ਆਈ ਤਾਜਾ ਵੱਡੀ ਖਬਰ
ਚੋਰਾਂ ਦੇ ਹੋਂਸਲੇ ਦਿਨ ਪ੍ਰਤੀਦਿਨ ਬੁਲੰਦ ਹੁੰਦੇ ਜਾ ਰਹੇ ਨੇ , ਜਿਸਦੇ ਚਲਦੇ ਚੋਰਾਂ ਵੱਲੋ ਆਪਣੇ ਸ਼ਾਤਰ ਦਿਮਾਗ ਨਾਲ ਅਜਿਹੀਆਂ ਘਟਨਾਵਾਂ ਨੂੰ ਹਰ ਰੋਜ਼ ਅੰਜ਼ਾਮ ਦਿੱਤਾ ਜਾ ਰਿਹਾ ਹੈ , ਕਈ ਵਾਰ ਚੋਰਾਂ ਵਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ , ਜਿਹੜੀਆਂ ਸਾਰਿਆਂ ਦੇ ਹੋਸ਼ ਉਡਾ ਦੇਂਦੀਆਂ ਹਨ l ਦੂਜੇ ਪਾਸੇ ਅੱਜਕਲ ਦੇ ਚੋਰ ਲੁਟਰੇ ਤਾਂ ਮੰਦਰਾਂ ਤੇ ਗੁਰੂ ਘਰਾਂ ਨੂੰ ਨਹੀਂ ਬਖਸ਼ਦੇ , ਸਗੋਂ ਧਾਰਮਿਕ ਸਥਾਨਾਂ ਤੇ ਵੀ ਚੋਰੀ ਕਰਦੇ ਹਨ l ਜਿਸ ਕਾਰਨ ਅਜਿਹੀਆਂ ਖਬਰਾਂ ਅਕਸਰ ਹੀ ਸੁਰਖੀਆਂ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ , ਇਸੇ ਵਿਚਾਲੇ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿਥੇ ਇੱਕ ਚੋਰ ਦੇ ਵਲੋਂ ਪਹਿਲਾ ਬੜੀ ਚਤੁਰਾਈ ਨਾਲ ਮੰਦਿਰ ਵਿੱਚੋ ਚੋਰੀ ਕੀਤੀ ਜਾਂਦੀ ਹੈ ਤੇ ਫਿਰ ਪੂਰੇ 9 ਸਾਲ ਬੀਤਣ ਤੋਂ ਬਾਅਦ ਉਸਨੂੰ ਆਪਣੇ ਕੀਤੇ ਦਾ ਪਛਤਾਵਾ ਹੁੰਦਾ ਹੈ l
ਇਨਾ ਹੀ ਨਹੀਂ ਸਗੋਂ ਉਸ ਵਲੋਂ ਚੋਰੀ ਕੀਤਾ ਸਾਰਾ ਸਾਮਾਨ ਤੱਕ ਵਾਪਸ ਕਰ ਦਿੱਤਾ ਜਾਂਦਾ l ਦੱਸਦਿਆਂ ਕਿ ਇਹ ਮਾਮਲਾ ਭੁਵਨੇਸ਼ਵਰ ਦੇ ਬਾਹਰੀ ਇਲਾਕੇ ‘ਚ ਸਥਿਤ ਇਕ ਰਾਧਾ-ਕ੍ਰਿਸ਼ਣ ਮੰਦਰ ਦਾ ਹੈ ਜਿਸ ਮੰਦਿਰ ‘ਚੋਂ ਅੱਜ ਤੋਂ ਪੂਰੇ 9 ਸਾਲ ਪਹਿਲਾਂ ਇਕ ਚੋਰ ਵਲੋਂ ਚਾਂਦੀ ਦੇ ਗਹਿਣੇ ਚੋਰੀ ਕੀਤੇ ਸਨ , ਪਰ ਹੁਣ ਪੂਰੇ 9 ਸਾਲਾਂ ਬੀਤਣ ਤੋਂ ਬਾਅਦ ਉਹ ਚੋਰ ਮੰਦਰ ਦੁਬਾਰਾ ਪਹੁੰਚਿਆ ਤੇ ਉਸ ਵਲੋਂ ਲਿਖਤੀ ਮਾਫੀਨਾਮੇ ਨਾਲ ਚੋਰੀ ਕੀਤੇ ਸਾਰੇ ਗਹਿਣੇ ਵਾਪਰ ਕਰ ਦਿੱਤੇ ਗਏ ।
ਚੋਰਾਂ ਨੇ ਬਕਾਇਦਾ ਆਪਣੇ ਵੱਲੋਂ 201 ਰੁਪਏ ਦਾਨ ਕੀਤੇ ਤੇ ਜੁਰਮਾਨੇ ਦੇ ਤੌਰ ‘ਤੇ 100 ਰੁਪਏ ਵਾਧੂ ਵੀ ਦਿੱਤੇ ਹਨ। ਜਿਸ ਤੋਂ ਬਾਅਦ ਹੁਣ ਇਹ ਮਾਮਲਾ ਪੂਰੇ ਇਲਾਕੇ ਭਰ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਜਿਕਰੇਖਾਸ ਹੈ ਕਿ ਇਹ ਮਾਾਮਲਾ ਮਈ ਸਾਲ 2014 ਦਾ ਹੈ , ਜਦੋਂ ਗੋਪੀਨਾਥਪੁਰ ਪਿੰਡ ‘ਚ ਰਾਧਾ-ਕ੍ਰਿਸ਼ਣ ਮੰਦਰ ‘ਚੋ ਕਈ ਗਹਿਣੇ ਚੋਰੀ ਹੋ ਗਏ ਸਨ। ਚੋਰੀ ਹੋਏ ਗਹਿਣਿਆਂ ‘ਚ ਟੋਪੀ, ਕੰਨਾਂ ਦੀਆਂ ਵਾਲੀਆਂ, ਕੰਗਣ ਤੇ ਇਕ ਬੰਸਰੀ ਸ਼ਾਮਲ ਹੈ ।
ਜਿਸ ਤੋ ਬਾਅਦ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਪੁਲਸ ਵਲੋਂ ਤਲਾਸ਼ੀ ਲੈਣ ਦੇ ਬਾਵਜੂਦ ਵੀ ਪਿੰਡ ਵਾਸੀਆਂ ਨੂੰ ਨਾ ਤਾਂ ਚੋਰ ਬਾਰੇ ਕੋਈ ਜਾਣਕਾਰੀ ਮਿਲੀ ਅਤੇ ਨਾ ਹੀ ਚੋਰੀ ਹੋਏ ਗਹਿਣੇ ਬਰਾਮਦ ਹੋਏ। ਪਰ ਜਿਸ ਪ੍ਰਕਾਰ ਦੇ ਨਾਲ ਇਹ ਚੋਰ ਦੁਬਾਰਾ ਤੋਂ ਮੰਦਿਰ ਆਇਆ , ਉਸ ਵਲੋਂ ਜਿਹੜਾ ਕੰਮ ਕੀਤਾ ਗਿਆ , ਉਸਦੇ ਚਲਦੇ ਜਿਥੇ ਲੋਕ ਹੈਰਾਨ ਨੇ ਓਥੇ ਹੀ ਉਸਦੀ ਪ੍ਰਸ਼ੰਸਾ ਵੀ ਕਰਦੇ ਪਏ ਹਨ l
Home ਤਾਜਾ ਜਾਣਕਾਰੀ 9 ਸਾਲ ਬਾਅਦ ਚੋਰ ਨੂੰ ਹੋਇਆ ਮੰਦਿਰ ਚ ਚੋਰੀ ਦਾ ਪਛਤਾਵਾ, ਮੁਆਫੀਨਾਮੇ ਦੇ ਨਾਲ ਵਾਪਿਸ ਕੀਤਾ ਸਾਰਾ ਸਾਮਾਨ
ਤਾਜਾ ਜਾਣਕਾਰੀ