BREAKING NEWS
Search

7 ਦਿਨ ਦਾ ਕਿਰਾਇਆ 3,00,000 ਰੁਪਏ ਇਹ ਹੈ ਭਾਰਤ ਦੀ ਸਭ ਤੋਂ ਮਹਿੰਗੀ ਅਤੇ ਲਗਜ਼ਰੀ ਟਰੇਨ

ਭਾਰਤੀ ਰੇਲਵੇ ਦਾ ਨੈੱਟਵਰਕ ਪੂਰੀ ਦੁਨੀਆਂ ਵਿਚ ਦੂਜੇ ਨੰਬਰ ਦਾ ਸਭ ਤੋਂ ਵੱਡਾ ਨੈੱਟਵਰਕ ਹੈ ਅਤੇ ਭਾਰਤ ਰੇਲਵੇ ਨੇ ਭਾਰਤ ਦੀ ਖੂਬਸੂਰਤ ਸੰਸਕ੍ਰਿਤ ਨਾਲ ਪੂਰੀ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਲਈ ਲਗਜ਼ਰੀ ਗੱਡੀਆਂ ਦੀ ਇਕ ਨਵੀ ਸ਼ੈਲੀ ਪ੍ਰਦਾਨ ਕੀਤੀ ਹੈ। ਪੈਲਸ ਆਨ ਵਹੀਲ ਅਤੇ ਸਵਰਨ ਰੱਥ ਵਰਗੀਆਂ ਲਗਜਰੀ ਟ੍ਰੇਨਾਂ ਨੇ ਰੇਲਵੇ ਨੂੰ ਇਕ ਨਵਾਂ ਰੂਪ ਪ੍ਰਦਾਨ ਕੀਤਾ ਹੈ। ਇਹਨਾਂ ਲਗਜਰੀ ਟ੍ਰੇਨਾਂ ਵਿਚ ਯਾਤਰਾ ਕਰਨਾ ਤੁਹਾਡਾ ਸਭ ਤੋਂ ਚੰਗਾ ਅਨੁਭਵ ਹ ਸਕਦਾ ਹੈ। ਭਾਰਤ ਵਿਚ ਸਭ ਤੋਂ ਪਹਿਲਾ 26 ਜਨਵਰੀ 1982 ਨੂੰ ਪਹਿਲੀ ਲਗਜਰੀ ਟ੍ਰੇਨ ਦਿੱਲੀ ਤੋਂ ਸ਼ੁਰੂ ਕੀਤੀ ਗਈ ਸੀ ਉਹ ਸੀ ਪੈਲੇਸ ਆਨ ਵਹੀਲ ਉਸ ਸਮੇ ਲਗਜਰੀ ਟ੍ਰੇਨਾਂ ਵਿਚ ਇੱਕ ਮਾਤਰ ਇਹ ਟਰੇਨ ਸੀ ਜੋ ਵਿਦੇਸ਼ੀ ਸੈਲਾਨੀਆਂ ਨੂੰ ਬਹੁਤ ਵਧੀਆ ਲੱਗਦੀ ਹੈ।

ਪਰ 2010 ਦੇ ਬਾਅਦ ਭਾਰਤ ਵਿਚ 4 ਹੋਰ ਨਵੀਆਂ ਲਗਜਰੀ ਟਰੇਨ ਸ਼ੁਰੂ ਕੀਤੀ ਗਈ। ਉਸਦੇ ਬਾਅਦ ਇਹਨਾਂ ਟ੍ਰੇਨਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ 5 ਆਪਸ਼ਨ ਹੋਰ ਹੋ ਗਏ.ਮਹਾਰਾਜਾ ਐਕਸਪ੍ਰੈੱਸ ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਦੇ ਵੱਲੋਂ ਚਲਾਈ ਜਾਣ ਵਾਲੀ ਦੁਨੀਆਂ ਦੀ ਸਭ ਤੋਂ ਲਗਜਰੀ ਟਰੇਨ ਹੈ। ਇਹ ਟਰੇਨ ਦਿੱਲੀ ਤੋਂ ਸ਼ੁਰੂ ਹੋ ਕੇ ਉਤਰ ਪੱਛਮ ਅਤੇ ਮੱਧ ਭਾਰਤ ਵਿਚ 12 ਤੋਂ ਵੱਧ ਸਟੇਸ਼ਨਾਂ ਤੱਕ ਜਾਣੀਹੈ। ਇਸ ਟਰੇਨ ਵਿਚ 23 ਡੱਬੇ ਹੁੰਦੇ ਹੈ ਜੋ ਭਾਰਤ ਦੇ ਮਹਾਰਾਜਾਵਾ ਦੇ ਜੀਵਨ ਜਿਉਣ ਦੇ ਤਰੀਕੇ ਦੀ ਝਕਲ ਦਿਖਾਉਂਦੇ ਹਨ ਸ਼ਾਹੀ ਤਰੀਕੇ ਨਾਲ ਸਜਿਆ ਹੋਇਆ dinning ਹਾਲ ਕਾਨਫਰੈਂਸ ਹਾਲ ਮਨੋਰੰਜਨ ਖੇਤਰ ਅਤੇ ਬਿਜਨੇਸ ਹਾਲ ਟਰੇਨ ਨੂੰ ਸ਼ਾਹੀ ਲੁਕ ਦਿੰਦਾ ਹੈ।

ਜੇਕਰ ਤੁਸੀਂ ਇੰਡੀਅਨ ਰੇਲਵੇ ਦੀ ਮਦਦ ਨਾਲ ਭਾਰਤ ਘੁੰਮਣ ਦਾ ਪਲਾਨ ਬਣਾ ਰਹੇ ਹੋ ਅਤੇ ਤੁਹਾਨੂੰ ਸਾਰੀਆਂ ਸੁਵਧਾਵਾ ਚਾਹੀਦੀਆਂ ਹਨ ਤਾ ਮਹਾਰਾਜਾ ਐਕ੍ਸਪ੍ਰੇਸ ਤੁਹਾਡੇ ਲਈ ਸਭ ਤੋਂ ਚੰਗਾ ਆਪਸ਼ਨ ਹੈ ਕਿਉਂਕਿ ਇਹ ਕੇਵਲ ਟਰੇਨ ਨਹੀਂ ਹੈ ਬਲਕਿ ਇਕ ਚਲਦਾ ਫਿਰਦਾ ਫਾਈਵ ਸਟਾਰ ਹੋਟਲ ਵੀ ਹੈ। ਇਸ ਮਹਾਰਾਜਾ ਐਕ੍ਸਪ੍ਰੇਸ ਦਾ ਕਿਰਾਇਆ ਡੇਢ ਲੱਖ ਰੂਪਤੇ ਤੋਂ ਸ਼ੁਰੂ ਹੋ ਕੇ 15 ਲਖ ਰੁਪਏ ਤੱਕ ਦਾ ਹੈ। ਇਸ ਟਰੇਨ ਵਿਚ ਘੁੰਮਣ ਦੇ ਲਈ ਲੋਕਾਂ ਦੇ ਕੋਲ ਪੰਜ ਤਰ੍ਹਾਂ ਦੇ ਪੈਕਜ ਮੌਜੂਦ ਹਨ ਮਹਾਰਾਜਾ ਟਰੇਨ ਉਸ ਪੈਕੇਜ ਵਿਚ ਸ਼ਾਮਿਲ ਸਟੇਸ਼ਨਾਂ ਤੇ ਰੁਕਦੀ ਹੈ ਅਤੇ ਉਸ ਜਗਾ ਤੇ ਯਾਤਰੀ ਘੁੰਮਣ ਫਿਰਨ ਦੇ ਬਾਅਦ ਵਾਪਸ ਤਹਿ ਕੀਤੇ ਗਏ ਵਕਤ ਤੇ ਟਰੇਨ ਵਿਚ ਵਾਪਸ ਆ ਜਾਂਦੇ ਹਨ ਇਸ ਤਰ੍ਹਾਂ ਘੁੰਮਣ ਫਿਰਨ ਲੋਕ ਫਾਈਵ ਸਟਾਰ ਹੋਟਲ ਤੇ ਸਵਾਰ ਹੋ ਕੇ ਆਪਣਾ ਸਫ਼ਰ ਪੂਰਾ ਕਰਦੇ ਹਨ।

ਮਹਾਰਾਜਾ ਟਰੇਨ ਮੁੰਬਈ ਜਾ ਦਿੱਲੀ ਤੋਂ ਸ਼ੁਰੂ ਹੋ ਕੇ ਬੀਕਾਨੇਰ ,ਆਗਰਾ,ਰੰਣਥਬੋਰ ,ਫਤਹਿਪੁਰ ਸੀਕਰੀ ,ਗਵਾਲੀਅਰ ,ਜੈਪੁਰ ,ਵਾਰਾਨਸੀ ,ਖੁਜਰਾਹੋ ,ਲਖਨਊ ,ਉਦੇਪੁਰ ਸਟੇਸ਼ਨ ਤੇ ਖੜੀ ਰਹਿੰਦੀ ਹੈ। ਇਸ ਟਰੇਨ ਵਿਚ ਸਫ਼ਰ ਕਰਨ ਦੀ ਟਿਕਟ ਦਾ ਮੁੱਲ 1,93,490 ਰੁਪਏ ਤੋਂ ਸ਼ੁਰੂ ਹੋ ਕੇ 15,75,830 ਰੁਪਏ ਤੱਕ ਦਾ ਹੈ। ਮਹਾਰਾਜਾ ਟਰੇਨ ਵਿਚ 23 ਡੱਬੇ ਮੌਜੂਦ ਹਨ ਅਤੇ ਇਸ ਟਰੇਨ ਵਿਚ ਇੱਕੋ ਨਾਲ 88 ਯਾਤਰੀ ਸਫ਼ਰ ਕਰ ਸਕਦੇ ਹਨ। ਯਾਤਰੀਆਂ ਨੂੰ ਸੌਣ ਦੇ ਲਈ ਇਸ ਟਰੇਨ ਵਿਚ 14 ਕੈਬਿਨ ਬਣਾਏ ਗਏ ਹਨ। ਸਾਰੇ ਕੈਬਿਨ ਦੇ ਵਿਚ ਡੀ ਵੀ ਡੀ ਪਲੇਅਰ ਫੋਨ ਇਲਟ੍ਰਾਨਿਕ ਲਾਕਰ ,ਐਲ ਸੀ ਡੀ ਟੀ ਵੀ ,ਇੰਟਰਨੈਟ ਦੇ ਨਾਲ ਹੀ ਨਾਲ ਬਾਥਰੂਮ ਦੀ ਵੀ ਸੁਵਧਾ ਮੌਜੂਦ ਹੈ।

ਇੰਡੀਅਨ ਰੇਲਵੇ ਦੀਆ ਦੂਜਿਆਂ ਟਰੇਨ ਵਿਚ ਸਫਰ ਕਰਨ ਵਾਲੇ ਲੋਕ ਅਜਿਹਾ ਸੋਚ ਵੀ ਨਹੀਂ ਸਕਦੇ ਕਿ ਅਕਸਰ ਗੰਦਗੀ ਅਤੇ ਭੀੜ ਤੋਂ ਪਹਿਚਾਣ ਵਾਲੀ ਕੋਈ ਟਰੇਨ ਅੰਦਰ ਤੋਂ ਏਨੀ ਸੁੰਦਰ ਵੀ ਹੋ ਸਕਦੀ ਹੈ ਇਸ ਟਰੇਨ ਨੂੰ ਰਾਜਸ਼ਾਹੀ ਨਾਲ ਸਜਾਇਆ ਗਿਆ ਹੈ। ਮਹਾਰਾਜਾ ਟਰੇਨ ਵਿਚ ਆਗਰਾ ਤੋਂ ਉਦੇਪੁਰ ਜਾਣ ਵਾਲੇ ਲੋਕ ਇਸ ਟਰੇਨ ਵਿਚ 7 ਦਿਨ ਤੱਕ ਰਹੋਗੇ। ਇਹ ਟਰੇਨ ਪਟੜੀਆਂ ਤੇ ਚਲਦਾ ਫਿਰਦਾ ਫਾਈਵ ਸਟਾਰ ਹੋਟਲ ਹੈ। ਜਿਥੇ ਲੋਕ ਆਪਣਾ ਮਨਪਸੰਦ ਦਾ ਇੰਡੀਅਨ ਜਾ ਕੰਟੀਨੇਟਲ ਖਾਣਾ ਖਾ ਸਕਦੇ ਹੋ।

ਇਸ ਟਰੇਨ ਵਿਚ ਖਾਣ ਦੇ ਲਈ ਇਕ ਅਲੱਗ ਹੀ ਡੱਬਾ ਬਣਾਇਆ ਗਿਆ ਹੈ ਇਹ ਡੱਬਾ ਦੇਖਣ ਵਿਚ ਇਕ ਰੈਸਤਰਾਂ ਵਰਗਾ ਲੱਗਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਟਰਨ ਦਾ ਖਾਣਾ ਸਭ ਤੋਂ ਚੰਗਾ ,ਖਾਸ ਲਜੀਜ ਅਤੇ ਸੌਨੇ ਅਤੇ ਚਾਂਦੀ ਦੇ ਭਾਂਡਿਆਂ ਵਿਚ ਖਾਣਾ ਦਿੱਤਾ ਜਾਂਦਾ ਹੈ। ਸਾਲ 2015 -16 ਵਿਚ ਮਹਾਰਾਜਾ ਟਰੇਨ ਨੂੰ ਸੇਵਨ ਸਟਾਰ ਲਗਜਰੀ ਐਵਾਰਡ ਵੀ ਮਿਲਿਆ ਹੋਇਆ ਹੈ। ਮਹਾਰਾਜਾ ਟਰੇਨ ਦੀ ਅੰਤਰਰਾਸ਼ਟੀ ਲੈਵਲ ਤੇ ਰਾਓਲ ਸਕਾਟਮੇਂਨ ਅਤੇ ਈਸਟਰਨ ਐਂਡ ਓਰੀਐਂਟਲ ਐਕਸਪ੍ਰੈਸ ਟ੍ਰੇਨਾਂ ਨਾਲ ਤੁਲਨਾ ਹੁੰਦੀ ਹੈ।error: Content is protected !!