ਆਈ ਤਾਜ਼ਾ ਵੱਡੀ ਖਬਰ
ਅੱਜ ਇਥੇ ਪੈਸਾ ਕਮਾਉਣ ਦੇ ਚੱਕਰ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਧੋਖਾਧੜੀ ਕੀਤੀ ਜਾਂਦੀ ਹੈ ਅਤੇ ਜਿਸ ਦਾ ਖੁਲਾਸਾ ਹੋਣ ਤੇ ਕਈ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਕੁਝ ਲੋਕਾਂ ਵੱਲੋਂ ਜਿੱਥੇ ਆਪਣੀ ਬੇਇੱਜ਼ਤੀ ਸਮਝੀ ਜਾਂਦੀ ਹੈ ਅਤੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਬਚਾਉਣ ਲਈ ਸਫ਼ਾਈ ਵੀ ਦਿਤੀ ਜਾਂਦੀ ਹੈ। ਪਰ ਪਰਿਵਾਰ ਵਿਚ ਇਕ ਵਿਅਕਤੀ ਵੱਲੋਂ ਕੀਤੀ ਗਈ ਗ਼ਲਤੀ ਦਾ ਅਸਰ ਸਾਰੇ ਪਰਿਵਾਰ ਤੇ ਹੁੰਦਾ ਹੈ ਅਤੇ ਜਿਸ ਦਾ ਖਮਿਆਜਾ ਸਾਰੇ ਪ੍ਰਵਾਰ ਨੂੰ ਭੁਗਤਣਾ ਪੈਂਦਾ ਹੈ।
ਅਜਿਹੀਆਂ ਘਟਨਾਵਾਂ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਮਾਨਸਿਕ ਤਣਾਅ ਦੇ ਦੌਰ ਵਿੱਚੋਂ ਗੁਜ਼ਰਦਿਆ ਹੋਇਆ ਆਪਣੀ ਜ਼ਿੰਦਗੀ ਨੂੰ ਹੀ ਦਾਅ ਤੇ ਲਾ ਦਿੱਤਾ ਜਾਂਦਾ ਹੈ। ਹੁਣ 65 ਸਾਲਾ ਦੇ ਬਜ਼ੁਰਗ ਵੱਲੋਂ ਚੜ੍ਹਦੀ ਸਵੇਰ ਨੂੰ ਖੂਹ ਤੇ ਜਾ ਕੇ ਅਜਿਹਾ ਕਾਂਡ ਕੀਤਾ ਗਿਆ ਹੈ ਜਿਸ ਨਾਲ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਮਰਾਲਾ ਤੇ ਅਧੀਨ ਆਉਂਦੇ ਪਿੰਡ ਭਰਥਲਾ ਤੋਂ ਸਾਹਮਣੇ ਆਈ ਹੈ।
ਜਿੱਥੇ ਪਿੰਡ ਵਿੱਚ ਉਸ ਸਮੇਂ ਸੋਗ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਵਿਚ ਇਕ 65 ਸਾਲਾ ਦੇ ਬਜ਼ੁਰਗ ਵੱਲੋਂ ਸੁਸਾਇਟੀ ਵਿੱਚ ਹੋਏ 13 ਤੋ 14 ਲੱਖ ਦੇ ਘਪਲੇ ਦੇ ਕਾਰਨ ਸ਼ਰਮਿੰਦਗੀ ਦਾ ਸਾਹਮਣਾ ਕਰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਮ੍ਰਿਤਕ 65 ਸਾਲਾ ਬਜ਼ੁਰਗ ਸੁਰਿੰਦਰ ਸਿੰਘ ਬਹੁਤ ਹੀ ਸ਼ਰੀਫ ਇਨਸਾਨ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਵੇਰਕਾ ਮਿਲਕ ਸੁਸਾਇਟੀ ਦਾ ਪ੍ਰਧਾਨ ਚੱਲਿਆ ਆ ਰਿਹਾ ਸੀ। ਅਤੇ ਸੁਸਾਇਟੀ ਵਿੱਚ ਜਿੱਥੇ ਇਕ 13 ਤੋ 14 ਲੱਖ ਰੁਪਏ ਦਾ ਘਪਲਾ ਹੋਇਆ ਸੀ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਸੀ।
ਉਥੇ ਹੀ ਦਸਿਆ ਗਿਆ ਹੈ ਕਿ ਇਸ ਸੁਸਾਇਟੀ ਦਾ ਪਰਧਾਨ ਜਿੱਥੇ ਉਨ੍ਹਾਂ ਦੀ ਨੂੰਹ ਨੂੰ ਪਿਛਲੀ ਵਾਰ ਸਰਬ-ਸੰਮਤੀ ਨਾਲ ਚੁਣਿਆ ਗਿਆ ਸੀ। ਉਥੇ ਹੀ ਇਸ ਜਾਂਚ ਦੇ ਵਿੱਚ ਜਿੱਥੇ ਉਨ੍ਹਾਂ ਉੱਪਰ ਇਸ ਘਪਲੇ ਦੇ ਦੋਸ਼ ਲਗਾਏ ਸਨ। ਜਿੱਥੇ ਇਨ੍ਹਾਂ ਇਲਜ਼ਾਮਾਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਉਨ੍ਹਾਂ ਵੱਲੋਂ ਅੱਜ ਸਵੇਰ ਦੇ ਸਮੇਂ ਆਪਣੇ ਖੂਹ ਤੇ ਜਾ ਕੇ ਖੂਹ ਵਿੱਚ ਲਟਕ ਕੇ ਆਪਣੀ ਜਾਨ ਦੇ ਦਿੱਤੀ ਗਈ।
ਤਾਜਾ ਜਾਣਕਾਰੀ