ਆਈ ਤਾਜ਼ਾ ਵੱਡੀ ਖਬਰ
ਦੇਸ਼ ਵਿਚ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਲਗਾਤਾਰ ਲੋਕਾਂ ਨੂੰ ਇਹਿਤਿਆਤ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਜੋ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਕਿਉਂਕਿ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਵਾਹਨ ਚਾਲਕਾਂ ਲਈ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਨ ਵਾਸਤੇ ਵੀ ਸਮੇਂ ਸਮੇਂ ਤੇ ਅਪੀਲ ਕੀਤੀ ਜਾਂਦੀ ਹੈ।ਸਰਕਾਰ ਵੱਲੋਂ ਇਹ ਸਾਰੇ ਨਿਯਮ ਲੋਕਾਂ ਦੀ ਸੁਰੱਖਿਆ ਵਾਸਤੇ ਹੀ ਬਣਾਏ ਗਏ ਹਨ ਜਿਸ ਨਾਲ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਪਰ ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਲਾਗੂ ਕੀਤੇ ਗਏ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਅਤੇ ਅਣਗਹਿਲੀ ਵਰਤੀ ਜਾਂਦੀ ਹੈ ਕਿ ਬਹੁਤ ਸਾਰੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੁੰਦਾ ਹੈ।
ਅਜਿਹੀਆਂ ਘਟਨਾਵਾਂ ਦੇ ਨਾਲ ਆਏ ਦਿਨ ਹੀ ਲੋਕਾਂ ਵਿਚ ਡਰ ਪੈਦਾ ਹੋ ਰਿਹਾ ਹੈ। ਹੁਣ ਇੱਥੇ 35 ਕਿਸਾਨਾਂ ਨਾਲ ਭਰਿਆ ਟਰਾਲੀ ਟਰੈਕਟਰ ਦਰਿਆ ਵਿੱਚ ਡਿੱਗਿਆ ਹੈ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਰਦੋਈ ਤੋਂ ਸਾਹਮਣੇ ਆਇਆ ਹੈ। ਜਿੱਥੇ ਪਾਲੀ ਨਿਜ਼ਾਮਪੁਰ ਪੁਲੀਆ ਮੰਡੀ ਤੋਂ 35 ਕਿਸਾਨ ਖੀਰੇ ਵੇਚ ਕੇ ਵਾਪਸ ਆਪਣੇ ਪਿੰਡ ਵੇਗਰਾਜਪੁਰ ਜਾ ਰਹੇ ਸਨ। ਇਕ ਹੀ ਪਿੰਡ ਦੇ ਰਹਿਣ ਵਾਲੇ ਇਹ 35 ਕਿਸਾਨ ਜਿਥੇ ਟਰੈਕਟਰ-ਟਰਾਲੀ ਤੇ ਸਵਾਰ ਹੋ ਕੇ ਜਾ ਰਹੇ ਸਨ।
ਜਿਸ ਸਮੇਂ ਇਹ ਟਰੈਕਟਰ ਟਰਾਲੀ ਇੱਕ ਦਰਿਆ ਦੇ ਪੁਲ ਉੱਪਰ ਦੀ ਗੁਜ਼ਰ ਰਿਹਾ ਸੀ, ਉਸ ਸਮੇਂ ਬੇਕਾਬੂ ਹੋ ਜਾਣ ਦੇ ਚਲਦਿਆਂ ਹੋਇਆਂ ਟਰੈਕਟਰ-ਟਰਾਲੀ 35 ਫੁੱਟ ਹੇਠਾਂ ਪੁਲ ਤੋਂ ਗਰੜਾ ਦਰਿਆ ਵਿਚ ਡਿੱਗ ਪਿਆ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜਿੱਥੇ 13 ਲੋਕ ਤੈਰ ਕੇ ਦਰਿਆ ਤੋਂ ਬਾਹਰ ਆ ਗਏ ਅਤੇ 22 ਲੋਕ ਦਰਿਆ ਵਿੱਚ ਡੁੱਬ ਗਏ ਹਨ।
ਉਥੇ ਹੀ ਪ੍ਰਸ਼ਾਸਨ ਅਤੇ ਪੁਲਿਸ ਪਾਰਟੀ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ। ਦੱਸਿਆ ਗਿਆ ਹੈ ਕਿ ਟਰੈਕਟਰ ਦੇ ਬੇਕਾਬੂ ਹੋਣ ਕਾਰਨ ਉਸ ਦਾ ਖੱਬਾ ਪਈਆਂ ਨਿਕਲ ਗਿਆ ਸੀ। ਜਿਥੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ ਉਥੇ ਹੀ ਕਰੇਨ ਦੀ ਮਦਦ ਨਾਲ ਟ੍ਰੈਕਟਰ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਗੋਤਾਖੋਰਾਂ ਵੱਲੋਂ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ