ਕਹਿੰਦੇ ਨੇ ਕਿ ਇਸ ਦੁਨੀਆਂ ਤੇ ਸਭ ਤੋਂ ਵਫਾਦਾਰ ਇੱਕ ਕੁੱਤਾ ਹੁੰਦਾ ਹੈ, ਇਹੀ ਇੱਕ ਵੱਡਾ ਕਾਰਨ ਹੈ ਕਿ ਇਨਸਾਨਾਂ ਤੇ ਕੁੱਤਿਆਂ ਵਿੱਚ ਕਾਫੀ ਚੰਗੀ ਦੋਸਤੀ ਹੁੰਦੀ ਹੈ l ਲੋਕ ਆਪਣੇ ਘਰਾਂ ਦੇ ਵਿੱਚ ਪਾਲਤੂ ਕੁੱਤਿਆਂ ਨੂੰ ਰੱਖਦੇ ਹਨ, ਕਿਉਂਕਿ ਇੱਕ ਤਾਂ ਉਹ ਘਰ ਦੀ ਰਖਵਾਲੀ ਕਰਦੇ ਹਨ ਤੇ ਦੂਜਾ ਪੂਰੀ ਵਫਾਦਾਰੀ ਨਾਲ ਰਹਿੰਦੇ ਹਨ l ਪਰ ਅੱਜ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਾਂਗੇ ਜਿਹੜਾ ਆਪਣੇ ਪਾਲਤੂ ਕੁੱਤੇ ਨੂੰ ਬਚਾਉਣ ਦੇ ਲਈ ਆਪਣੀ ਜਾਨ ਤੇ ਹੀ ਖੇਡ ਗਿਆ l
ਉਸ ਦੀ ਹਿੰਮਤ ਨੂੰ ਹੁਣ ਹਰ ਕੋਈ ਸਲਾਮ ਕਰਦਾ ਪਿਆ ਹੈ l ਜਿਉਂਦਾ ਦਿਲੀ ਇਨਸਾਨੀਅਤ ਦੀ ਮਿਸਾਲ ਹੁਣ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਅਮਰੀਕਾ ਦੇ ਇੱਕ ਬਜ਼ੁਰਗ ਵਿਅਕਤੀ ਨੇ ਆਪਣੇ ਪਾਲਤੂ ਕੁੱਤੇ ਲਈ ਮੌਤ ਦਾ ਸਾਹਮਣਾ ਕੀਤਾ ਤੇ ਆਪਣੀ ਜਾਨ ਤੇ ਖੇਡ ਕੇ ਇਸ ਬੇਜ਼ੁਬਾਨ ਜਾਨਵਰ ਦੀ ਜਾਨ ਬਚਾਈ l ਸੁਣ ਕੇ ਹੈਰਾਨੀ ਹੋਵੇਗੀ ਕਿ ਇਸ ਵਿਅਕਤੀ ਨੇ ਕੁੱਤੇ ਨੂੰ ਬਚਾਉਣ ਲਈ 7 ਫੁੱਟ ਲੰਬੇ ਮਗਰਮੱਛ ਦੇ ਮੂੰਹ ‘ਚ ਵੀ ਹੱਥ ਪਾ ਦਿੱਤਾ। ਉੱਥੇ ਹੀ ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ Auwaerter ਦੀ ਉਮਰ 77 ਸਾਲ ਹੈ ਤੇ ਉਹ ਨਦੀ ਦੇ ਕੋਲ ਆਪਣੇ ਘਰ ਵਿੱਚ ਰੋਜਰ ਨਾਮ ਦੇ ਇੱਕ ਇਟਾਲੀਅਨ ਮਾਸਟਿਫ ਕੁੱਤੇ ਨਾਲ ਰਹਿੰਦਾ ਹੈ। ਉਸਨੇ ਦੱਸਿਆ ਕਿ ਰੋਜਰ ਨੂੰ ਪਾਣੀ ਬਹੁਤ ਪਸੰਦ ਹੈ। ਜਿਵੇਂ ਹੀ ਉਹ ਨਦੀ ਦੇ ਨੇੜੇ ਜਾਂਦੇ ਹਨ, ਉਹ ਪਾਣੀ ਵਿੱਚ ਛਾਲ ਮਾਰ ਦਿੰਦਾ, ਹਾਲਾਂਕਿ ਉਹ ਹਮੇਸ਼ਾ ਉਸ ਦੇ ਨਾਲ ਨਦੀ ‘ਤੇ ਜਾਂਦਾ ਹੈ, ਪਰ ਪਿਛਲੇ ਸਾਲ, ਇੱਕ ਦਿਨ ਕੁਝ ਵੱਖਰਾ ਹੋਇਆ।
ਹਮੇਸ਼ਾ ਦੀ ਤਰ੍ਹਾਂ ਉਹ ਕੁੱਤੇ ਨੂੰ ਨਦੀ ਦੇ ਕੋਲ ਘੁਮਾ ਰਿਹਾ ਸੀ। ਆਦਮੀ ਨੇ ਨਦੀ ਦੇ ਕੰਢੇ ਬੈਠਣ ਬਾਰੇ ਸੋਚਿਆ। ਫਿਰ ਉਸਦਾ ਕੁੱਤਾ ਇਕੱਲਾ ਨਦੀ ਵਿੱਚ ਤੈਰਨ ਲਈ ਚਲਾ ਗਿਆ। ਉਹ ਨਦੀ ਦੇ ਕੰਢੇ ‘ਤੇ ਗਿਆ, ਜੋ ਦਰਿਆ ਦੇ ਪੱਧਰ ਤੋਂ ਥੋੜ੍ਹਾ ਉੱਪਰ ਹੈ। ਅਜਿਹੇ ‘ਚ ਜਦੋਂ ਕੋਈ ਨਦੀ ‘ਚ ਜਾਂਦਾ ਹੈ ਤਾਂ ਉਹ ਦੂਰ ਬੈਠੇ ਵਿਅਕਤੀ ਦੀ ਨਜ਼ਰ ਤੋਂ ਗਾਇਬ ਹੋ ਜਾਂਦਾ ਹੈ। ਉਹ ਭੱਜ ਕੇ ਕੰਢੇ ‘ਤੇ ਗਿਆ ਤਾਂ ਦੇਖਿਆ ਕਿ ਕੁੱਤਾ ਮਗਰਮੱਛ ਦੇ ਚੁੰਗਲ ‘ਚ ਸੀ। ਜਿਸ ਤੋਂ ਬਾਅਦ ਇਸ ਵਿਅਕਤੀ ਨੇ ਆਪਣੀ ਜਾਨ ਬਚਾਉਣ ਦੀ ਬਜਾਏ ਸਗੋਂ, ਆਪਣੇ ਫਾਲਤੂ ਕੁੱਤੇ ਦੀ ਜਾਨ ਬਚਾਉਣ ਦੇ ਲਈ ਬਿਨਾਂ ਕਿਸੇ ਡਰ ਦੇ ਮਗਰਮੱਛ ਵੱਲ ਭੱਜਿਆ ਅਤੇ ਉਸਨੂੰ ਫੜ ਲਿਆ ਅਤੇ ਕੁੱਤੇ ਦੀ ਜਾਨ ਬਚਾਈ l
Home ਤਾਜਾ ਜਾਣਕਾਰੀ 76 ਸਾਲਾਂ ਵਿਅਕਤੀ ਪਾਲਤੂ ਕੁੱਤੇ ਨੂੰ ਬਚਾਉਣ ਲਈ ਖੇਡ ਗਿਆ ਜਾਨ ਤੇ , ਹਰੇਕ ਕਰ ਰਿਹਾ ਹਿੰਮਤ ਨੂੰ ਸਲਾਮ
ਤਾਜਾ ਜਾਣਕਾਰੀ