ਆਈ ਤਾਜ਼ਾ ਵੱਡੀ ਖਬਰ

ਰੱਖੜੀ ਦੇ ਤਿਉਹਾਰ ਦੇ ਮੌਕੇ ਤੇ ਭੈਣਾਂ ਵੱਲੋਂ ਜਿੱਥੇ ਆਪਣੇ ਭਰਾਵਾਂ ਦੀ ਲੰਮੀ ਉਮਰ ਲਈ ਦੁਆਵਾਂ ਕੀਤੀਆਂ ਜਾਂਦੀਆਂ ਹਨ। ਉਥੇ ਵੀ ਵਾਪਰਨ ਵਾਲੇ ਬਹੁਤ ਸਾਰੇ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਵੀ ਜਾ ਰਹੀ ਹੈ। ਜਿਸ ਵਿਚ ਲੋਕਾਂ ਦੀ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ, ਜਿੱਥੇ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਆਪਸੀ ਵਿਵਾਦ ਇਸ ਕਦਰ ਵਧ ਜਾਂਦੇ ਹਨ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇਕਲੋਤੇ ਭਰਾ ਦਾ ਰੱਖੜੀ ਤੋਂ ਪਹਿਲਾਂ ਕੀਤਾ ਬੇਰਹਿਮੀ ਨਾਲ ਕਤਲ, ਪਿਆ ਮਾਤਮ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੁੱਲਾਂਪੁਰ ਦਾਖਾ ਦੇ ਅਧੀਨ ਆਉਂਦੇ ਪਿੰਡ ਰਕਬਾ ਤੋਂ ਸਾਹਮਣੇ ਆਇਆ ਹੈ।ਜਿੱਥੇ ਇਸ ਪਿੰਡ ਦੇ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਜਿੱਥੇ ਭੈਣਾਂ ਵੱਲੋਂ ਖੁਸ਼ੀ ਖੁਸ਼ੀ ਦਾ ਤਿਉਹਾਰ ਮਨਾਇਆ ਜਾਣਾ ਸੀ ਉਥੇ ਹੀ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ ਹੋਣ ਕਾਰਨ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮ੍ਰਿਤਕ ਨੌਜਵਾਨ ਦੀ ਮਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿੱਥੇ ਉਨ੍ਹਾਂ ਦਾ ਪੁੱਤਰ ਰੋਜ਼ਾਨਾ ਹੀ ਗੁਰਦੁਆਰਾ ਸਾਹਿਬ, ਪਿੰਡ ਰਕਬਾ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਜਾਂਦਾ ਸੀ। ਉਥੇ ਹੀ ਰੋਜਾਨਾਂ ਦੀ ਤਰ੍ਹਾਂ ਉਹ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ ਜੋ ਵਾਪਸ ਨਾ ਆਇਆ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ।

ਉਸ ਨੂੰ ਪਤਾ ਲੱਗਾ ਕਿ ਉਸ ਦੇ ਪੁੱਤਰ ਵਾਦੀ ਲਾਸ਼ ਗੁਰਦੁਆਰਾ ਸਾਹਿਬ ਦੇ ਰਸਤੇ ‘ਚ ਸਟੇਡੀਅਮ ਦੇ ਗੇਟ ਕੋਲ ਸੜਕ ‘ਤੇ ਪਈ ਹੈ। ਇਸ ਹਾਦਸੇ ਨਾਲ ਰੱਖੜੀ ਦੇ ਤਿਓਹਾਰ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ, ਜਦੋਂ 2 ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਜਤਿੰਦਰ ਸਿੰਘ ਚੀਮਾ ਦੀ ਮਾਂ ਜਿਥੇ ਘਰ ਦਾ ਕੰਮ-ਕਾਜ ਕਰਦੀ ਹੈ ਅਤੇ ਉਸ ਦੀਆਂ ਦੋ ਭੈਣਾਂ ਦਾ ਵਿਆਹ ਹੋ ਚੁੱਕਾ ਹੈ ਉਥੇ ਹੀ ਇਕ ਨੌਜਵਾਨ ਖੇਤੀਬਾੜੀ ਦਾ ਕੰਮ ਕਰਦਾ ਸੀ।

ਮ੍ਰਿਤਕ ਨੌਜਵਾਨ ਦੀ ਲਾਸ਼ ਦੇ ਕੋਲੋ ਹੀ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ, ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਿੰਡ ਵਿਚ ਰਹਿਣ ਵਾਲੇ ਇਕ ਵਿਅਕਤੀ ਦਾ ਹੈ। ਉਥੇ ਹੀ ਮ੍ਰਿਤਕ ਨੌਜਵਾਨ ਦੀ ਮਾਤਾ ਵੱਲੋਂ ਇਹ ਸ਼ੰਕਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਹੀ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਕਿਉਂਕਿ ਭਾਰਤ ਇਕ ਨੌਜਵਾਨ ਦੇ ਸਿਰ ਉਤੇ ਵੀ ਕਾਫ਼ੀ ਸੱਟਾਂ ਦੇ ਨਿਸ਼ਾਨ ਸਨ ਅਤੇ ਸੜਕ ਤੇ ਵੀ ਕਾਫੀ ਖ਼ੂਨ ਵਹਿ ਗਿਆ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ: ਇਕਲੋਤੇ ਭਰਾ ਦਾ ਰੱਖੜੀ ਤੋਂ ਪਹਿਲਾਂ ਕੀਤਾ ਬੇਰਹਿਮੀ ਨਾਲ ਕਤਲ, ਪਿਆ ਮਾਤਮ
ByadminAugust 11, 2022Comments Off on ਪੰਜਾਬ: ਇਕਲੋਤੇ ਭਰਾ ਦਾ ਰੱਖੜੀ ਤੋਂ ਪਹਿਲਾਂ ਕੀਤਾ ਬੇਰਹਿਮੀ ਨਾਲ ਕਤਲ, ਪਿਆ ਮਾਤਮ
Previous Postਪੰਜਾਬ: ਪੈਟਰੋਲ ਪੰਪ ਮਾਲਕ ਨੂੰ ਗੋਲੀਆਂ ਮਾਰ ਉਤਾਰਿਆ ਗਿਆ ਮੌਤ ਦੇ ਘਾਟ
Next Postਸਾਵਧਾਨ : ਕੱਲ੍ਹ ਨੂੰ ਪੂਰਾ ਪੰਜਾਬ ਰਹੇਗਾ ਬੰਦ – ਇਹਨਾਂ ਵਲੋਂ ਹੋ ਗਿਆ ਐਲਾਨ