BREAKING NEWS
Search

82 ਸਾਲਾਂ ਔਰਤ ਵਲੋਂ 24 ਘੰਟਿਆਂ ਚ 125 ਕਿਲੋਮੀਟਰ ਦੌੜ ਕੇ ਬਣਾਇਆ ਵੱਖਰਾ ਰਿਕਾਰਡ, ਪੂਰੀ ਦੁਨੀਆ ਹੋਈ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਬੁਲੰਦ ਹੌਸਲੇ ਨਾਲ ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ‘ਚ ਵੱਡੀ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ । ਕਾਮਯਾਬੀ ਹਾਸਲ ਕਰਨ ਦੀ ਕੋਈ ਉਮਰ ਨਹੀਂ ਹੁੰਦੀ , ਵੱਖ ਵੱਖ ਉਮਰਾਂ ਵਿੱਚ ਵੱਖ ਵੱਖ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਕਾਇਮ ਕੀਤੇ ਗਏ । ਇੱਕ ਅਜਿਹਾ ਹੀ ਅਨੋਖਾ ਰਿਕਾਰਡ ਕਾਇਮ ਕੀਤਾ ਗਿਆ ਹੈ ਇੱਕ ਬਜ਼ੁਰਗ ਅੌਰਤ ਵੱਲੋਂ , ਜਿਸ ਔਰਤ ਨੇ ਦੌੜ ਵਿੱਚ ਅਜਿਹਾ ਰਿਕਾਰਡ ਬਣਾਇਆ ਜਿਸ ਦੇ ਚਲਦੇ ਹੁਣ ਪੂਰੀ ਦੁਨੀਆਂ ਹੈਰਾਨ ਹੈ । ਜ਼ਿਕਰਯੋਗ ਹੈ ਕਿ ਜਿਸ ਉਮਰ ਵਿੱਚ ਲੋਕ ਜਿਥੇ ਗੋਡਿਆਂ ਅਤੇ ਪੈਰਾਂ ਦੀਆਂ ਤਰਦਾ ਕਾਰਨ ਪ੍ਰੇਸ਼ਾਨ ਹੁੰਦੇ ਹਨ , ਇਸ ਉਮਰ ਵਿੱਚ ਇੱਕ ਔਰਤ ਲਈ ਸੈਂਕੜੇ ਕਿਲੋਮੀਟਰ ਦੌੜ ਲਗਾ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ ।

ਜ਼ਿਕਰਯੋਗ ਹੈ ਕਿ ਇਸ ਔਰਤ ਦੀ ਉਮਰ 82 ਸਾਲ ਦੱਸੀ ਜਾ ਰਹੀ ਹੈ । ਇਸ ਮਹਿਲਾ ਨੇਬ੍ਰਾਇਵ-ਲਾ-ਗੇਲਾਰਡੇ ਚ ਹੋਈ ਫ੍ਰੈਂਚ ਚੈਂਪੀਅਨਸ਼ਿਪ ਚ ਹਿੱਸਾ ਲੈ ਕੇ ਇਹ ਰਿਕਾਰਡ ਕਾਇਮ ਕੀਤਾ , ਜਿਸ ਨੂੰ ਵੇਖ ਕੇ ਹੁਣ ਦੁਨੀਆਂ ਭਰ ਦੇ ਲੋਕ ਹੈਰਾਨ ਹਨ । ਉਥੇ ਹੀ ਬਾਰਬਰਾ ਹੰਬਰਟ ਨਾਂ ਦੀ 82 ਸਾਲਾ ਔਰਤ ਨੇ 24 ਘੰਟਿਆਂ ਵਿੱਚ 125 ਕਿਲੋਮੀਟਰ ਦੌੜਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। 24 ਘੰਟਿਆਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਾਰਬਰਾ ਹੰਬਰਟ ਦੇ ਨਾਂ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਅੌਰਤ ਨੇ ਆਪਣੇ ਜੀਵਨ ਦੇ ਕਈ ਸਾਲ ਪਹਿਲਾਂ ਹੀ ਇਹ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹੁਣ ਤਕ ਕਈ ਰਿਕਾਰਡ ਉਸ ਅੌਰਤ ਦੇ ਨਾ ਹੋ ਚੁੱਕੇ ਹਨ, ਪਰ ਐਨੀ ਵੱਡੀ ਉਮਰ ਵਿੱਚ ਇਸ ਅੌਰਤ ਦੇ ਬੰਧਨ ਚ ਹੀ ਰਿਕਾਰਡ ਆਪਣੇ ਨਾਂ ਕੀਤਾ ਗਿਆ ਹੈ ।

ਉਸ ਦੇ ਚਰਚੇ ਹੁਣ ਪੂਰੀ ਦੁਨੀਆਂ ਭਰ ਦੇ ਵਿੱਚ ਛਿੜੇ ਹੋਏ ਹਨ । ਉਥੇ ਹੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਇਸ ਅੌਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਅਜਿਹੇ ਕੰਮ ਕਰਨ ਲਈ ਆਪਣੇ ਪਤੀ ਤੋਂ ਪ੍ਰੇਰਨਾ ਮਿਲਦੀ ਹੈ, ਜੋ ਉਨ੍ਹਾਂ ਦਾ ਸਾਥ ਦਿੰਦੇ ਹਨ। ਆਪਣੇ ਰਨਿੰਗ ਕਰੀਅਰ ਦੌਰਾਨ ਉਨ੍ਹਾਂ ਨੂੰ ਕੁਝ ਸੱਟਾਂ ਵੀ ਲੱਗੀਆਂ ਪਰ ਉਸ ਨੇ ਕਦੇ ਵੀ ਆਪਣੇ ਟੀਚੇ ਦੇ ਰਾਹ ਵਿਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ।



error: Content is protected !!