਿਚ ਕਰਦੇ ਹੋ ਰੋਟੀ ਦਾ ਸੇਵਨ ਤਾ ਇਹ ਖਬਰ ਜ਼ਰੂਰ ਪੜ੍ਹੋ
Next Postਜਦੋਂ ਫਰੀਜਰ 'ਚ ਰੱਖੀ ਮ੍ਰਿਤਕ ਦੇਹ 5 ਘੰਟੇ ਬਾਅਦ ਜਿਊਂਦੀ ਪਾਈ ਗਈ - ਦੇਖੋ ਤਾਜਾ ਵੱਡੀ ਖਬਰ