BREAKING NEWS
Search

73 ਯਾਤਰੀਆਂ ਨੂੰ ਲੈ ਕੇ ਉਡੇ ਹਵਾਈ ਜਹਾਜ ਤੋਂ ਆਈ ਇਹ ਮਾੜੀ ਖਬਰ – ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆ ਜਾਂਦੇ ਹਨ, ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਜਿੱਥੇ ਕੋਈ ਜਾਨੀ-ਮਾਲੀ ਨੁਕਸਾਨ ਤਾਂ ਨਹੀਂ ਹੁੰਦਾ ਪਰ ਵਾਪਰਨ ਵਾਲੇ ਅਜਿਹੇ ਹਾਦਸਿਆਂ ਦੇ ਕਾਰਨ ਲੋਕਾਂ ਦੇ ਦਿਲਾਂ ਵਿਚ ਇਕ ਅਜਿਹਾ ਡਰ ਪੈਦਾ ਹੋ ਜਾਂਦਾ ਹੈ ਜਿਸ ਨੂੰ ਚਾਹ ਕੇ ਵੀ ਦਿਲ ਵਿੱਚੋਂ ਕੱਢਿਆ ਨਹੀਂ ਜਾ ਸਕਦਾ। ਜਿਹੜਾ ਸਾਰੀ ਜ਼ਿੰਦਗੀ ਲਈ ਉਨ੍ਹਾਂ ਦੇ ਦਿਲ ਉਪਰ ਘਰ ਕਰ ਜਾਂਦਾ ਹੈ। ਜਿੱਥੇ ਲੋਕਾਂ ਵੱਲੋਂ ਸਫਰ ਤਹਿ ਕਰਨ ਲਈ ਹਵਾਈ ਰਸਤੇ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਉਥੇ ਹੀ ਵਾਪਰਨ ਵਾਲੇ ਹਾਦਸੇ ਕਈ ਵਾਰ ਲੋਕਾਂ ਨੂੰ ਝੰਜੋੜ ਕੇ ਰੱਖ ਲੈਂਦੇ ਹਨ। ਜਿੱਥੇ ਹਵਾਈ ਸਫਰ ਨੂੰ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ।

ਉੱਥੇ ਹੀ ਆਈ ਤਕਨੀਕੀ ਖ਼ਰਾਬੀ ਦੇ ਕਾਰਨ ਕਈ ਹਾਦਸੇ ਵਾਪਰ ਸਕਦੇ ਹਨ। ਬਹੁਤ ਖੁਸ਼ਕਿਸਮਤ ਹੁੰਦੇ ਨੇ ਉਹ ਲੋਕ ਜੋ ਅਜਿਹੇ ਹਾਦਸਿਆਂ ਵਿਚ ਵਾਲ ਵਾਲ ਬਚ ਜਾਂਦੇ ਹਨ। ਹੁਣ 73 ਯਾਤਰੀਆਂ ਨੂੰ ਲੈ ਕੇ ਜਾ ਰਹੇ ਹਵਾਈ ਜਹਾਜ਼ ਬਾਰੇ ਇਕ ਮਾੜੀ ਖਬਰ ਸਾਹਮਣੇ ਆਈ ਹੈ, ਜਿੱਥੇ ਭਾਜੜਾਂ ਪੈ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨੇਪਾਲ ਤੋਂ ਸਾਹਮਣੇ ਆਈ ਹੈ। ਜਿੱਥੇ ਉਡਾਣ ਭਰਨ ਤੋਂ ਬਾਅਦ ਜਹਾਜ਼ ਆਪਣੀ ਮੰਜ਼ਲ ਵਲ ਪਹੁੰਚ ਰਿਹਾ ਸੀ, ਉਥੇ ਹੀ ਆਈ ਤਕਨੀਕੀ ਖਰਾਬੀ ਦੇ ਕਾਰਣ ਜਹਾਜ ਨੂੰ ਦੋ ਘੰਟੇ ਤਕ ਹਵਾ ਵਿੱਚ ਉੱਡਣਾ ਪਿਆ।

ਇਸ ਜਹਾਜ਼ ਵਿੱਚ 73 ਯਾਤਰੀ ਸਵਾਰ ਸਨ ਜਿਨ੍ਹਾਂ ਨੂੰ ਡਰ ਪੈਦਾ ਹੋ ਗਿਆ, ਕਿ ਕੀ ਉਹ ਹੁਣ ਸੁਰੱਖਿਅਤ ਲੈਂਡਿੰਗ ਕਰ ਸਕਣਗੇ ਜਾਂ ਜਹਾਜ਼ ਕਰੈਸ਼ ਹੋ ਜਾਵੇਗਾ। ਕਿਉਂਕਿ ਜਹਾਜ਼ ਦੇ ਬਾਰੇ ਏਅਰ ਹੋਸਟਸ ਵੱਲੋਂ ਸਾਰੇ ਯਾਤਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਕੀ ਜਹਾਜ਼ ਦੀ ਲੈਂਡਿੰਗ ਕਰਨ ਵਾਸਤੇ ਗੇਅਰ ਨਹੀਂ ਖੁੱਲ ਰਹੇ ਹਨ, ਜਿਸ ਕਾਰਣ ਜਹਾਜ ਨੂੰ ਹਵਾ ਵਿੱਚ ਉਡਾਇਆ ਜਾ ਰਿਹਾ ਹੈ ਕਿ ਉਸ ਦਾ ਪੈਟਰੋਲ ਖਤਮ ਕੀਤਾ ਜਾ ਸਕੇ ਤਾਂ ਜੋ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾ ਲਿਆ ਜਾਵੇ। ਇਹ ਜਹਾਜ਼ ਵੱਲੋਂ ਕਾਠਮੰਡੂ ਤੋਂ ਵਿਰਾਟ ਨਗਰ ਦੇ ਲਈ ਉਡਾਣ ਭਰੀ ਗਈ ਸੀ।

ਪਰ ਉਥੇ ਪਹੁੰਚਣ ਤੇ ਜਹਾਜ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਉਸ ਨੂੰ ਮੁੜ ਤੋਂ ਕਾਠਮੰਡੂ ਵਾਪਸ ਲਿਆਂਦਾ ਗਿਆ ਅਤੇ ਉਥੇ ਉਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਹਾਜ਼ ਦੀ ਹਾਲਤ ਨੂੰ ਦੇਖਦੇ ਹੋਏ ਕਾਠਮੰਡੂ ਤੇ ਏਅਰਪੋਰਟ ਉੱਤੇ ਫਾਇਰ ਬ੍ਰਿਗੇਡ , ਐਂਬੂਲੈਂਸ, ਪੁਲਿਸ ਅਤੇ ਸੁਰੱਖਿਆ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ, ਉਥੇ ਹੀ ਯਾਤਰੀਆਂ ਨੂੰ ਵੀ ਆਖ ਦਿੱਤਾ ਗਿਆ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਕੁਰਸੀ ਨਾਲ ਬੰਨ ਲੈਣ, ਪਾਇਲਟ ਦੀ ਸਮਝਦਾਰੀ ਨਾਲ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰ ਲਿਆ ਗਿਆ।



error: Content is protected !!