ਆਈ ਤਾਜਾ ਵੱਡੀ ਖਬਰ

ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਲੜਕੀ ਲੜਕੀਆਂ ਅਪਣਾ ਸੁਨਹਿਰੀ ਭਵਿੱਖ ਵੇਖਣ ਦੇ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ l ਜਿੱਥੇ ਜਾ ਕੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ l ਪਰ ਕਈ ਵਾਰ ਵਿਦੇਸ਼ ਦੇ ਵਿੱਚ ਰਹਿੰਦਿਆਂ ਉਹਨਾਂ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਹੜੀਆਂ ਪਿੱਛੇ ਰਹਿੰਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਛੇ ਮਹੀਨੇ ਪਹਿਲਾਂ ਕਨੇਡਾ ਗਈ ਪੰਜਾਬੀ ਕੁੜੀ ਦੀ ਅਚਾਨਕ ਕਨੇਡਾ ਵਿੱਚ ਮੌਤ ਸਬੰਧੀ ਖਬਰ ਪ੍ਰਾਪਤ ਹੋਈ l ਜਿਸ ਦੇ ਚਲਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਛੇ ਮਹੀਨੇ ਪਹਿਲਾਂ ਕੈਨੇਡਾ ਦੀ ਧਰਤੀ ਉੱਪਰ ਆਪਣਾ ਸੁਨਹਿਰੀ ਭਵਿੱਖ ਵੇਖਣ ਦੇ ਲਈ ਗਈ ਪੰਜਾਬਣ ਦੀ ਮੌਤ ਹੋ ਗਈ ਹੈ, ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ । ਦੂਜੇ ਪਾਸੇ ਮ੍ਰਿਤਕ ਪੰਜਾਬਾਂ ਦੀ ਪਛਾਣ ਮਲੇਰਕੋਟਲਾ ਦੇ ਅਮਰਗੜ੍ਹ ਦੀ ਪ੍ਰਨੀਤ ਕੌਰ ਵਜੋਂ ਹੋਈ ਹੈ, ਇਸ ਮੰਦਭਾਗੀ ਖਬਰ ਬਾਰੇ ਜਦੋਂ ਇਸ ਕੁੜੀ ਦੇ ਮਾਪਿਆਂ ਨੂੰ ਪਤਾ ਚੱਲਿਆ ਤਾਂ ਉਹਨਾਂ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ । ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪ੍ਰਨੀਤ 6 ਮਹੀਨੇ ਪਹਿਲਾਂ ਹੀ ਉਚੇਰੀ ਪੜ੍ਹਾਈ ਲਈ ਕੈਲਗਿਰੀ ਗਈ ਸੀ ।

ਇਸ ਸਬੰਧੀ ਲੜਕੀ ਦੇ ਪਿਤਾ ਸਤਬੀਰ ਸਿੰਘ ਸੋਹੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਉਨ੍ਹਾਂ ਦੀ ਧੀ ਪ੍ਰਨੀਤ ਕੌਰ ਅਪ੍ਰੈਲ ਮਹੀਨੇ ‘ਚ ਕੈਲਗਿਰੀ ਗਈ ਸੀ, ਉਹਨਾਂ ਨੂੰ ਆਪਣੀ ਧੀ ਤੋਂ ਬਹੁਤ ਸਾਰੀਆਂ ਉਮੀਦਾਂ ਸੀ ਕਿ ਉਹ ਕਨੇਡਾ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਸੁਧਾਰਗੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਭਾਣਾ ਮਨਜ਼ੂਰ ਸੀ । ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਉਸ ਦੀ ਸਹੇਲੀ ਦਾ ਫੋਨ ਆਇਆ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ।

ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਦੱਸਿਆ l ਫਿਲਹਾਲ ਮ੍ਰਿਤਕ ਕੁੜੀ ਦੇ ਪਰਿਵਾਰ ਦੇ ਨਾਲ ਨਾਲ ਪੂਰੇ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਹੈ l


ਤਾਜਾ ਜਾਣਕਾਰੀ
6 ਮਹੀਨੇ ਪਹਿਲਾਂ ਕੈਨੇਡਾ ਗਈ ਸੀ ਪੰਜਾਬਣ ਕੁੜੀ ,ਹੋਈ ਇਸ ਤਰਾਂ ਅਚਾਨਕ ਮੌਤ
ByadminNovember 28, 2023Comments Off on 6 ਮਹੀਨੇ ਪਹਿਲਾਂ ਕੈਨੇਡਾ ਗਈ ਸੀ ਪੰਜਾਬਣ ਕੁੜੀ ,ਹੋਈ ਇਸ ਤਰਾਂ ਅਚਾਨਕ ਮੌਤ
Previous Postਲਾੜੇ ਦੀ ਉਡੀਕ ਕਰ ਰਹੇ ਕੁੜੀ ਵਾਲਿਆਂ ਨਾਲ ਮੁੰਡੇ ਵਾਲਿਆਂ ਨੇ ਰੱਖ ਦਿੱਤੀ ਅਜਿਹੀ ਸ਼ਰਤ , ਹਰੇਕ ਦੇ ਉੱਡ ਗਏ ਹੋਸ਼
Next Postਬਾਪ ਨੇ ਆਪਣੀ ਧੀ ਦਾ ਵਿਆਹ ਹਵਾ ਚ ਕਰਾ ਬਣਾ ਦਿੱਤਾ ਅਨੌਖਾ ਰਿਕਾਰਡ , ਪੂਰਾ ਜਹਾਜ ਕਰ ਲਿਆ ਬੁੱਕ ਮਹਿਮਾਨਾਂ ਲਈ