BREAKING NEWS
Search

7 ਬੱਚਿਆਂ ਦੀ ਮਾਂ ਨੇ 5 ਜਵਾਕਾਂ ਦੇ ਪਿਓ ਨਾਲ ਕਰਾਇਆ ਵਿਆਹ , ਹੁਣ ਕੋਰਟ ਚ ਲਾ ਰਹੇ ਸੁਰੱਖਿਆ ਦੀ ਗੁਹਾਰ

ਆਈ ਤਾਜਾ ਵੱਡੀ ਖਬਰ 

ਜਿਸ ਨੂੰ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ, ਕਿਉਂਕਿ ਇਸ ਰਿਸ਼ਤੇ ਦੇ ਜੁੜਨ ਨਾਲ ਦੋ ਲੋਕ ਨਹੀਂ ਸਗੋਂ ਦੋ ਪਰਿਵਾਰ ਆਪਸ ਵਿੱਚ ਜੁੜਦੇ ਹਨ l ਪਰ ਕਈ ਲੋਕਾਂ ਨੇ ਇਸ ਰਿਸ਼ਤੇ ਨੂੰ ਮਜ਼ਾਕ ਬਣਾ ਕੇ ਰੱਖਿਆ ਹੋਇਆ, ਇਹੀ ਕਾਰਨ ਹੈ ਕਿ ਕੁਝ ਸਮੇਂ ਤੋਂ ਵਿਆਹ ਦੇ ਨਾਲ ਜੁੜੀਆਂ ਹੋਈਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ, ਜੋ ਸਭ ਨੂੰ ਹੈਰਾਨ ਵੀ ਕਰਦੀਆਂ ਹਨ ਤੇ ਇੱਕ ਹਾਸੋਹੀਣ ਮਾਹੌਲ ਵੀ ਬਣਾਉਂਦੀਆਂ ਹਨ l ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ, ਜਿੱਥੇ ਇਕ ਮਹਿਲਾ ਨੇ ਪਤੀ ਦੀ ਮੌਤ ਮਗਰੋਂ ਘਰੋਂ ਦੌੜ ਕੇ ਵਿਆਹ ਕਰਵਾ ਲਿਆ।

ਇਸ ਮਾਮਲੇ ਵਿਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਮਹਿਲਾ 7 ਬੱਚਿਆਂ ਦੀ ਮਾਂ ਹੈ,ਇਸ ਦੌਰਾਨ ਸਭ ਤੋਂ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਜਿਸ ਸ਼ਖ਼ਸ ਨਾਲ ਉਸ ਨੇ ਵਿਆਹ ਕੀਤਾ , ਉਹ ਵੀ 5 ਬੱਚਿਆਂ ਦਾ ਪਿਤਾ ਹੈ ਯਾਨੀ ਕਿ ਹੁਣ ਇਸ ਜੋੜੀ ਦੇ ਕੁੱਲ 12 ਬੱਚੇ ਹੋ ਚੁੱਕੇ ਹਨ। ਦੋਵੇਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ ਤੇ ਉਨ੍ਹਾਂ ਨੇ ਮੁਸਲਿਮ ਰੀਤੀ-ਰਿਵਾਜ ਨਾਲ ਵਿਆਹ ਕਰਵਾਇਆ l ਵਿਆਹ ਮਗਰੋਂ ਕੁਝ ਦਿਨ ਤੱਕ ਉਹ ਪੁਲਸ ਦੇ ਪ੍ਰੋਟੇਕਸ਼ਨ ਹੋਮ ਵਿਚ ਰਹੇ ਤੇ ਦੋਹਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਜਾਨ ਦਾ ਖ਼ਤਰਾ ਦੱਸਦੇ ਹੋਏ ਸੁਰੱਖਿਆ ਦੀ ਗੁਹਾਰ ਲਾਈ l

ਪਰ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ l ਨਾਲ ਹੀ 50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ। ਦਰਅਸਲ ਪਰਿਵਾਰ ਵਾਲੇ ਉਨ੍ਹਾਂ ਦੇ ਵਿਆਹ ਨੂੰ ਕਬੂਲ ਨਹੀਂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰ ਵਲੋਂ ਧਮਕੀ ਦਿੱਤੀ ਗਈ ਤੇ ਵਿਆਹ ਤੋੜਨ ਲਈ ਕਿਹਾ। ਸੁਣਵਾਈ ਦੌਰਾਨ ਜੱਜ ਵੀ ਹੈਰਾਨ ਰਹਿ ਗਏ।

ਜੱਜ ਨੇ ਕਿਹਾ ਕਿ ਤੁਸੀਂ ਇਸ ਗੱਲ ‘ਤੇ ਆਪਣੀਆਂ ਅੱਖਾਂ ਨਹੀਂ ਬੰਦ ਕਰ ਸਕਦੇ। ਦੋਹਾਂ ਦੇ ਪਹਿਲੇ ਵਿਆਹ ਤੋਂ ਕੁੱਲ 12 ਬੱਚੇ ਹਨ। ਸੋ ਇਸ ਮਾਮਲੇ ਸੰਬੰਧੀ ਜਿਹੜਾ ਵੀ ਸੁਣਦਾ ਪਿਆ, ਉਹ ਹੈਰਾਨ ਹੁੰਦੇ ਪਏ ਹਨ l ਉਧਰ ਸੋਸ਼ਲ ਮੀਡੀਆ ਦੇ ਉੱਪਰ ਇਸ ਮਾਮਲੇ ਨੂੰ ਲੈ ਕੇ ਲੋਕ ਆਪੋ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ।



error: Content is protected !!