ਆਈ ਤਾਜ਼ਾ ਵੱਡੀ ਖਬਰ /

ਕਰੋਨਾ ਦੇ ਦੌਰ ਵਿੱਚ ਜਿੱਥੇ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਛੁੱਟ ਗਏ ਸਨ। ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ ਅਤੇ ਬਹੁਤ ਸਾਰੇ ਲੋਕ ਮਾਨਸਿਕਤਾ ਦੇ ਸ਼ਿਕਾਰ ਵੀ ਹੋ ਗਏ ਸਨ ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ। ਉਸ ਸਮੇਂ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਥੇ ਹੀ ਬੜੀ ਮੁਸ਼ਕਲ ਨਾਲ ਲੋਕਾਂ ਵੱਲੋਂ ਇਸ ਆਰਥਿਕ ਤੰਗੀ ਤੋਂ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਪੰਜਾਬ ਵਿੱਚ ਚਾਰ ਭੈਣਾਂ ਦੇ ਇਕਲੌਤੇ ਭਰਾ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਿਸ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਮਹੁਲਾ ਸੁੰਦਰ ਨਗਰ ਦੀ ਬਾਜ਼ੀਗਰ ਕਾਲੋਨੀ ਵਿੱਚ ਰਹਿਣ ਵਾਲੇ ਇਕ ਪਰਿਵਾਰ ਦੇ 20 ਸਾਲਾ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਜਿੱਥੇ ਮੂਲ ਰੂਪ ਨਾਲ ਬਿਹਾਰ ਦਾ ਰਹਿਣ ਵਾਲਾ ਇਹ ਪਰਵਾਰ ਇਸ ਸਮੇਂ ਜਿਥੇ ਇਸ ਕਲੋਨੀ ਵਿੱਚ ਰਹਿ ਰਿਹਾ ਹੈ ਉਥੇ ਹੀ ਪਰਿਵਾਰ ਵੱਲੋਂ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਸੂਰਜ ਵੱਲੋਂ ਜਿੱਥੇ ਇਸ ਸਮੇਂ ਬੀ ਏ ਭਾਗ ਪਹਿਲਾ ਦੀ ਪੜ੍ਹਾਈ ਕੀਤੀ ਜਾ ਰਹੀ ਸੀ ਅਤੇ ਜੋ ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਪੜ੍ਹ ਰਿਹਾ ਸੀ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਨ੍ਹਾਂ ਦਾ ਪਰਵਾਰ ਰੋਜ਼ੀ ਰੋਟੀ ਦੀ ਖਾਤਰ ਪੱਚੀ ਸਾਲ ਪਹਿਲਾਂ ਹੁਸ਼ਿਆਰਪੁਰ ਆਇਆ ਸੀ। ਉੱਥੇ ਹੀ ਉਹਨਾਂ ਵੱਲੋਂ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਸੀ। ਜਿੱਥੇ ਉਨ੍ਹਾਂ ਦੇ ਬੇਟੇ ਸੂਰਜ ਵੱਲੋਂ ਆਪਣੇ ਕਮਰੇ ਵਿੱਚ ਫਾਹਾ ਲਗਾ ਕੇ ਦੇਰ ਰਾਤ 9 ਵਜੇ ਦੇ ਕਰੀਬ ਖੁਦਕੁਸ਼ੀ ਕੀਤੀ ਗਈ ਹੈ।

ਉਥੇ ਹੀ ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸੂਰਜ ਆਪਣੇ ਕਮਰੇ ਵਿੱਚ ਪੜ੍ਹਾਈ ਕਰ ਰਿਹਾ ਸੀ ਅਤੇ ਮਾਂ ਵੱਲੋਂ ਬਾਰ-ਬਾਰ ਬੁਲਾਉਣ ਤੇ ਉਹ ਨਹੀਂ ਆਇਆ। ਜਦੋਂ ਮਾਂ ਵੱਲੋਂ ਕਮਰੇ ਵਿੱਚ ਜਾ ਕੇ ਦੇਖਿਆ ਗਿਆ ਤਾਂ ਸੂਰਜ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਚਾਰ ਭੈਣਾਂ ਦੇ ਇਕਲੌਤੇ ਭਰਾ ਵੱਲੋਂ ਇਹ ਕਦਮ ਚੁੱਕੇ ਜਾਣ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।


ਤਾਜਾ ਜਾਣਕਾਰੀ
ਪੰਜਾਬ: 4 ਭੈਣਾਂ ਦੇ ਇਕਲੋਤੇ ਭਰਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਚ ਛਾਇਆ ਮਾਤਮ
ByadminAugust 1, 2022Comments Off on ਪੰਜਾਬ: 4 ਭੈਣਾਂ ਦੇ ਇਕਲੋਤੇ ਭਰਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਚ ਛਾਇਆ ਮਾਤਮ
Previous Postਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਚੰਗੀ ਖਬਰ, ਸਫ਼ਰ ਹੋਇਆ ਏਨਾ ਸਸਤਾ
Next Postਹਿਮਾਚਲ ਤੋਂ ਆਈ ਵੱਡੀ ਮੰਦਭਾਗੀ ਖਬਰ, ਗੋਬਿੰਦ ਸਾਗਰ ਚ ਝੀਲ ਚ ਡੁੱਬੇ 7 ਪੰਜਾਬੀ