BREAKING NEWS
Search

7 ਮਹੀਨਿਆਂ ਦੀ ਗਰਭਵਤੀ ਔਰਤ ਨੇ ਇਕੱਠੇ 4 ਬੱਚਿਆਂ ਨੂੰ ਦਿੱਤਾ ਜਨਮ , ਪਹਿਲਾਂ ਵੀ ਹੋਈ 1 ਦੀ ਧੀ

ਆਈ ਤਾਜਾ ਵੱਡੀ ਖਬਰ 

ਇਕ ਮਹਿਲਾ ਨੇ 7 ਮਹੀਨੇ ਵਿਚ ਹੀ ਇਕੱਠੇ 4 ਬੱਚਿਆਂ ਨੂੰ ਦਿੱਤਾ ਜਨਮ, ਪਹਿਲਾਂ ਵੀ ਕੋਲ ਸੀ ਇਕ ਸਾਲ ਦੀ ਇਕ ਧੀ। ਹਰ ਪਾਸੇ ਹੋ ਰਹੀ ਹੈ ਚਰਚਾ। ਦੱਸ ਦਈਏ ਕਿ ਇਹ ਮਾਮਲਾ ਹਰਿਆਣਾ ਤੋ ਸਾਹਮਣੇ ਆ ਰਿਹਾ ਹੈ ਜਿਥੇ ਫਤਿਹਾਬਾਦ ਵਿਚ 7 ਮਹੀਨਿਆਂ ਦੀ ਇਕ ਗਰਬਪਤੀ ਮਹਿਲਾ ਨੇ ਇਕਠੇ 4 ਬੱਚਿਆਂ ਨੂੰ ਇਕੱਠੇ ਜਨਮ ਦਿੱਤਾ। ਜਿਨ੍ਹਾਂ ਵਿਚ ਦੋ ਕੁੜੀਆ ਅਤੇ ਦੋ ਮੁੰਡੇ ਹਨ। ਦੱਸ ਦਈਏ ਕਿ ਨਵ ਜੰਮੇ ਬੱਚੇ ਅਤੇ ਉਨ੍ਹਾਂ ਦੀ ਮਾਂ ਸਾਰੇ ਬਿਲਕੁਲ ਸਿਹਤਮੰਦ ਹਨ। ਇਹ ਗਰਬਪਤੀ ਮਹਿਲਾ ਫਤਿਹਾਬਾਦ ਸ਼ਹਿਰ ਦੇ ਮਾਜਰਾ ਰੋਡ ਦੀ ਰਹਿਣ ਵਾਲੀ ਹੈ।

ਇਸ ਮੌਕੇ ਉਤੇ ਹਸਪਤਾਲ ਦੇ ਡਾਕਟਰ ਰਵਿੰਦਰ ਨੇ ਕਿਹਾ ਕਿ ਸਾਰੇ ਨਵ ਜੰਮੇ ਬੱਚਿਆਂ ਦਾ ਭਾਰ ਇੱਕ ਤੋਂ ਡੇਢ ਕਿਲੋਗ੍ਰਾਮ ਦੇ ਵਿਚਕਾਰ ਹੀ ਹੈ। ਇਸ ਲਈ ਸਾਰੇ ਬੱਚੇ ਬਿਲਕੁਲ ਠੀਕ-ਠਾਕ ਹਨ। ਜਾਣਕਾਰੀ ਮੁਤਾਬਿਕ ਹਿਸਾਰ ਦੇ ਇੱਕ ਪ੍ਰਾਈਵੇਟ ਹਸਪਾਤਲ ਦੀ ਨਰਸਰੀ ਵਿੱਚ ਇਨ੍ਹਾਂ ਨਵਜੰਮਿਆਂ ਨੂੰ ਰਖਿਆ ਗਿਆ ਹੈ।

ਇਸ ਗਰਬਪਤੀ ਔਰਤ ਕੋਲ ਪਹਿਲਾਂ ਤਕਰੀਬਨ ਇੱਕ ਸਾਲ ਡੇਢ ਮਹੀਨੇ ਦੀ ਧੀ ਹੈ। ਇਨ੍ਹਾਂ ਨਵ ਜੰਮੇ ਬੱਚਿਆ ਦੇ ਪਿਤਾ ਅਜੇ ਕੁਮਾਰ ਜੋ ਕਿ ਮਾਜਰਾ ਰੋਡ ਦਾ ਨਿਵਾਸੀ ਹੈ ਉਹ ਪੇਂਟਰ ਦਾ ਕੰਮ ਕਰਦਾ ਹੈ ਉਸ ਨੇ ਕਿਹਾ ਕਿ ਉਸ ਦੀ ਪਤਨੀ ਪੂਨਮ 7 ਮਹੀਨੇ ਦੀ ਗਰਭਵਤੀ ਸੀ ਪਰ ਸੱਤਵੇਂ ਮਹੀਨੇ ਦੌਰਾਨ ਹੀ ਉਸ ਨੇ ਇਕਠੇ ਚਾਰ ਬੱਚਿਆ ਨੂੰ ਜਨਮ ਦਿੱਤਾ ਹੈ।,

ਇਸ ਤੋ ਇਲਾਵਾ ਉਸ ਨੇ ਦੱਸਿਆ ਕਿ ਉਸ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਕੋਲ ਪਹਿਲਾਂ ਵੀ ਇਕ ਸਾਲ ਦੀ ਉਮਰ ਦੀ ਇਕ ਧੀ ਹੈ। ਉਹ ਆਪਣੀ ਪਤਨੀ ਨੂੰ ਇਲਾਜ ਲਈ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਿਆ ਸੀ ਪਰ ਉਥੇ ਉਸ ਨੂੰ ਭਰਤੀ ਕਰਵਾਇਆ ਗਿਆ ਸੀ ਅਤੇ ਬੀਤੇ ਦਿਨ ਸ਼ਾਮ ਨੂੰ ਉਸ ਨੇ ਇੱਕਠੇ ਚਾਰ ਬੱਚਿਆਂ ਨੂੰ ਜਨਮ ਦਿੱਤਾ।



error: Content is protected !!