BREAKING NEWS
Search

7 ਵੀਂ ਕਲਾਸ ਦੇ ਮੁੰਡੇ ਨੂੰ ਮਾਸਟਰ ਨੇ ਇਸ ਨਿੱਕੀ ਜਿਹੀ ਗਲਤੀ ਕਰਨ ਤੇ ਦਿੱਤੀ ਇਹ ਸਜਾ ਹੋ ਗਈ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਵਿਦਿਅਕ ਅਦਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਅਧਿਆਪਕ ਅਤੇ ਵਿਦਿਆਰਥੀ ਦੇ ਵਿਚਕਾਰ ਦਾ ਰਿਸ਼ਤਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਜਿੱਥੇ ਅਧਿਆਪਕ ਵਲੋ ਬੱਚਿਆ ਨੂੰ ਬਹੁਤ ਸਾਰੇ ਗੁਣ ਸਿਖਾਏ ਜਾਂਦੇ ਹਨ ਤਾਂ ਜੋ ਉਹ ਜਿੰਦਗੀ ਵਿਚ ਅੱਗੇ ਜਾ ਕੇ ਇਸ ਵਿਦਿਅਕ ਯੋਗਤਾ ਦੇ ਸਹਾਰੇ ਉੱਚ ਪੁਜੀਸ਼ਨਾਂ ਤੱਕ ਪਹੁੰਚ ਸਕਣ। ਉਥੇ ਹੀ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਇਕ ਮਾਪੇ ਅਤੇ ਬੱਚੇ ਵਰਗਾ ਹੁੰਦਾ ਹੈ। ਜਿੱਥੇ ਬਹੁਤ ਸਾਰੇ ਅਧਿਆਪਕਾਂ ਵੱਲੋਂ ਵਿਦਿਆ ਦੇ ਖੇਤਰ ਵਿੱਚ ਬੱਚਿਆਂ ਨੂੰ ਵਧੀਆ ਵਿਦਿਆ ਦਾ ਦਾਨ ਦੇ ਕੇ ਆਪਣਾ ਵੱਖਰਾ ਸਥਾਨ ਹਾਸਲ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਅਧਿਆਪਕ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਮਾੜੇ ਵਿਵਹਾਰ ਦੇ ਕਾਰਨ ਬੱਚਿਆਂ ਵਿਚ ਡਰ ਦਾ ਕਾਰਨ ਬਣ ਜਾਂਦੇ ਹਨ।

ਹੁਣ ਸੱਤਵੀ ਕਲਾਸ ਦੇ ਮੁੰਡੇ ਨੂੰ ਮਾਸਟਰ ਵੱਲੋਂ ਇਸ ਨਿੱਕੀ ਜਿਹੀ ਗਲਤੀ ਦੇ ਕਾਰਨ ਦਿੱਤੀ ਗਈ ਸਜ਼ਾ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਤੱਕ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਦੇ ਜ਼ਿਲ੍ਹੇ ਚੁਰੂ ਦੇ ਅਧੀਨ ਆਉਣ ਵਾਲੇ ਪਿੰਡ ਕੋਲਸਰ ਤੋਂ ਸਾਹਮਣੇ ਆਈ ਹੈ। ਜਿਸ ਨੇ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਅਧਿਆਪਕ ਵੱਲੋ ਸੱਤਵੀ ਕਲਾਸ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਕੀਤੀ ਗਈ ਕੁੱਟਮਾਰ ਦੇ ਕਾਰਨ ਬਾਕੀ ਵਿਦਿਆਰਥੀਆਂ ਵਿੱਚ ਵੀ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ 13 ਸਾਲਾਂ ਦਾ ਪੁੱਤਰ ਗਣੇਸ਼ ਪਿੰਡ ਦੇ ਹੀ ਇੱਕ ਨਿੱਜੀ ਸਕੂਲ ਮਾਡਰਨ ਪਬਲਿਕ ਸਕੂਲ ਵਿੱਚ ਸੱਤਵੀ ਕਲਾਸ ਦੀ ਜਮਾਤ ਵਿੱਚ ਵਿਦਿਆਰਥੀ ਸੀ। ਜੋ ਰੋਜ਼ਾਨਾ ਦੀ ਤਰ੍ਹਾਂ ਹੀ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਸਕੂਲ ਜਾ ਰਿਹਾ ਸੀ। ਜਿਸ ਵੱਲੋਂ ਆਪਣੇ ਘਰ ਦੱਸਿਆ ਗਿਆ ਸੀ ਕਿ ਅਧਿਆਪਕ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾ ਰਹੀ। ਜਦ ਕਿ ਉਸ ਦੀ ਗਲਤੀ ਨਹੀਂ ਹੈ।

ਅੱਜ ਫਿਰ ਅਧਿਆਪਕ ਮਨੋਜ ਵੱਲੋਂ ਬੱਚੇ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਪਿਤਾ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ , ਕੀ ਤੁਹਾਡਾ ਪੁੱਤਰ ਸਕੂਲ ਦਾ ਕੰਮ ਕਰ ਕੇ ਨਹੀਂ ਆਇਆ ਜਿਸ ਕਾਰਨ ਉਸ ਦੀ ਪਿਟਾਈ ਕੀਤੀ ਗਈ ਹੈ ਅਤੇ ਉਹ ਬੇਹੋਸ਼ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਪਹੁੰਚ ਕੇ ਬੱਚੇ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਾਕੀ ਬੱਚਿਆਂ ਵੱਲੋਂ ਦੱਸਿਆ ਗਿਆ ਹੈ ਕਿ ਅਧਿਆਪਕ ਵੱਲੋਂ ਵਿਦਿਆਰਥੀ ਦੀ ਬੁਰੀ ਤਰਾਂ ਜ਼ਮੀਨ ਤੇ ਪਟਕ ਪਟਕ ਕੇ ਕੁੱਟਮਾਰ ਕੀਤੀ ਗਈ ਹੈ। ਜਿਸ ਕਾਰਨ ਗਣੇਸ਼ ਪੂਰੀ ਤਰ੍ਹਾਂ ਲਹੂ-ਲੁਹਾਨ ਹੋ ਗਿਆ ਸੀ।error: Content is protected !!