ਆਈ ਤਾਜਾ ਵੱਡੀ ਖਬਰ
ਪੁੱਤ ਵੰਡਾਉਣ ਜਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ” ਅੱਜ ਕੱਲ ਦੇ ਸਮੇਂ ਵਿੱਚ ਮਾਪਿਆਂ ਦੀ ਜ਼ਮੀਨ ਖਾਤਰ ਧੀਆਂ ਪੁੱਤਰ ਲੜ ਰਹੇ l ਪਰ ਅਕਸਰ ਕਈ ਧੀਆਂ ਮਾਪਿਆਂ ਖਾਤਰ ਆਪਣੇ ਵੀਰਾਂ ਨੂੰ ਆਪਣੇ ਹਿੱਸੇ ਦੀ ਵੀ ਜਮੀਨ ਦੇ ਦਿੰਦੀਆਂ ਹਨ। ਸਮਾਜ ਦੀ ਬਣੀ ਰੀਤ ਮੁਤਾਬਿਕ ਜਦੋਂ ਵੀ ਮਾਪਿਆਂ ਦਾ ਦੇਹਾਂਤ ਹੁੰਦਾ ਹੈ ਤਾਂ ਆਖਰੀ ਸਮੇਂ ਅਰਥੀ ਨੂੰ ਮੋਢਾ ਪੁੱਤਰਾਂ ਦੇ ਵੱਲੋਂ ਹੀ ਦਿੱਤਾ ਜਾਂਦਾ ਹੈ ਤੇ ਉਨਾਂ ਦਾ ਅੰਤਿਮ ਸਸਕਾਰ ਵੀ ਪੁੱਤਰ ਹੀ ਕਰਦੇ ਹਨ ਜਾਂ ਫਿਰ ਘਰ ਦਾ ਕੋਈ ਪੁਰਸ਼ l ਪਰ ਅੱਜ ਤੁਹਾਨੂੰ ਇੱਕ ਅਜਿਹੇ ਪਿਓ ਬਾਰੇ ਦੱਸਾਂਗੇ, ਜਿਸ ਦੀ ਅਰਥੀ ਨੂੰ ਮੋਢਾ ਉਸ ਦੇ ਪੁੱਤਰ ਵੱਲੋਂ ਨਹੀਂ ਸਗੋਂ ਨੌ ਧੀਆਂ ਵੱਲੋਂ ਦਿੱਤਾ ਗਿਆ ਤੇ ਉਸਦਾ ਅੰਤਿਮ ਸਸਕਾਰ ਵੀ ਉਸਦੀਆਂ ਧੀਆਂ ਦੇ ਵੱਲੋਂ ਹੀ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੁਲਿਸ ਦੀ ਨੌਕਰੀ ਤੋਂ ਸੇਵਾ ਮੁਕਤ ਵਿਅਕਤੀ ਜਿਸਦੀਆਂ ਨੌ ਧੀਆਂ ਨੇ ਪੁੱਤਰ ਦਾ ਫਰਜ਼ ਨਿਭਾਇਆ ਤੇ ਇਹਨਾਂ ਨੌ ਧੀਆਂ ਨੇ ਇਕੱਠੇ ਹਿੰਦੂ ਰੀਤੀ ਰਿਵਾਜਾਂ ਨਾਲ ਆਪਣੇ ਬਾਪ ਨੂੰ ਅਗਨੀ ਭੇਟ ਕੀਤੀ l ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦਾ ਕੋਈ ਵੀ ਪੁੱਤ ਨਹੀਂ ਸੀ ਤੇ ਉਸਦੇ ਘਰ ਦੇ ਵਿੱਚ ਨੌ ਤੀਆਂ ਨੇ ਜਨਮ ਲਿਆ ਸੀ l ਬਾਪ ਦੇ ਵੱਲੋਂ ਆਪਣੀਆਂ ਸਾਰੀਆਂ ਧੀਆਂ ਨੂੰ ਪੁੱਤਾਂ ਵਾਂਗ ਪਾਲਿਆ ਗਿਆ, ਉਹਨਾਂ ਨੂੰ ਪੜਾਇਆ ਲਿਖਾਇਆ ਗਿਆ l
ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਮਕਰੋਨੀਆ ਤੋਂ ਸੇਵਾਮੁਕਤ ਏਐੱਸਆਈ ਹਰੀਸ਼ਚੰਦਰ ਅਹਿਰਵਾਰ ਬ੍ਰੇਨ ਹੈਮਰੇਜ ਨਾਲ ਪੀੜਤ ਸਨ। ਸੋਮਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਕੋਈ ਪੁੱਤ ਨਹੀਂ ਸੀ, ਸਿਰਫ਼ 9 ਧੀਆਂ ਸਨ। ਧੀਆਂ ‘ਚੋਂ 7 ਦਾ ਵਿਆਹ ਹੋ ਚੁੱਕਿਆ ਸੀ।
ਇਸ ਵਿਅਕਤੀ ਨੂੰ ਸਮਾਜ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿ ਉਸ ਤੇ ਕੋਈ ਵੀ ਪੁੱਤਰ ਨਹੀਂ, ਪਰ ਜਦੋਂ ਉਸਦੀ ਮੌਤ ਹੁੰਦੀ ਹੈ ਤੇ ਮੌਤ ਸਮੇਂ ਜਦੋਂ ਧੀਆਂ ਵੱਲੋਂ ਆਪਣੇ ਬਾਪ ਦੀ ਅਰਥੀ ਟੁੱਕੀ ਜਾਂਦੀ ਹੈ ਤੇ ਉਸਦਾ ਅੰਤਿਮ ਸਸਕਾਰ ਕੀਤਾ ਜਾਂਦਾ ਹੈ ਤਾਂ ਇਸ ਦੌਰਾਨ ਜ਼ਿਆਦਾਤਰ ਲੋਕਾਂ ਵੱਲੋਂ ਹੈਰਾਨਗੀ ਪ੍ਰਗਟ ਕੀਤੀ ਗਈ। ਪਰ ਕਿਤੇ ਨਾ ਕਿਤੇ ਇਨਾਕ ਧੀਆਂ ਦੇ ਵੱਲੋਂ ਪੁੱਤ ਦਾ ਫਰਜ਼ ਨਿਭਾਉਂਦਿਆਂ ਹੋਇਆ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ l
ਤਾਜਾ ਜਾਣਕਾਰੀ