ਆਈ ਤਾਜਾ ਵੱਡੀ ਖਬਰ
ਆਏ ਦਿਨੀਂ ਅਵਾਰਾ ਕੁੱਤਿਆਂ ਦਾ ਅੰਤਕ ਵੇਖਣ ਨੂੰ ਮਿਲਦਾ ਹੈ। ਜਿੱਥੇ ਉਨਾਂ ਵੱਲੋਂ ਕਈ ਲੋਕਾਂ ਨੂੰ ਜਿੱਥੇ ਵੱਢ ਕੇ ਜ਼ਖਮੀ ਕਰ ਦਿੱਤਾ ਜਾਂਦਾ । ਉੱਥੇ ਹੀ ਕਈ ਵਾਰ ਅਵਾਰਾ ਕੁੱਤਿਆਂ ਦਾ ਅਜਿਹਾ ਖੁੰਖਾਰ ਰੂਪ ਵੇਖਣ ਨੂੰ ਮਿਲਦਾ ਹੈ ਕਿ ਉਹਨਾਂ ਵੱਲੋਂ ਛੋਟੇ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆ ਉਹਨਾਂ ਦੀ ਜਾਨ ਤੱਕ ਲੈ ਲਈ ਜਾਂਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਅਵਾਰਾ ਕੁੱਤਿਆਂ ਨੇ ਸੱਤ ਮਹੀਨਿਆਂ ਦਾ ਬੱਚਾ ਨੋਚ ਨੋਚ ਕੇ ਖਾ ਲਿਆ, ਜਿਸ ਕਾਰਨ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮਾਮਲਾ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਸਾਹਮਣੇ ਆਇਆ ਜਿੱਥੇ ਸੱਤ ਮਹੀਨੇ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ ਤੇ ਘਟਨਾ ਸਮੇਂ ਬੱਚੇ ਦੇ ਮਾਪੇ ਉਸ ਨੂੰ ਜਮੀਨ ਤੇ ਲਿਟਾ ਕੇ ਨੇੜੇ ਮਜ਼ਦੂਰੀ ਕਰਦੇ ਪਏ ਸਨ।
ਜਦੋਂ ਮਾਪਿਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਵੱਲੋਂ ਤੁਰੰਤ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪਰਿਵਾਰਿਕ ਮੈਂਬਰ ਰੋਂਦੇ ਕੁਰਲਾਉਂਦੇ ਨਜ਼ਰ ਆ ਰਹੇ ਹਨ। ਉੱਥੇ ਹੀ ਇਸ ਘਟਨਾ ਤੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਉੱਥੇ ਹੀ ਪੁਲਸ ਥਾਣੇ ਦੇ ਇੰਚਾਰਜ ਇੰਸਪੈਕਟਰ ਮਹੇਸ਼ ਨਿਲਹਾਰੇ ਨੇ ਦੱਸਿਆ ਕਿ ਘਟਨਾ ਦੁਪਹਿਰ ਸਮੇਂ ਵਾਪਰੀ ਹੈ। ਗੁਣਾ ਜ਼ਿਲ੍ਹੇ ਤੋਂ ਭੋਪਾਲ ਵਿਚ ਮਜ਼ਦੂਰੀ ਕਰਨ ਆਏ ਪਰਿਵਾਰ ਦੇ 7 ਮਹੀਨੇ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਪੁਲਿਸ ਅਧਿਕਾਰੀ ਮੁਤਾਬਕ ਘਟਨਾ ਦੇ ਸਮੇਂ ਮਾਂ ਬੱਚੇ ਨੂੰ ਜ਼ਮੀਨ ‘ਤੇ ਲਿਟਾ ਕੇ ਨੇੜੇ ਮਜ਼ਦੂਰੀ ਕਰ ਰਹੀ ਸੀ। ਇਸ ਦੌਰਾਨ ਕੁੱਤੇ ਬੱਚੇ ਨੂੰ ਘਸੀੜ ਕੇ ਲੈ ਗਏ। ਫਿਰ ਆਲੇ ਦੁਆਲੇ ਦੇ ਲੋਕਾਂ ਨੇ ਰੌਲਾ ਪਾਇਆ ਤਾਂ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਾ।
ਜਿਸ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਦਫਨਾ ਦਿੱਤਾ ਗਿਆ l ਉੱਥੇ ਹੀ ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਗਿਆ ਕਿ ਪੂਰੇ ਇਲਾਕੇ ਭਰ ਦੇ ਵਿੱਚ ਅਵਾਰਾ ਕੁੱਤਿਆਂ ਦਾ ਅੰਤਕ ਵੇਖਣ ਨੂੰ ਮਿਲਦਾ ਹੈ, ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਵੱਲੋਂ ਇਸ ਬਾਬਤ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ l
Home ਤਾਜਾ ਜਾਣਕਾਰੀ 7 ਮਹੀਨੇ ਦੇ ਬੱਚੇ ਨੂੰ ਅਵਾਰਾ ਕੁਤੇਆਂ ਨੇ ਨੋਚ ਨੋਚ ਖਾਇਆ , ਮਜਦੂਰੀ ਕਰ ਰਹੀ ਮਾਂ ਤੇ ਟੁਟਿਆ ਦੁੱਖਾਂ ਦਾ ਪਹਾੜ
ਤਾਜਾ ਜਾਣਕਾਰੀ