BREAKING NEWS
Search

40 ਸਾਲਾਂ ਚ ਇਕੱਲਿਆਂ ਕੀਤੀ ਵਿਅਕਤੀ ਨੇ ਤਲਾਬ ਦੀ ਖੁਦਾਈ, ਜਨੂੰਨ ਦੇਖ ਪਤਨੀ ਨੇ ਵੀ ਛੱਡਿਆ ਪਰ ਹਾਰ ਨਾ ਮੰਨੀ

ਆਈ ਤਾਜਾ ਵੱਡੀ ਖਬਰ 

ਆਪਣੀ ਜਿੰਦਗੀ ਦੇ ਵਿੱਚ ਕਈ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕਰ ਕੇ ਦਿਖਾ ਦਿੱਤੇ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਜਿੱਥੇ ਕੁਝ ਲੋਕਾਂ ਨੂੰ ਕੁਝ ਵੱਖਰਾ ਕਰਨ ਦੀ ਚਾਹਤ ਹੁੰਦੀ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਦੀ ਹੋਸਲਾ ਅਫਜਾਈ ਕਰਨ ਦੀ ਬਜਾਏ ਉਨ੍ਹਾਂ ਦੇ ਮਕਸਦ ਨੂੰ ਲੈ ਕੇ ਮਜ਼ਾਕ ਉਡਾਇਆ ਜਾਂਦਾ ਹੈ। ਪਰ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਵੱਲੋਂ ਕੀਤੀ ਗਈ ਹਿੰਮਤ ਇਕ ਦਿਨ ਜ਼ਰੂਰ ਰੰਗ ਲਿਆਵੇਗੀ ਅਤੇ ਜਿਸ ਤੋਂ ਬਾਅਦ ਲੋਕਾਂ ਵੱਲੋਂ ਵੀ ਉਨ੍ਹਾਂ ਦੀ ਪ੍ਰਸੰਸਾ ਕੀਤੀ ਜਾਵੇਗੀ। ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਤਕ ਸਾਡੇ ਸਾਹਮਣੇ ਆ ਚੁੱਕੀਆਂ ਹਨ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕੀਤੇ ਗਏ ਹਨ।

ਝਾਰਖੰਡ ਵਿਚ ਇਕੱਲਿਆਂ ਹੀ ਇਕ ਵਿਅਕਤੀ ਵੱਲੋਂ ਤਲਾਬ ਦੀ ਖੁਦਾਈ ਕੀਤੀ ਗਈ ਹੈ ਅਤੇ ਉਸ ਨੂੰ ਦੇਖ ਕੇ ਉਸ ਦੀ ਪਤਨੀ ਨੇ ਵੀ ਉਸ ਨੂੰ ਛੱਡ ਦਿੱਤਾ ਉਸ ਵਿਅਕਤੀ ਨੇ ਹਾਰ ਨਹੀਂ ਮੰਨੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਝਾਰਖੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 72 ਸਾਲਾਂ ਦੇ ਵਿਅਕਤੀ ਨੇ ਇਕੱਲਿਆਂ ਹੀ ਤਲਾਬ ਦੀ ਖੁਦਾਈ ਕਰਕੇ ਲੋਕਾਂ ਨੂੰ ਪਾਣੀ ਮੁਹਈਆ ਕਰਵਾਇਆ ਹੈ। 72 ਸਾਲਾਂ ਦੇ ਚੁੰਬਰੂ ਤਾਮਸੋਏ ਵੱਲੋਂ ਜਿੱਥੇ ਪਿੰਡ ਵਾਸੀਆਂ ਨੂੰ ਪਾਣੀ ਮੁਹਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇਸ ਤਲਾਬ ਦੀ ਖ਼ੁਦਾਈ ਲਈ ਆਪਣੀ ਸਾਰੀ ਉਮਰ ਲਗਾ ਦਿੱਤੀ।

ਜਿੱਥੇ ਇਸ ਵਿਅਕਤੀ ਦਾ ਵਿਆਹ ਹੋ ਗਿਆ ਸੀ ਅਤੇ ਉਸ ਦੇ ਇਕ ਬੱਚਾ ਵੀ ਹੋ ਗਿਆ ਸੀ। ਅਤੇ ਉਸ ਦੇ ਤਲਾਬ ਦੀ ਖੁਦਾਈ ਕਾਰਨ ਲੋਕ ਉਸ ਨੂੰ ਪਾਗਲ ਸਮਝਦੇ ਸਨ। ਉਸ ਵਿਅਕਤੀ ਵੱਲੋਂ ਜਿੱਥੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਉੱਥੇ ਹੀ ਪਾਣੀ ਦੀ ਸਹੂਲਤ ਨਾ ਹੋਣ ਦੇ ਚੱਲਦਿਆਂ ਹੋਇਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਕ ਵਿਅਕਤੀ ਵੱਲੋਂ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਉਸ ਵੱਲੋਂ ਤਲਾਬ ਦੀ ਖੁਦਾਈ ਕੀਤੀ ਗਈ ਅਤੇ ਆਪਣੇ ਹੌਂਸਲੇ ਨੂੰ ਲਗਾਤਾਰ ਬਰਕਰਾਰ ਰੱਖਦੇ ਹੋਏ ਤਲਾਬ ਦੀ ਖੁਦਾਈ ਕਰਕੇ ਸਭ ਲੋਕਾਂ ਨੂੰ ਸਹੂਲਤ ਦਿੱਤੀ ਗਈ।error: Content is protected !!