ਆਈ ਤਾਜਾ ਵੱਡੀ ਖਬਰ
ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ ਕੇ ਜਰੂਰ ਭੇਜਦਾ ਹੈ, ਜਦੋਂ ਕਲਾ ਦਾ ਮੇਲ ਮਨੁੱਖ ਦੀ ਮਿਹਨਤ ਨਾਲ ਹੋ ਜਾਂਦਾ ਹੈ ਤਾਂ, ਮਨੁੱਖ ਕਈ ਵੱਡੇ ਮੁਕਾਮ ਆਸਾਨੀ ਨਾਲ ਹਾਸਲ ਕਰ ਲੈਂਦਾ ਹੈ l ਸਫਲਤਾ ਪ੍ਰਾਪਤ ਕਰਨ ਲਈ ਉਮਰ ਜਾਂ ਫਿਰ ਸਮਾਂ ਮਾਇਨੇ ਨਹੀਂ ਰੱਖਦਾ, ਕਈ ਵਾਰ ਛੋਟੀ ਜਿਹੀ ਉਮਰ ਵਿੱਚ ਮਨੁੱਖ ਵੱਡੀਆਂ ਉਪਲਬਧੀਆਂ ਹਾਸਲ ਕਰ ਲੈਂਦਾ ਹੈ, ਤੇ ਕਈ ਵਾਰ ਬੁੜਾਪੇ ਦੀ ਉਮਰ ਵਿੱਚ ਮਨੁੱਖ ਦੁਨੀਆਂ ਤੇ ਛਾ ਜਾਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ 93 ਸਾਲ ਦੇ ‘ਤਿੜਵਾ’ ਭਰਾਵਾਂ ਨੇ ਅਜਿਹਾ ਕੰਮ ਕੀਤਾ ਜਿਸ ਕਾਰਨ ਉਨਾਂ ਦਾ ਨਾਮ ਵਰਲਡ ਰਿਕਾਰਡ ਵਿੱਚ ਦਰਜ ਹੋ ਚੁੱਕਿਆ ਹੈ l
ਦੱਸ ਦਈਏ ਕਿ ਤਿੰਨ ਬਜ਼ੁਰਗ ਭਰਾਵਾਂ ਦੇ ਨਾਂ ਲੈਰੀ ਐਲਡਨ ਬ੍ਰਾਊਨ, ਲੋਨ ਬਰਨਾਰਡ ਬ੍ਰਾਊਨ ਅਤੇ ਜੇਨ ਕੈਰੋਲ ਬ੍ਰਾਊਨ ਹਨ। ਆਪਣੇ 93ਵੇਂ ਜਨਮ ਦਿਨ ਦੇ ਮੌਕੇ ‘ਤੇ ਲੈਰੀ ਨੇ ਆਪਣੀ ਲੰਬੀ ਉਮਰ ਅਤੇ ਸਿਹਤ ਦਾ ਰਾਜ਼ ਸਾਂਝਾ ਕੀਤਾ। ਇਸ ਰਿਕਾਰਡ ਵਿਚ ਦੱਸਿਆ ਕਿ ਉਹ ਸਿਗਰਟ, ਸ਼ਰਾਬ ਅਤੇ ਨਸ਼ਿਆਂ ਤੋਂ ਬਹੁਤ ਜਿਆਦਾ ਦੂਰ ਹਨ ਇਹੀ ਕਾਰਨ ਹੈ ਕਿ ਉਹ ਲੰਬੀ ਜ਼ਿੰਦਗੀ ਜਿਉਂਦੇ ਪਏ ਹਨ। ਅੱਗੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਵੱਲੋਂ ਆਖਿਆ ਗਿਆ ਕਿ ਅਸੀਂ ਤਿੰਨੋਂ ਭਰਾ ਤਾਂ ਸੀ ਹੀ, ਪਰ ਉਸ ਤੋਂ ਵੀ ਵੱਧ ਅਸੀਂ ਦੋਸਤ ਬਣ ਕੇ ਰਹੇ। ਅਸੀਂ ਹਮੇਸ਼ਾ ਇੱਕ-ਦੂਜੇ ਦਾ ਖਿਆਲ ਰੱਖਿਆ।
ਗਿਨੀਜ਼ ਬੁਕ ਨੇ ਇੰਸਟਾਗ੍ਰਾਮ ‘ਤੇ ਇਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਦਾ ਕੈਪਸ਼ਨ ਵੀ ਲਿਖਿਆ ਹੈ। ਇਨ੍ਹਾਂ ਵਿੱਚ ਕੁਝ ਤਸਵੀਰਾਂ ਵਿੱਚ ਇਹ ਲੋਕ ਆਪਣਾ ਜਨਮ ਦਿਨ ਮਨਾ ਰਹੇ ਹਨ ਤਾਂ ਕੁਝ ਉਨ੍ਹਾਂ ਦੇ ਬਚਪਨ ਤੇ ਜਵਾਨੀ ਦੇ ਦਿਨਾਂ ਦੀਆਂ ਤਸਵੀਰਾਂ ਹਨ।.
ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਤਿੰਨਾਂ ਭਰਾਵਾਂ ਦੇ ਚਾਰ ਹੋਰ ਭੈਣ-ਭਰਾ ਵੀ ਸਨ, ਜੋ ਇਕ-ਇਕ ਕਰਕੇ ਗੁਜ਼ਰ ਗਏ। ਉਨ੍ਹਾਂ ਸਾਰਿਆਂ ਦੇ 9 ਬੱਚੇ, 20 ਪੋਤੇ-ਪੋਤੀਆਂ ਅਤੇ 25 ਪੜਪੋਤੇ ਹਨ। ਇਹ ਪੋਸਟ 16 ਘੰਟੇ ਪਹਿਲਾਂ ਗਿਨੀਜ਼ ਬੁੱਕ ਖਾਤੇ ਤੋਂ ਸ਼ੇਅਰ ਕੀਤੀ ਗਈ ਸੀ। ਇਸ ਪੋਸਟ ਦੇ ਜਰੀਏ ਲੋਕ ਆਪੋ ਆਪਣੀ ਪ੍ਰਤਿਕ੍ਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ ਤੇ ਬਹੁਤ ਸਾਰੇ ਲੋਕ ਇਹਨਾਂ ਨੂੰ ਆਸ਼ੀਰਵਾਦ ਤੇ ਦੁਆਵਾਂ ਦਿੰਦੇ ਕਮੈਂਟਾਂ ਦੇ ਵਿੱਚ ਦਿਖਾਈ ਦਿੱਤੇ l
ਤਾਜਾ ਜਾਣਕਾਰੀ