BREAKING NEWS
Search

7 ਸਾਲ ਪਹਿਲਾਂ ਵਿਆਹ ਤੋਂ ਬਾਅਦ ਲਾਪਤਾ ਹੋਈ ਸੀ ਘਰਵਾਲੀ , ਹੁਣ ਜਦੋਂ ਲੱਭੀ ਤਾਂ ਬਣ ਚੁੱਕੀ ਸੀ ਆਪਣੇ ਹੀ ਪਤੀ ਦੀ ਮਾਂ

ਹਰੇਕ ਰਿਸ਼ਤੇ ਦੀ ਆਪਣੀ ਖਾਸ ਮਹੱਤਤਾ ਹੁੰਦੀ ਹੈ l ਕੁਝ ਰਿਸ਼ਤੇ ਮਨੁੱਖ ਦੇ ਜਨਮ ਤੋਂ ਹੀ ਬਣ ਜਾਂਦੇ ਹਨ ਤੇ ਕੁਝ ਰਿਸ਼ਤੇ ਮਨੁੱਖ ਦੇ ਵਿਆਹ ਤੋਂ ਬਾਅਦ ਉਸ ਨਾਲ ਜੁੜ ਜਾਂਦੇ ਹਨ l ਹਰੇਕ ਰਿਸ਼ਤੇ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਦੇ ਨਾਲ ਮਿਲਣਾ ਵਰਤਣਾ ਬਹੁਤ ਜਿਆਦਾ ਜਰੂਰੀ ਹੈ। ਕਹਿੰਦੇ ਹਨ ਜਦੋਂ ਰਿਸ਼ਤਿਆਂ ਦੇ ਵਿੱਚ ਥੋੜੀ ਜਿਹੀ ਵੀ ਕੁੜੱਤਣ ਪੈ ਜਾਂਦੀ ਹੈ ਤਾਂ, ਰਿਸ਼ਤੇ ਟੁੱਟ ਜਾਂਦੇ ਹਨ। ਕਈ ਵਾਰ ਤਾਂ ਇਹ ਰਿਸ਼ਤੇ ਅਜਿਹਾ ਰੂਪ ਧਾਰਨ ਕਰਦੇ ਹਨ, ਜਿਸ ਬਾਰੇ ਸੁਣਨ ਤੋਂ ਬਾਅਦ ਲੋਕਾਂ ਦੇ ਹੋਸ਼ ਉੜ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਨੌਜਵਾਨ ਦੇ ਵਿਆਹ ਤੋਂ ਬਾਅਦ ਉਸਦੀ ਪਤਨੀ ਲਾਪਤਾ ਹੋ ਗਈ ਸੀ l ਪਰ ਪੂਰੇ ਸੱਤ ਸਾਲ ਬਾਅਦ ਜਦੋਂ ਉਸਦੀ ਪਤਨੀ ਲੱਭੀ ਤਾਂ ਉਸਦੀ ਮਾਂ ਬਣ ਚੁੱਕੀ ਸੀ। ਇਹ ਹੈਰਾਨ ਕਰਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਬਦਾਯੂੰ ਤੋਂ ਸਾਹਮਣੇ ਆਇਆ, ਜਿਸ ਨੂੰ ਸੁਣ ਕੇ ਹਰ ਕਿਸੇ ਦੇ ਹੋਸ਼ ਉੱਡ ਜਾਣਗੇ। ਇੱਥੇ ਇੱਕ ਵਿਆਹੁਤਾ ਔਰਤ ਆਪਣੇ ਪਤੀ ਨੂੰ ਛੱਡ ਕੇ ਕਿਤੇ ਗਾਇਬ ਹੋ ਗਈ ਸੀ। ਜਿਸ ਤੋਂ ਬਾਅਦ ਪਤੀ ਦੇ ਵੱਲੋਂ ਉਸਦੀ ਭਾਲ ਜਾਰੀ ਸੀ ਤੇ ਉਸ ਵੱਲੋਂ ਇਸ ਦੀ ਕੰਪਲੇਂਟ ਪੁਲਿਸ ਨੂੰ ਵੀ ਦਰਜ ਕਰਵਾਈ ਗਈ ਸੀ l ਪਰ ਇਸੇ ਵਿਚਾਲੇ ਹੈਰਾਨਗੀ ਵਾਲੀ ਗੱਲ ਤਾਂ ਇਹ ਸੀ ਕਿ ਇਸ ਔਰਤ ਦੇ ਨਾਲ ਉਸ ਦਾ ਸਹੁਰਾ ਵੀ ਉਦੋਂ ਤੋਂ ਲਾਪਤਾ ਸੀ। ਪਤੀ ਦੋਵਾਂ ਦੀ ਭਾਲ ਕਰਦਾ ਰਿਹਾ, ਪਰ ਉਹ ਦੋਵੇਂ ਕਿਧਰੇ ਨਹੀਂ ਮਿਲੇ। ਜਿਸ ਤੋਂ ਬਾਅਦ ਉਹ ਵੀ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਵਿਅਸਤ ਹੋ ਗਿਆ ਤੇ ਹੁਣ ਪੂਰੇ ਸੱਤ ਸਾਲ ਬੀਤਣ ਤੋਂ ਬਾਅਦ ਪਤੀ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਤੇ ਉਸਦੀ ਪਤਨੀ ਨੇ ਇੱਕ ਦੂਜੇ ਨਾਲ ਵਿਆਹ ਕਰ ਲਿਆ ਤੇ ਦੋਵੇਂ ਚੰਦੌਸੀ ਵਿੱਚ ਰਹਿ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੂੰ ਤੁਰੰਤ ਇਸ ਦੀ ਜਾਣਕਾਰੀ ਦਿੱਤੀ ਗਈ l ਸਰ ਪੁਲਿਸ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਨੂੰ ਫੜ ਕੇ ਥਾਣੇ ਲਿਆਂਦਾ ਤਾਂ ਪਤਾ ਲੱਗਾ ਕਿ ਨੂੰਹ ਚਾਰ ਸਾਲ ਪਹਿਲਾਂ ਸਹੁਰੇ ਨਾਲ ਭੱਜ ਗਈ ਸੀ। ਦੋਵਾਂ ਦਾ ਵਿਆਹ ਹੋ ਗਿਆ ਹੈ ਅਤੇ ਹੁਣ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ। ਵਿਆਹੁਤਾ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਤੋਂ ਪਰੇਸ਼ਾਨ ਸੀ। ਉਹ ਆਪਣੀ ਮਰਜ਼ੀ ਨਾਲ ਆਪਣੇ ਸਹੁਰੇ ਨਾਲ ਭੱਜ ਗਈ ਸੀ ਅਤੇ ਉਸ ਨਾਲ ਵਿਆਹ ਵੀ ਕਰ ਲਿਆ ਸੀ। ਉਸ ਨੇ ਇਹ ਵੀ ਕਿਹਾ ਕਿ ਵਿਆਹ ਸਮੇਂ ਉਸ ਦਾ ਪਤੀ ਨਾਬਾਲਗ ਸੀ। ਇਸ ਲਈ ਉਹ ਇਸ ਵਿਆਹ ਨੂੰ ਸਵੀਕਾਰ ਨਹੀਂ ਕਰਦੀ। ਉਹ ਆਪਣੇ ਸਹੁਰੇ ਨਾਲ ਹੀ ਵਿਆਹ ਨੂੰ ਸਵੀਕਾਰ ਕਰਦੀ ਹੈ। ਔਰਤ ਨੇ ਆਪਣੇ ਸਹੁਰੇ ਨਾਲ ਹੋਏ ਵਿਆਹ ਦੇ ਦਸਤਾਵੇਜ਼ ਵੀ ਪੁਲਸ ਨੂੰ ਦਿਖਾਏ। ਇਸ ਕਾਰਨ ਪੁਲਸ ਨੂੰ ਦੋਵਾਂ ਨੂੰ ਛੱਡਣਾ ਪਿਆ। ਉਥੇ ਹੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਇਹ ਘਟਨਾ ਬਣੀ ਹੋਈ ਹੈ ਤੇ ਲੋਕ ਇਸ ਵਿਸ਼ੇ ਨੂੰ ਲੈ ਕੇ ਆਪੋ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਦਿਖਾਈ ਦੇ ਰਹੇ ਹਨ lerror: Content is protected !!