BREAKING NEWS
Search

8 ਸਾਲ ਦਾ ਬੱਚਾ 20 ਡਿਗਰੀ ਤਾਪਮਾਨ ਚ ਬਰਫ ਖਾ ਰਿਹਾ ਜਿੰਦਾ, ਸੁਰੱਖਿਆ ਮੁਲਾਜ਼ਮ ਵੀ ਰਹਿ ਗਏ ਦੰਗ

ਆਈ ਤਾਜਾ ਵੱਡੀ ਖਬਰ 

ਦੁਨੀਆ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ , ਜਿਹੜੀਆਂ ਸਭ ਨੂੰ ਹੈਰਾਨ ਕਰਕੇ ਰੱਖ ਦੇਂਦੀਆਂ ਹਨ ,ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿਸਨੇ ਪੂਰੀ ਦੁਨੀਆ ਨੂੰ ਇੱਕ ਨਵੀਂ ਚਿੰਤਾ ਵਿੱਚ ਪਾ ਦਿੱਤਾ ਹੈ l ਦੱਸਦਿਆਂ ਇੱਕ 8 ਸਾਲ ਦਾ ਬੱਚਾ 20 ਡਿਗਰੀ ਤਾਪਮਾਨ ਵਿੱਚ ਹੀ ਬਰਫ ਖਾ ਕੇ ਜਿੰਦਾ ਰਿਹਾ , ਜਿਸਤੋ ਬਾਅਦ ਹੁਣ ਇਸ ਬਾਰੇ ਸਭ ਦਾ ਆਹੀ ਕਹਿਣਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ , ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਸੁਰੱਖਿਆ ਮੁਲਾਜ਼ਮ ਵੀ ਦੰਗ ਰਹਿ ਗਏ ਹਨ l ਇੱਕ ਪਾਸੇ ਤਾਂ ਇਹ ਸੋਚ ਕੇ ਹੀ ਡਰ ਲੱਗਦਾ ਪਿਆ ਹੈ ਕਿ ਜੇਕਰ ਕੋਈ ਬਰਫੀਲੇ ਤੂਫਾਨ ਵਿਚ ਫਸ ਜਾਵੇ, ਰਸਤਾ ਨਜ਼ਰ ਨਾ ਮਿਲੇ ਤੇ ਆਲੇ ਦੁਆਲੇ ਵੀ ਜੇਕਰ ਕੋਈ ਨਾ ਦਿਖੇ ਤਾਂ ਕੀ ਹਾਲਤ ਹੋਵੇਗੀ।

ਸੋਚ ਕੇ ਹੀ ਡਰ ਲਗਦਾ ਹੈ ਨਾ , ਪਰ ਹੁਣ ਇੱਕ ਅਜਿਹਾ ਡਰਾਉਣ ਵਾਲਾ ਮਾਮਲਾ ਸਾਂਝਾ ਕਰਾਂਗੇ ਕਿ ਅਮਰੀਕਾ ਵਿਚ ਇੱਕ 8 ਸਾਲ ਦਾ ਇਕ ਬੱਚਾ, 20 ਡਿਗਰੀ ਤਾਪਮਾਨ ਵਿਚ ਸਿਰਫ ਇਕ ਵੂਲੈਨ ਟੀ-ਸ਼ਰਟ ਪਹਿਨ ਕੇ ਦੋ ਦਿਨ ਤੱਕ ਜ਼ਿੰਦਾ ਰਿਹਾ। ਪਿਆਸ ਲੱਗੀ ਤਾਂ ਬਰਫ ਖਾ ਕੇ ਪਿਆਸ ਬੁਝਾਈ, ਉਥੇ ਹੀ ਇਸ ਬਚੇ ਨੇ ਬਚਣ ਲਈ ਇੱਕ ਅਜਿਹਾ ਤਰੀਕਾ ਅਪਣਾਇਆ ਕਿ ਬਚਾਅ ਦਲ ਵੀ ਇਸ ਨੂੰ ਸੁਣ ਕੇ ਹੈਰਾਨ ਰਹਿ ਗਏ । ਇਹਮਾਮਲਾ ਅਮਰੀਕਾ ਦੇ ਵਿਸਕਾਂਸਿਨ ਦਾ ਹੈ।

ਜਿੱਥੇ ਇੱਕ 8 ਸਾਲ ਦਾ ਬੱਚਾ ਠੰਡ ਤੋਂ ਬਚਣ ਲਈ ਲੱਕੜੀ ਇਕੱਠੀ ਕਰਨ ਲਈ ਜੰਗਲ ਗਿਆ, ਪਰ ਰਸਤਾ ਭਟਕ ਗਿਆ, ਉਸ ਨੂੰ ਕੁਝ ਵੀ ਰਸਤਾ ਨਹੀਂ ਲੱਭ ਰਿਹਾ ਸੀ, ਪਰ ਹਿਮੰਤ ਨਾ ਹਾਰਦੇ ਉਹ ਅੱਗੇ ਵੱਧਦਾ ਰਿਹਾ ਜਿਸ ਕਾਰਨ ਉਹ ਪਗਡੰਡੀਆਂ ‘ਤੇ ਚੱਲਦਾ ਰਿਹਾ। ਜਦੋਂ ਉਸ ਨੂੰ ਲੱਗਾ ਕਿ ਉਹ ਹੁਣ ਨਿਕਲ ਨਹੀਂ ਸਕਦੀ ਤਾਂ ਉਸ ਨੇ ਇਕ ਛੋਟੀ ਜਿਹੀ ਪਹਾੜੀ ਤੋਂ ਛਾਲ ਮਾਰੀ। ਇਕ ਅਜਿਹੀ ਜਗ੍ਹਾ ਜਾ ਕੇ ਛਿਪ ਗਿਆ ਜਿਥੇ ਇਕ ਦਰੱਖਤ ਸੀ।ਉਸ ਜਗ੍ਹਾ ਬਰਫ ਬਹੁਤ ਸੀ ਤੇ ਠੰਡ ਵੀ ਬਹੁਤ ਸੀ।

ਇਸ ਤੋਂ ਬਚਣ ਲਈ ਬੱਚੇ ਨੇ ਦਰਖਤ ਦੀਆਂ ਟਾਹਣੀਆਂ ਤੋੜੀਆਂ ਫਿਰ ਉਨ੍ਹਾਂ ਤੋਂ ਇਕ ਝੌਂਪੜੀ ਨੁਮਾ ਘਰ ਬਣਾਇਆ। ਪੱਤੀਆਂ ਨਾਲ ਇਕ ਕੰਬਲ ਵਰਗੀ ਚੀਜ਼ ਤਿਆਰ ਕੀਤੀ ਤੇ ਉੇਸੇ ਨੂੰ ਬਿਸਤਰ ਵੀ ਬਣਾਇਆ। ਉਸ ਕੋਲ ਖਾਣ ਲਈ ਕੁਝ ਨਹੀਂ ਸੀ ਪਰ ਪਾਣੀ ਪੀਣ ਲਈ ਉਹ ਸਾਫ ਬਰਫ ਖਾਧਾ ਸੀ। ਇਨ੍ਹਾਂ ਪੱਤੀਆਂ ਦੀ ਬਦੌਲਤ ਉਸ ਨੇ -20 ਡਿਗਰੀ ਤਾਪਮਾਨ ਸਹਿਣ ਕਰ ਲਿਆ। ਜਿਸ ਕਾਰਨ ਬੱਚਾ 2 ਦਿਨ ਤੱਕ ਇਸੇ ਤਰਾਂ ਹੀ ਰਿਹਾ , ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। ਪਰ ਅੰਤ ਵਿੱਚ ਉਹ ਬਾਹਰ ਆ ਗਿਆ ਤੇ ਹੁਣ ਸੁਰੱਖਿਅਤ ਹੈ।



error: Content is protected !!