BREAKING NEWS
Search

83 ਲੱਖ ਦੀ ਨੌਕਰੀ ਛੱਡ ਮਹਿਲਾ ਕਰਨ ਲੱਗੀ ਰੈਸਟੋਰੈਂਟ ਚ ਕੰਮ , ਕਹਿੰਦੇ ਨੇ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਸ਼ੌਕ ਦਾ ਕੋਈ ਨਹੀਂ ਹੁੰਦਾ ਲੋਕ ਆਪਣੇ ਸ਼ੌਂਕ ਫਗਾਉਣ ਦੇ ਲਈ ਕਈ ਵਾਰ ਅਜਿਹੇ ਮੁਕਾਮ ਛੱਡ ਦਿੰਦੇ ਹਨ ਜਿਨਾਂ ਤੇ ਪਹੁੰਚਣਾ ਕਈਆਂ ਦਾ ਸੁਪਨਾ ਹੁੰਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਔਰਤ ਜਿਹੜੀ 83 ਲੱਖ ਦੀ ਨੌਕਰੀ ਕਰਦੀ ਪਈ ਸੀ ਤੇ ਉਹ ਕੰਮ ਛੱਡ ਕੇ ਉਸ ਵੱਲੋਂ ਆਪਣੇ ਸ਼ੌਕ ਖਾਤਰ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕੀਤਾ l ਜਿਸ ਦੇ ਚਰਚੇ ਦੂਰ ਦੂਰ ਤੱਕ ਛਿੜੇ ਹੋਏ ਹਨ ਕਿ ਕੋਈ ਇਨੀ ਚੰਗੀ ਖਾਸੀ ਨੌਕਰੀ ਛੱਡ ਕੇ ਤੇ ਇਥੇ ਰੈਸਟੋਰੈਂਟ ਦੇ ਵਿੱਚ ਕੰਮ ਕਿਉਂ ਕਰੇਗਾ l ਦੱਸਦਿਆ ਕਿ ਗੂਗਲ ਵਰਗੀ ਕੰਪਨੀ ਵਿਚ ਕੰਮ ਕਰਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਤੇ ਗੂਗਲ ਦਾ ਇੰਟਰਵਿਊ ਕ੍ਰੈਕ ਕਰਨਾ ਹਰ ਕਿਸੇ ਦੀ ਵਸ ਦੀ ਗੱਲ ਨਹੀਂ।

ਇਸ ਕੰਪਨੀ ਦੇ ਵਿੱਚ ਕੰਮ ਕਰਨ ਦਾ ਸੁਪਨਾ ਕਈਆਂ ਦਾ ਹੁੰਦਾ ਹੈ ਪਰ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਾਂਗੇ ਜਿਨਾਂ ਨੂੰ ਇਸ ਕੰਪਨੀ ਦੇ ਵਿੱਚ ਕਰੋੜਾਂ ਰੁਪਿਆਂ ਦਾ ਪੈਕੇਜ ਮਿਲਦਾ ਸੀ ਪਰ ਇਹ ਸੇਵਾ ਵਜੂਦ ਵੀ ਉਹਨਾਂ ਵੱਲੋਂ ਆਪਣੇ ਸ਼ੌਂਕ ਖਾਤਰ ਆਪਣੀ ਨੌਕਰੀ ਛੱਡ ਦਿੱਤੀ ਗਈ। ਬੇਸ਼ੱਕ ਇਹ ਸੁਣਨ ਵਿਚ ਕੁਝ ਅਜੀਬ ਲੱਗ ਰਿਹਾ ਹੋਵੇ ਪਰ ਇਹ ਸੱਚ ਹੈ ਕਿ ਇਕ ਮਹਿਲਾ ਨੇ ਆਪਣੀ 83 ਲੱਖ ਵਾਲੀ ਗੂਗਲ ਦੀ ਨੌਕਰੀ ਨੂੰ ਸਿਰਫ ਇਸ ਲਈ ਛੱਡ ਦਿੱਤਾ ਕਿਉਂਕਿ ਉਸ ਨੂੰ ਪੇਸਟਰੀ ਬਣਾਉਣ ਦਾ ਸ਼ੌਕ ਸੀ। ਜਦਕਿ ਵਾਲਕੋਰਟ ਨਮਕ ਇਹ ਔਰਤ ਗੂਗਲ ਵਿਚ ਇਕ ਸਾਫਟਵੇਅਰ ਇੰਜੀਨੀਅਰ ਸੀ ਪਰ ਸਾਲ 2022 ਵਿਚ ਉਸ ਨੇ ਇਸ ਨੌਕਰੀ ਨੂੰ ਛੱਡ ਕੇ ਫਰਾਂਸ ਜਾਣ ਬਾਰੇ ਸੋਚਿਆ।

ਇਸ ਸਮੇਂ ਉਹ ਸਿਰਫ 30 ਸਾਲ ਦੀ ਸੀ ਪਰ ਇਕ ਦਿਨ ਅਚਾਨਕ ਉਸ ਨੇ ਆਪਣੇ ਪੈਸ਼ਨ ਨੂੰ ਫਾਲੋ ਕਰਨ ਦਾ ਫੈਸਲਾ ਲਿਆ l ਜਿਸ ਤੋਂ ਬਾਅਦ ਉਸਨੇ ਅਮਰੀਕਾ ਛੱਡ ਕੇ ਫਰਾਂਸ ਵਿਚ ਵਸਣ ਦਾ ਫੈਸਲਾ ਕੀਤਾ। ਵਾਲਕੋਰਟ ਨੇ ਦੱਸਿਆ ਕਿ ਮੈਂ ਅਮਰੀਕਾ ਦੀ ਬਜਾਏ ਇਥੇ ਜ਼ਿਆਦਾ ਖੁਸ਼ ਹਾਂ।

ਇਹ ਬਹੁਤ ਚੰਗਾ ਰਿਹਾ। ਭਾਵੇਂ ਹੀ ਮੈਂ ਸਿਰਫ 25 ਲੱਖ ਕਮਾ ਰਹੀ ਹਾਂ ਪਰ ਇਥੇ ਜ਼ਿਆਦਾ ਖੁਸ਼ ਹਾਂ।ਇਸ ਕਮਾਈ ਨਾਲ ਮੈਂ ਆਰਾਮ ਨਾਲ ਆਪਣੇ ਸਾਰੇ ਖਰਚੇ ਪੂਰੇ ਕਰ ਲੈਂਦੀ ਹਾਂ ਤੇ ਅਮਰੀਕਾ ਦੇ ਮੁਕਾਬਲੇ ਇਥੇ ਜ਼ਿਆਦਾ ਖੁਸ਼ ਹਾਂ। ਸੋ ਸੋਸ਼ਲ ਮੀਡੀਆ ਦੇ ਉੱਪਰ ਇਹ ਮਾਮਲਾ ਕਾਫੀ ਸੁਰੱਖਿਆ ਬਟੋਰਦਾ ਪਿਆ ਹੈ ਤੇ ਲੋਕ ਇਹਨਾਂ ਦੀਆਂ ਤਸਵੀਰਾਂ ਵੇਖਣ ਤੋਂ ਬਾਅਦ ਆਪੋ ਆਪਣੀ ਫੀਡਬੈਕ ਦਿੰਦੇ ਪਏ ਹਨ l



error: Content is protected !!