BREAKING NEWS
Search

60 ਗਜ਼ ਦੇ ਮਕਾਨ ਦਾ 21 ਲੱਖ ਦਾ ਬਿੱਲ ਆਇਆ, ਔਰਤ ਨੇ ਢੋਲ ਵਜਾ ਵਜਾ ਕੀਤਾ ਧੰਨਵਾਦ

ਆਈ ਤਾਜਾ ਵੱਡੀ ਖਬਰ 

ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਹਨ ਜਿਸ ਦਾ ਭਰਪੂਰ ਫਾਇਦਾ ਦੇਸ਼ ਵਾਸੀਆਂ ਨੂੰ ਹੋ ਸਕੇ। ਗਰੀਬ ਵਰਗ ਲਈ ਵੀ ਸਰਕਾਰ ਵੱਲੋਂ ਕੁਝ ਖਾਸ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਜਿਨ੍ਹਾਂ ਦੇ ਤਹਿਤ ਗਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਰਾਸ਼ਨ ਤੱਕ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ। ਬਹੁਤ ਸਾਰੇ ਕਾਰਡ ਧਾਰਕ ਇਨ੍ਹਾਂ ਯੋਜਨਾਵਾਂ ਦਾ ਫਾਇਦਾ ਲੈ ਰਹੇ ਹਨ ਉਥੇ ਹੀ ਕੁਝ ਲੋਕਾਂ ਨੂੰ ਅਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਗਰੀਬ ਵਰਗ ਵੱਲੋਂ ਜਿੱਥੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ ਉਥੇ ਹੀ ਉਨ੍ਹਾਂ ਨੂੰ ਅਜਿਹੀਆਂ ਸਮੱਸਿਆਵਾਂ ਦੇ ਸਾਹਮਣੇ ਆਉਣ ਤੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।

ਹੁਣ ਇੱਥੇ 60 ਗਜ ਦੇ ਮਕਾਨ ਦਾ 21 ਲੱਖ ਦਾ ਬਿੱਲ ਆਇਆ ਹੈ ਜਿੱਥੇ ਔਰਤ ਵੱਲੋਂ ਢੋਲ ਵਜਾ ਕੇ ਧੰਨਵਾਦ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਬਜ਼ੁਰਗ ਔਰਤ ਦੇ ਘਰ ਦਾ ਬਿੱਲ 21 ਲੱਖ ਰੁਪਏ ਆਇਆ ਹੈ। ਜਿਸ ਦੇ ਚਲਦਿਆਂ ਹੋਇਆਂ ਇਸ ਬਜ਼ੁਰਗ ਔਰਤ ਸੁਮਨ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ਼ ਵਿਰੋਧ ਜਤਾਇਆ ਗਿਆ ਹੈ ਅਤੇ ਅਨੋਖੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਵਿਭਾਗ ਦਾ ਧੰਨਵਾਦ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਇਹ ਬਿੱਲ ਭੇਜਿਆ ਗਿਆ ਹੈ ਉਥੇ ਹੀ ਸਬ ਡਵੀਜ਼ਨ ਬਿਜਲੀ ਨਗਰ ਦਫ਼ਤਰ ਵਿੱਚ ਢੋਲ ਵਜਾ ਕੇ ਅਤੇ ਅਧਿਕਾਰੀਆਂ ਵਾਸਤੇ ਮਠਿਆਈ ਲੈ ਕੇ ਜਾ ਕੇ ਇਸ ਔਰਤ ਵੱਲੋਂ ਵਿਰੋਧ ਕੀਤਾ ਗਿਆ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਔਰਤ ਵੱਲੋਂ ਦੱਸਿਆ ਗਿਆ ਕਿ ਜਿੱਥੇ 2019 ਦੇ ਵਿਚ ਉਸ ਦੇ 60 ਗਜ ਦੇ ਮਕਾਨ ਦਾ ਬਿੱਲ 12 ਲੱਖ ਰੁਪਏ ਆਇਆ ਸੀ ਅਤੇ ਇਹ ਬਜ਼ੁਰਗ ਔਰਤ ਵੱਲੋਂ ਇਹ ਬਿਲਕੁਲ ਨਹੀਂ ਦਿੱਤਾ ਗਿਆ ਜਿਥੇ ਹੁਣ ਬਿਜਲੀ ਵਿਭਾਗ ਵੱਲੋਂ ਇਹ ਬਿੱਲ ਵਧਾ ਕੇ 21 ਲੱਖ 89 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।

ਉੱਥੇ ਹੀ ਔਰਤ ਵੱਲੋਂ ਆਖਿਆ ਗਿਆ ਹੈ ਕਿ ਉਸ ਵੱਲੋਂ ਇਹ ਸਾਰਾ ਕਰਜਾ ਆਪਣਾ ਘਰ ਵੇਚ ਕੇ ਚੁਕਾਇਆ ਜਾਵੇਗਾ ਜਿਥੇ ਉਸ ਦੇ ਘਰ ਦੀ ਕੀਮਤ ਵੀ 21 ਲੱਖ ਨਹੀਂ ਬਣਦੀ ਹੈ। ਉੱਥੇ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਖਿਆ ਗਿਆ ਹੈ ਕਿ ਕੁਝ ਲੋਕਾਂ ਵੱਲੋਂ ਜਿੱਥੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਉਥੇ ਹੀ ਉਨ੍ਹਾਂ ਵੱਲੋਂ ਇਸ ਤਰ੍ਹਾਂ ਵਿਰੋਧ ਕੀਤਾ ਜਾ ਰਿਹਾ ਹੈ।



error: Content is protected !!