ਆਈ ਤਾਜਾ ਵੱਡੀ ਖਬਰ
ਗਲੋਬਲ ਪੱਧਰ ‘ਤੇ ਫੈਲੀ ਕੋਵਿਡ-19 ਮਹਾਮਾਰੀ ਹਰ ਉਮਰ ਵਰਗ ਦੇ ਵਿਅਕਤੀ ਨੂੰ ਆਪਣਾ ਸ਼ਿ ਕਾ ਰ ਬਣਾ ਰਹੀ ਹੈ। ਇਸ ਜਾਨਲੇਵਾ ਵਾਇਰਸ ਨਾਲ ਛੋਟੇ ਬੱਚੇ ਵੀ ਪ੍ਰਭਾਵਿਤ ਹੋ ਰਹੇ ਹਨ। ਬ੍ਰਿਟੇਨ ਦਾ ਇਕ ਅਜਿਹਾ ਹੀ ਭਾਵੁਕ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਤਾਜ਼ਾ ਮਾਮਲੇ ਵਿਚ ਪਹਿਲਾਂ ਤੋਂ ਹੀ ਦਿਲ ਦੀ ਸਮੱਸਿਆ ਨਾਲ ਜੂਝ ਰਹੀ ਇਕ 6 ਮਹੀਨੇ ਦੀ ਬੱਚੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋ ਗਈ ਹੈ। ਬ੍ਰਿਟੇਨ ਦੀ ਇਸ ਬੱਚੀ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ। ਉੱਥੇ ਮਾਤਾ-ਪਿਤਾ ਦੀ ਸਹਿਮਤੀ ਨਾਲ ਹਸਪਤਾਲ ਦੇ ਬੈੱਡ ‘ਤੇ ਲੰਮੇ ਪਈ ਬੱਚੀ ਦੀ ਤਸਵੀਰ ਜਾਰੀ ਕੀਤੀ ਗਈ ਜੋ ਹੁਣ ਵਾਇਰਲ ਹੋ ਗਈ ਹੈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਐਰਿਨ ਬੇਟਸ ਨਾਮ ਦੀ ਬੱਚੀ ਦਿਲ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਸੀ। ਦਸੰਬਰ 2019 ਵਿਚ ਬੱਚੀ ਦੀ ਓਪਨ ਹਾਰਟ ਸਰਜਰੀ ਕੀਤੀ ਗਈ ਸੀ। ਐਰਿਨ ਬ੍ਰਿਟੇਨ ਦੇ ਗ੍ਰੇਟ ਮੈਨਚੈਸਟਰ ਦੀ ਰਹਿਣ ਵਾਲੀ ਹੈ। ਬੀਤੇ ਸ਼ੁੱਕਰਵਾਰ ਨੂੰ ਐਰਿਨ ਦੇ ਕੋਰੋਨਾ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ।
ਐਰਿਨ ਨੂੰ ਬ੍ਰਿਟੇਨ ਦੇ ਲੀਵਰਪੁਲ ਵਿਚ ਬੱਚਿਆਂ ਦੇ ਇਕ ਹਸਪਤਾਲ ਵਿਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਕੋਰੋਨਾ ਕਾਰਨ ਐਰਿਨ ਦੀ ਮਾਂ ਐਮਾ ਬੇਟਸ ਨੂੰ ਹਸਪਤਾਲ ਵਿਚ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਪਿਤਾ ਵੇਨੀ ਬੇਟਸ ਨੂੰ ਘਰ ਭੇਜ ਦਿੱਤਾ ਗਿਆ ਹੈ।
ਬਹੁਤ ਛੋਟੀ ਉਮਰ ਵਿਚ ਹਾਰਟ ਦੀ ਸਫਲ ਸਰਜਰੀ ਹੋਣ ਕਾਰਨ ਐਰਿਨ ਨੂੰ ‘ਮਿਰਾਕਲ ਬੇਬੀ’ ਕਿਹਾ ਜਾਣ ਲੱਗਾ ਸੀ। ਉੱਥੇ ਐਰਿਨ ਦੇ ਇਨਫੈਕਟਿਡ ਹੋਣ ਦੇ ਬਾਅਦ ਮਾਤਾ-ਪਿਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਇਰਸ ਨੂੰ ਗੰ ਭੀ ਰ ਤਾ ਨਾਲ ਲੈਣ ਅਤੇ ਸਰਕਾਰ ਦੇ ਬਣਾਏ ਨਿਯਮਾਂ ਦੀ ਪਾਲਣਾ ਕਰਨ। ਐਰਿਨ ਨੂੰ ਜਨਮ ਦੇ ਬਾਅਦ ਤੋਂ ਹੀ ਨਾ ਸਿਰਫ ਦਿਲ ਸੰਬੰਧੀ ਸ ਮੱ ਸਿ ਆ ਸੀ ਸਗੋਂ ਵਾਈਂਡਪਾਈਪ ਵਿਚ ਵੀ ਸਮੱਸਿਆਵਾਂ ਸਨ। ਭਾਵੇਂਕਿ ਕਈ ਮਹੀਨਿਆਂ ਤੱਕ ਇਲਾਜ ਦੇ ਬਾਅਦ ਐਰਿਨ ਦਾ ਇਲਾਜ ਸਫਲ ਰਿਹਾ ਸੀ।
ਤਾਜਾ ਜਾਣਕਾਰੀ